ਲੁਧਿਆਣਾ (ਹਿਤੇਸ਼)– ਕਾਂਗਰਸ ਵਲੋਂ ਉਮੀਦਵਾਰ ਐਲਾਣਨ ਦੇ ਬਾਅਦ ਵੀ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਲੁਧਿਆਣਾ ਨਾ ਪੁੱਜਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਭਾਵੇਂ ਕਿ ਰਾਜਾ ਵੜਿੰਗ ਵਲੋਂ ਰੋਡ ਸ਼ੋਅ ਦੇ ਰੂਪ ਵਿਚ ਵੀਰਵਾਰ ਲੁਧਿਆਣਾ ਵਿਚ ਐਂਟਰੀ ਕਰਨ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਹੋਈ ਐਂਟਰੀ ਨੂੰ ਸਿਧੇ ਤੌਰ ’ਤੇ ਟਿਕਟ ਕੱਟਣ ਨੂੰ ਲੈ ਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਰਵਨੀਤ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਕਾਂਗਰਸ ਦੀ ਟਿਕਟ ਦੇ ਬਾਕੀ ਸਾਰੇ ਦਾਅਵੇਦਾਰਾਂ ਵਿਚ ਸਭ ਤੋਂ ਮਜ਼ਬੂਤ ਨਾਮ ਆਸ਼ੂ ਦਾ ਹੀ ਲਿਆ ਜਾ ਰਿਹਾ ਸੀ, ਜਿਸ ਦੇ ਮੱਦੇਨਜ਼ਰ ਆਸ਼ੂ ਖੇਮੇ ਵਲੋਂ ਲੋਕ ਸਭਾ ਚੋਣਾਂ ਲੜਨ ਦੀਆਂ ਤਿਆਰੀਆਂ ਦੇ ਰੂਪ ਵਿਚ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਸੀ। ਪਰ ਅਚਾਨਕ ਬਿੱਟੂ ਦੇ ਮੁਕਾਬਲੇ ਵੱਡੇ ਚਿਹਰਿਆਂ ਨੂੰ ਉਤਾਰਨ ਦਾ ਹਵਾਲਾ ਦਿੰਦੇ ਹੋਏ ਰਾਜਾ ਵੜਿੰਗ ਨੂੰ ਟਿਕਟ ਦੇਣ ਨਾਲ ਸਾਰੇ ਲੁਧਿਆਣਾ ਦੇ ਸਿਆਸੀ ਸਮੀਰਕਨ ਬਦਲ ਗਏ ਹਨ।
ਇਹ ਵੀ ਪੜ੍ਹੋੋ- ਲੋਕ ਸਭਾ ਚੋਣਾਂ 2024: ਕਾਂਗਰਸ ਨੇ ਜਾਰੀ ਕੀਤੀ ਲਿਸਟ, ਅਦਾਕਾਰ ਰਾਜ ਬੱਬਰ ਨੂੰ ਗੁੜਗਾਓਂ ਤੋਂ ਐਲਾਨਿਆ ਉਮੀਦਵਾਰ
ਇਸ ਤਹਿਤ ਟਿਕਟ ਕੱਟਣ ਦਾ ਗੁੱਸਾ ਆਸ਼ੂ ਦੇ ਸਮਰਥਕਾਂ ਵਲੋਂ ਸੋਸ਼ਲ ਮੀਡੀਆ ’ਤੇ ਬਾਹਰੀ ਉਮੀਦਵਾਰ ਨੂੰ 'ਨਮਸਤੇ', 'ਸਤਿ ਸ੍ਰੀ ਅਕਾਲ' ਅਤੇ 'ਜੈ ਸ੍ਰੀ ਰਾਮ' ਦੇ ਸਲੋਗਨ ਦੇ ਨਾਲ ਪੋਸਟਾਂ ਪਾ ਕੇ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਪਾਰਟੀ ਛੱਡਣ ਦੇ ਅੰਦਾਜ਼ੇ ਵੀ ਲਗਾਏ ਜਾਣ ਲੱਗ ਗਏ ਕਿਉਂਕਿ ਭਲਾ ਹੀ ਆਸ਼ੂ ਵੱਲੋਂ ਮੀਡੀਆ ਨਾਲ ਗੱਲਬਾਤ ਵਿਚ ਹਾਈਕਮਾਂਡ ਦੇ ਫੈਸਲੇ ਦੇ ਮੁਤਾਬਕ ਰਾਜਾ ਵੜਿੰਗ ਦੀ ਮਦਦ ਕਰਨ ਦੀ ਗੱਲ ਕਹੀ ਗਈ ਪਰ ਉਨਾਂ ਨੇ ਖੁਦ ਜਾਂ ਉਨ੍ਹਾਂ ਦੇ ਕਿਸੇ ਸਮਰਥਕ ਨੇ ਸੁਰਿੰਦਰ ਡਾਵਰ, ਸੰਜੇ ਤਲਵਾੜ, ਰਾਕੇਸ਼ ਪਾਂਡੇ, ਕੁਲਦੀਪ ਵੈਦ ਤੇ ਸੰਦੀਪ ਸੰਧੂ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਰਾਜਾ ਵੜਿੰਗ ਨੂੰ ਟਿਕਟ ਮਿਲਣ ਦੀ ਵਧਾਈ ਨਹੀਂ ਦਿੱਤੀ।
ਇਹ ਵੀ ਪੜ੍ਹੋ- ਪਿੰਡ ਛੱਡਣ ਦੀ ਗੱਲ ਨੂੰ ਲੈ ਕੇ ਗੁੱਸੇ ਹੋਇਆ ਪਤੀ, ਸੁੱਤੀ ਪਈ ਪਤਨੀ ਦੇ ਸਿਰ 'ਚ ਕਹੀ ਮਾਰ ਕੇ ਦਿੱਤੀ ਦਰਦਨਾਕ ਮੌਤ
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਹਾਈਕਮਾਨ ਨੇ ਦਖ਼ਲ ਦੇ ਕੇ ਆਸ਼ੂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਖੁਦ ਰਾਜਾ ਵੜਿੰਗ ਵਲੋਂ ਦੇਰ ਰਾਤ ਲੁਧਿਆਣਾ ਪੁੱਜ ਕੇ ਆਸ਼ੂ ਦੇ ਨਾਲ ਮੀਟਿੰਗ ਕਰਨ ਦੀ ਚਰਚਾ ਹੈ। ਜਿਸ ਦੇ ਬਾਅਦ ਹੀ ਰਾਜਾ ਵੜਿੰਗ ਦੇ ਲੁਧਿਆਣਾ ਪੁੱਜਣ ਦੇ ਦੋਰਾਨ ਰੋਡ ਸ਼ੋਅ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਜਿਸ ਵਿਚ ਸ਼ਾਮਲ ਹੋਣ ਦੇ ਲਈ ਆਸ਼ੂ ਵਲੋਂ ਬੁੱਧਵਾਰ ਨੂੰ ਆਪਣੇ ਸਮਰਥਕਾਂ ਦੀ ਮੀਟਿੰਗ ਬੁਲਾਈ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਜ਼ਾਰਾਂ ਕਿਸਾਨਾਂ ਨੇ ਸ਼ੰਭੂ ਰੇਲਵੇ ਟ੍ਰੈਕ ਕੀਤਾ ਜਾਮ, 100 ਤੋਂ ਵੱਧ ਗੱਡੀਆਂ ਰੱਦ, ਕਰੋੜਾਂ ਰੁਪਏ ਦੇ ਬਿਜ਼ਨੈੱਸ ਦਾ ਨੁਕਸਾਨ
NEXT STORY