ਨਵਾਂਸ਼ਹਿਰ/ਕਾਠਗੜ੍ਹ, (ਤ੍ਰਿਪਾਠੀ, ਰਾਜੇਸ਼)- ਪੁਲਸ ਨੇ 3 ਵੱਖ-ਵੱਖ ਮਾਮਲਿਆਂ ’ਚ 80 ਨਸ਼ੇ ਵਾਲੇ ਟੀਕੇ ਅਤੇ 10 ਪੱਤੇ ਗੋਲੀਆਂ ਦੇ ਬਰਾਮਦ ਕੀਤੇ ਹਨ। ਥਾਣਾ ਬਲਾਚੌਰ ’ਚ ਤਾਇਨਾਤ ਇੰਸਪੈਕਟਰ ਅਜੈ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਸ਼ਰਾਰਤੀ ਅਨਸਰਾਂ ਦੀ ਭਾਲ ’ਚ ਬਲਾਚੌਰ ਤੋਂ ਪਿੰਡ ਮਜਾਰੀ ਵੱਲ ਜਾ ਰਹੀ ਸੀ ਕਿ ਪਿੰਡ ਰੁਡ਼ਕੀ ਕਲਾਂ ਦੇ ਮੋਡ਼ ਦੇ ਨਜ਼ਦੀਕ ਦੂਜੇ ਪਾਸਿਓਂ ਪੈਦਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਜਦੋਂ ਉਨ੍ਹਾਂ ਤਲਾਸ਼ੀ ਲਈ ਤਾਂ ਉਸ ਕੋਲੋਂ 40 ਨਸ਼ੇ ਵਾਲੇ ਟੀਕੇ ਅਤੇ 10 ਪੱਤੇ ਗੋਲੀਆਂ ਦੇ ਬਰਾਮਦ ਹੋਏ। ਗ੍ਰਿਫਤਾਰ ਵਿਅਕਤੀ ਦੀ ਪਛਾਣ ਤਰਲੋਚਨ ਸਿੰਘ ਉਰਫ ਬੀਨਾ ਪੁੱਤ ਕਰਮ ਸਿੰਘ ਵਾਸੀ ਰੁਡ਼ਕੀ ਮੁਗਲਾਂ ਵਜੋਂ ਹੋਈ।
ਹੋਰ ਮਾਮਲੇ ’ਚ ਥਾਣਾ ਕਾਠਗਡ਼੍ਹ ਦੀ ਪੁਲਸ ਨੇ 2 ਵੱਖ-ਵੱਖ ਮਾਮਲਿਆਂ ’ਚ ਤਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਨੂੰ 20 ਨਸ਼ੇ ਵਾਲੇ ਟੀਕਿਆਂ ਅਤੇ ਗੁਰਜੀਤ ਸਿੰਘ ਉਰਫ ਜੀਤ ਪੁੱਤਰ ਜਗੀਰ ਸਿੰਘ ਵਾਸੀ ਬੇਲਾ ਤਾਜੋਵਾਲ ਨੂੰ ਵੀ 20 ਨਸ਼ੇ ਵਾਲੇ ਟੀਕਿਆਂ ਨਾਲ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਸਾਰੇ ਮਾਮਲਿਆਂ ’ਚ ਗ੍ਰਿਫਤਾਰ ਵਿਅਕਤੀਆਂ ਖਿਲਾਫ ਸਬੰਧਤ ਥਾਣਿਆਂ ’ਚ ਮਾਮਲੇ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਿਜਲੀ ਮੁਲਾਜ਼ਮਾਂ ਨੇ ਪਾਵਰਕਾਮ ਮੈਨੇਜਮੈਂਟ ਦੀ ਫੂਕੀ ਅਰਥੀ
NEXT STORY