ਲੁਧਿਆਣਾ (ਮੁੱਲਾਂਪੁਰੀ)– ਦਿੱਲੀ ਵਿਚ ਆਮ ਆਦਮੀ ਪਾਰਟੀ ਦੀ 11 ਸਾਲਾ ਪੁਰਾਣੀ ਸਰਕਾਰ ਦਾ ਸਿਆਸੀ ਭੋਗ ਪੈਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ 22 ਦੇ ਕਰੀਬ ਵਿਧਾਇਕ ਜੇਤੂ ਰਹਿਣ ’ਤੇ ਵੱਡੇ-ਵੱਡੇ ਮਹਾਰਥੀ ਜਿਨਾਂ ਵਿਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੋਰਵ ਭਾਰਦਵਾਜ, ਸਤਿੰਦਰ ਜੈਨ, ਸੋਮਨਾਥ ਭਾਰਤੀ, ਅਜੇ ਆਹੂਜਾ, ਪਾਠਕ ਆਦਿ ਆਗੂ ਚੋਣ ਹਾਰ ਗਏ। ਕੇਵਲ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਮਰਲੀਨਾ ਹੀ ਜਿੱਤ ਹਾਸਲ ਕਰ ਸਕੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ
ਵੱਡੇ ਮਹਾਰਥੀਆਂ ਦੇ ਹਾਰ ਜਾਣ ਤੋਂ ਬਾਅਦ ਹੁਣ ਇਸ ਗੱਲ ਦੀ ਚਰਚਾ ਹੈ ਕਿ ਦਿੱਲੀ ਵਿਚ ਬਣਨ ਵਾਲੀ ਭਾਜਪਾ ਦੀ ਸਰਕਾਰ ਅਤੇ ਵਿਰੋਧੀ ਧਿਰ ਦੀ ਕੁਰਸੀ ’ਤੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਹਾਲ ਦੀ ਘੜੀ ਮੁੱਖ ਮੰਤਰੀ ਬਣੀ ਹੋਈ ਆਤਿਸ਼ੀ ਦਾ ਬੈਠਣਾ ਲਗਭਗ ਤੈਅ ਹੋਵੇਗਾ ਕਿਉਂਕਿ ਮੁੱਖ ਮੰਤਰੀ ਤੋਂ ਬਾਅਦ ਜੇਕਰ ਕੋਈ ਵੱਡੀ ਕੁਰਸੀ ਦੇ ਹਿੱਸੇ ਆਉਂਦੀ ਹੈ ਤਾਂ ਉਹ ਵਿਰੋਧੀ ਦੇ ਨੇਤਾ ਵਾਲੀ ਹੁੰਦੀ ਹੈ। ਬਾਕੀ ਦਿੱਲੀ ਵਿਚ ਵੱਡੇ ਮਹਾਰਥੀ ਹਾਰ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ
NEXT STORY