ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਭਾਜਪਾ ਦੇ ਉਪ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਉਨ੍ਹਾਂ ਮੋਗਾ ਰੈਲੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਪਾਸੇ ਸਰਕਾਰੀ ਤੰਤਰ ਅਤੇ ਇਸ਼ਤਿਹਾਰਾਂ ਰਾਹੀਂ ਨਸ਼ੇ ਉੱਤੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਤਾਂ ਦੂਜੇ ਪਾਸੇ ਇਸੇ ਦੌਰਾਨ ਪਿਛਲੇ 48 ਘੰਟਿਆਂ ਵਿਚ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ 26 ਸਾਲਾ ਆਕਾਸ਼ ਸੈਣੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਸ ਦੇ ਪਿਤਾ, ਜੋ ਖ਼ੁਦ ਪੁਲਸ ਹੋਮਗਾਰਡ ਵਿਚ ਤਾਇਨਾਤ ਹਨ, ਨੇ ਡੂੰਘੇ ਦੁੱਖ ਵਿਚ ਇੱਥੋਂ ਤੱਕ ਕਹਿ ਦਿੱਤਾ ਕਿ, 'ਜੇਕਰ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਤਾਂ ਪੰਜਾਬ ਛੱਡ ਦਿਓ'। ਹਾਲਾਂਕਿ, ਬਾਅਦ ਵਿਚ ਕਥਿਤ ਦਬਾਅ ਕਾਰਨ ਉਨ੍ਹਾਂ ਨੂੰ ਆਪਣਾ ਬਿਆਨ ਬਦਲਣਾ ਪਿਆ। ਇਸੇ ਤਰ੍ਹਾਂ, ਰਾਏਪੁਰ ਦੇ ਮਛਵਾੜਾ ਪਿੰਡ ਵਿਚ 21 ਸਾਲਾ ਜਸਵੀਰ ਸਿੰਘ ਅਤੇ ਮਾਨਸਾ ਦੇ ਬੁਢਲਾਡਾ ਵਿਚ ਸਿਰਫ਼ 17 ਸਾਲਾ ਨਾਬਾਲਗ ਪਰਵਿੰਦਰ ਸਿੰਘ ਦੀ ਨਸ਼ੇ ਕਾਰਨ ਜਾਨ ਚਲੀ ਗਈ।

ਭਾਜਪਾ ਆਗੂ ਨੇ ਕਿਹਾ ਕਿ ਇਹ ਘਟਨਾਵਾਂ ਸਪੱਸ਼ਟ ਕਰਦੀਆਂ ਹਨ ਕਿ ਪੰਜਾਬ ਵਿਚ ਨਸ਼ਾ ਵਿਰੋਧੀ ਸਰਕਾਰੀ ਦਾਅਵੇ ਸਿਰਫ਼ ਇਸ਼ਤਿਹਾਰਾਂ ਅਤੇ ਰੈਲੀਆਂ ਤੱਕ ਹੀ ਸੀਮਤ ਰਹਿ ਗਏ ਹਨ।
ਕੈਨੇਡਾ ਦੇ MP ਦੀ ਨੌਜਵਾਨਾਂ ਨੂੰ ਅਪੀਲ, ਸਹੀ ਢੰਗ ਨਾਲ ਹੀ ਵਿਦੇਸ਼ ਆਓ
NEXT STORY