ਚੰਡੀਗੜ੍ਹ, (ਰਾਜਿੰਦਰ)- ਚੰਡੀਗੜ੍ਹ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਦੇ ਜਿਨ੍ਹਾਂ ਡਿਫਾਲਟਰਾਂ ਨੂੰ ਫਾਈਨਲ ਨੋਟਿਸ ਭੇਜਿਆ ਸੀ, ਉਸਦੀ ਡੈੱਡਲਾਈਨ ਹੁਣ ਓਵਰ ਹੋ ਗਈ ਹੈ। ਇਹੀ ਕਾਰਨ ਹੈ ਕਿ ਨਿਗਮ ਨੇ ਇਨ੍ਹਾਂ ਡਿਫਾਲਟਰਾਂ ਤੋਂ ਬਾਕੀ ਰਾਸ਼ੀ ਵਸੂਲਣ ਲਈ ਹੁਣ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਨਿਗਮ ਨੇ ਹੁਣ ਦੁਬਾਰਾ ਤੋਂ ਇਨ੍ਹਾਂ ਦੀ ਲਿਸਟ ਫਾਈਨਲ ਕਰ ਲਈ ਹੈ, ਇਸ ਲਈ ਹੁਣ ਇਨ੍ਹਾਂ ਨੂੰ ਅਟੈਚਮੈਂਟ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਜਾਣਗੇ। ਨਿਗਮ ਨੇ 3.90 ਕਰੋੜ ਰੁਪਏ ਦੇ ਲਗਭਗ ਬਾਕੀ ਰਾਸ਼ੀ ਪ੍ਰਾਪਰਟੀ ਟੈਕਸ ਦੇ ਰੂਪ 'ਚ ਇਨ੍ਹਾਂ ਤੋਂ ਵਸੂਲਣੀ ਹੈ।
ਧਿਆਨਯੋਗ ਹੈ ਕਿ ਨਿਗਮ ਨੇ 31 ਮਈ ਤਕ ਸੈਲਫ ਅਸੈੱਸਮੈਂਟ ਸਕੀਮ ਖਤਮ ਹੁੰਦੇ ਹੀ ਕਮਰਸ਼ੀਅਲ ਪ੍ਰਾਪਰਟੀ ਟੈਕਸ ਦੇ 61 ਦੇ ਲਗਭਗ ਡਿਫਾਲਟਰਾਂ ਨੂੰ ਦੋ ਹਫ਼ਤੇ ਪਹਿਲਾਂ ਫਾਈਨਲ ਨੋਟਿਸ ਭੇਜਿਆ ਸੀ। ਇਨ੍ਹਾਂ ਸਾਰੇ ਡਿਫਾਲਟਰਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਪਰ ਹਾਲੇ ਤਕ ਚਾਰ ਤੋਂ ਪੰਜ ਨੂੰ ਛੱਡ ਕੇ ਕਿਸੇ ਨੇ ਵੀ ਬਾਕੀ ਰਾਸ਼ੀ ਜਮ੍ਹਾ ਨਹੀਂ ਕਰਵਾਈ ਹੈ। ਇਹੀ ਕਾਰਨ ਹੈ ਕਿ ਨਿਗਮ ਨੇ ਇਨ੍ਹਾਂ ਖਿਲਾਫ ਹੁਣ ਦੁਬਾਰਾ ਤੋਂ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ 'ਚ ਨਿਗਮ ਦੀ ਟੈਕਸ ਬ੍ਰਾਂਚ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਲਿਸਟ 'ਚੋਂ ਹਾਲੇ ਤਕ ਕੁਝ ਨੇ ਹੀ ਟੈਕਸ ਜਮ੍ਹਾ ਕਰਵਾਇਆ ਹੈ, ਜਦੋਂ ਕਿ ਬਾਕੀ ਨੇ ਹੁਣੇ ਤਕ ਆਪਣੀ ਰਾਸ਼ੀ ਜਮ੍ਹਾ ਨਹੀਂ ਕਰਵਾਈ ਹੈ। ਇਸਦੇ ਚਲਦੇ ਉਹ ਬੁੱਧਵਾਰ ਤੋਂ ਇਨ੍ਹਾਂ ਨੂੰ ਅਟੈਚਮੈਂਟ ਨੋਟਿਸ ਭੇਜਣੇ ਸ਼ੁਰੂ ਕਰ ਦੇਣਗੇ।
ਨਿਗਮ ਦਾ ਇਸ ਸਾਲ 50 ਕਰੋੜ ਰੁਪਏ ਪ੍ਰਾਪਰਟੀ ਟੈਕਸ ਇਕੱਠਾ ਕਰਨ ਦਾ ਟੀਚਾ ਸੈਲਫ ਅਸੈੱਸਮੈਂਟ ਸਕੀਮ ਤਹਿਤ ਨਿਗਮ ਨੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ 'ਤੇ 20 ਫ਼ੀਸਦੀ ਅਤੇ ਕਮਰਸ਼ੀਅਲ ਪ੍ਰਾਪਰਟੀ 'ਤੇ 10 ਫ਼ੀਸਦੀ ਛੋਟ ਦਿੱਤੀ ਸੀ। ਲੋਕਾਂ ਨੇ ਇਸ ਛੋਟ ਦਾ ਕਾਫ਼ੀ ਫਾਇਦਾ ਚੁਕਿਆ ਸੀ। ਇਸ ਤੋਂ ਨਿਗਮ ਨੂੰ ਇਕ ਤੋਂ ਦੋ ਮਹੀਨਿਆਂ ਅੰਦਰ ਹੀ ਕਰ ਦਾਤਿਆਂ ਤੋਂ 25 ਕਰੋੜ ਰੁਪਏ ਦੇ ਲਗਭਗ ਰਾਸ਼ੀ ਇਕੱਠੀ ਹੋਈ ਸੀ। ਪਿਛਲੇ ਸਾਲ ਨਿਗਮ ਨੇ 42 ਕਰੋੜ ਰੁਪਏ ਡਿਫਾਲਟਰਾਂ ਤੋਂ ਵਸੂਲੇ ਸਨ, ਜਦੋਂਕਿ ਇਸ ਸਾਲ ਨਿਗਮ ਦਾ ਪ੍ਰਾਪਰਟੀ ਟੈਕਸ ਤੋਂ 50 ਕਰੋੜ ਰੁਪਏ ਦੇ ਲਗਭਗ ਰਾਸ਼ੀ ਇਕੱਠੀ ਕਰਨ ਦਾ ਟੀਚਾ ਹੈ।
ਨਿਗਮ ਨੇ ਸਾਰਿਆਂ ਨੂੰ ਭੇਜੇ ਸਨ ਨੋਟਿਸ
ਨਿਗਮ ਨੇ 61 ਦੇ ਲਗਭਗ ਸਕੂਲਾਂ ਅਤੇ ਭਵਨਾਂ ਨੂੰ ਨੋਟਿਸ ਭੇਜੇ ਸਨ, ਜਿਸ 'ਚ ਪੈਰਾਗਾਨ ਸਕੂਲ ਸੈਕਟਰ-24ਬੀ, ਸਟੈਪਿੰਗ ਸਟੋਨ ਸਕੂਲ ਸੈਕਟਰ-38, ਬੈਪਟਿਸਟ ਸਕੂਲ ਸੈਕਟਰ-45, ਪੰਜਾਬ ਐਂਡ ਸਿੰਧ ਬੈਂਕ ਸੈਕਟਰ-11, ਸਨਾਵਰ ਸਕੂਲ ਸੈਕਟਰ-11, ਗੁਰੂ ਗੋਬਿੰਦ ਸਿੰਘ ਭਵਨ ਸੈਕਟਰ-15, ਚੰਨਣ ਮੱਲ ਧਰਮਸ਼ਾਲਾ ਸੈਕਟਰ-15, ਅਗਰਵਾਲ ਹੋਸਟਲ ਸੈਕਟਰ-15, ਗੁਰਦੁਆਰਾ ਸਰਾਏ ਸੈਕਟਰ-15, ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਸੈਕਟਰ-21ਸੀ, ਗੁਰੂ ਰਵਿਦਾਸ ਭਵਨ ਸੈਕਟਰ-20 ਅਤੇ ਤੇਲ ਭਵਨ ਸੈਕਟਰ-19 ਆਦਿ ਮੁੱਖ ਤੌਰ 'ਤੇ ਸ਼ਾਮਲ ਸਨ। ਇਸ ਤੋਂ ਇਲਾਵਾ ਵੀ ਇਸ ਵਿਚ ਹੋਰ ਸਕੂਲ ਅਤੇ ਭਵਨਾਂ ਨੂੰ ਨੋਟਿਸ ਭੇਜੇ ਗਏ ਸਨ। ਜਾਣਕਾਰੀ ਅਨੁਸਾਰ ਡੀ. ਏ. ਵੀ.-15, ਸੇਂਟ ਸੋਲਜ਼ਰ ਸੈਕਟਰ-28, ਸ਼ਿਸ਼ੂ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-22 ਸਮੇਤ ਦੋ-ਚਾਰ ਸਕੂਲਾਂ ਅਤੇ ਭਵਨਾਂ ਨੇ ਆਪਣੀ ਕੁਝ ਬਕਾਇਆ ਰਾਸ਼ੀ ਜਮ੍ਹਾ ਕਰਵਾ ਦਿੱਤੀ ਹੈ, ਜਦੋਂਕਿ ਜ਼ਿਆਦਾਤਰ ਦੀ ਹਾਲੇ ਵੀ ਪੈਂਡਿੰਗ ਹੈ। ਇਹੀ ਕਾਰਨ ਹੈ ਕਿ ਨਿਗਮ ਨੇ ਇਨ੍ਹਾਂ ਨੂੰ ਅਟੈਚਮੈਂਟ ਨੋਟਿਸ ਭੇਜਣ ਦਾ ਫੈਸਲਾ ਲਿਆ ਹੈ।
ਰੈਗੂਲਰ ਨਹੀਂ ਜਮ੍ਹਾ ਕਰਵਾਈ ਰਾਸ਼ੀ
ਨਗਰ ਨਿਗਮ ਦੀ ਲਿਸਟ 'ਚ ਇਸ ਸਮੇਂ ਜੋ ਡਿਫਾਲਟਰ ਹਨ, ਉਨ੍ਹਾਂ ਨੂੰ ਲੱਖਾਂ ਰੁਪਏ ਦੀ ਬਾਕੀ ਰਾਸ਼ੀ ਵਸੂਲਣੀ ਹੈ। ਇਸ ਵਿਚ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਸਮੇਤ ਇੰਸਟੀਚਿਊਟ ਅਤੇ ਹੋਰ ਭਵਨ ਵੀ ਸ਼ਾਮਲ ਹਨ। ਵਿਭਾਗ ਅਨੁਸਾਰ ਇਨ੍ਹਾਂ ਸਾਰਿਆਂ ਨੇ ਰੈਗੂਲਰ ਰੂਪ 'ਚ ਆਪਣੀ ਬਕਾਇਆ ਰਾਸ਼ੀ ਜਮ੍ਹਾ ਨਹੀਂ ਕਰਵਾਈ। ਇਹੀ ਕਾਰਨ ਹੈ ਕਿ ਗੈਪ ਵਧਦਾ ਗਿਆ ਅਤੇ ਇਨ੍ਹਾਂ ਦੀ ਲੱਖਾਂ ਰੁਪਏ ਦੀ ਰਾਸ਼ੀ ਪੈਂਡਿੰਗ ਹੋ ਗਈ। ਹੁਣ ਇਕੱਠੀ ਵੱਡੀ ਰਾਸ਼ੀ ਨੂੰ ਜਮ੍ਹਾ ਕਰਵਾਉਣਾ ਇਨ੍ਹਾਂ ਨੂੰ ਮੁਸ਼ਕਲ ਹੋ ਰਿਹਾ ਹੈ।
ਜਿਨ੍ਹਾਂ ਡਿਫਾਲਟਰਾਂ ਨੇ ਵੀ ਹਾਲੇ ਤਕ ਆਪਣੀ ਬਕਾਇਆ ਰਾਸ਼ੀ ਜਮ੍ਹਾ ਨਹੀਂ ਕਰਵਾਈ ਹੈ, ਉਨ੍ਹਾਂ ਨੂੰ ਅਟੈਚਮੈਂਟ ਨੋਟਿਸ ਜਾਰੀ ਕੀਤੇ ਜਾਣਗੇ। ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਰੈਗੂਲਰ ਰੂਪ 'ਚ ਆਪਣਾ ਟੈਕਸ ਜਮ੍ਹਾ ਕਰਵਾਉਣ ਤਾਂ ਕਿ ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੂਜਾ ਨਿਗਮ ਨੂੰ ਵੀ ਮਾਲੀਆ ਪ੍ਰਾਪਤ ਹੋਣ ਨਾਲ ਮਜ਼ਬੂਤੀ ਮਿਲੇ। -ਦੇਵੇਸ਼ ਮੌਦਗਿਲ, ਮੇਅਰ, ਨਗਰ ਨਿਗਮ ਚੰਡੀਗੜ੍ਹ।
ਸਿਆਸਤ ਤੋਂ ਉੱਪਰ ਉੱਠ ਕੇ ਨਸ਼ਿਆਂ ਖਿਲਾਫ ਸਾਂਝੀ ਲੜਾਈ ਦਾ ਸਮਾਂ ਆਇਆ : ਸੁਖਬੀਰ
NEXT STORY