ਪਟਿਆਲਾ (ਬਲਜਿੰਦਰ) : ਪਿੰਡ ਬੀਬੀਪੁਰ ਵਿਖੇ ਘਰ ਵਿਚ ਵੜ ਕੇ ਹਮਲਾ ਕਰਨ ਅਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਇਕ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਬੰਟੀ, ਭੁਪਿੰਦਰ ਸਿੰਘ ਪੁੱਤਰਾਨ ਗੁਰਦੇਵ ਰਾਮ, ਗੁਰਦੇਵ ਰਾਮ ਪੁੱਤਰ ਕਰਨੈਲ ਰਾਮ, ਸੋਨੂੰ, ਸੈਂਟੀ ਪੁੱਤਰਾਨ ਮਹਿੰਦਰ ਰਾਮ, ਮਹਿੰਦਰ ਰਾਮ ਪੁੱਤਰ ਕਰਨੈਲ ਰਾਮ, ਅਰਮਾਨ ਪੁਰੀ ਪੁੱਤਰ ਜੋਗਿੰਦਰ ਪੁਰੀ ਵਾਸੀਆਨ ਪਿੰਡ ਬੀਬੀਪੁਰ ਥਾਣਾ ਪਸਿਆਣਾ, ਤਰਸੇਮ ਪੁਰੀ ਪੁੱਤਰੀ ਕ੍ਰਿਸ਼ਨ ਪੁਰੀ ਵਾਸੀ ਪਿੰਡ ਨਿਲਾਸ ਥਾਣਾ ਸਦਰ ਰਾਜਪੁਰਾ ਅਤੇ 4-5 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ।
ਇਸ ਸਬੰਧੀ ਜਸਵਿੰਦਰ ਸਿੰਘ ਪੁੱਤਰ ਜੈਰਾਮ ਵਾਸੀ ਪਿੰਡ ਬੀਬੀਪੁਰ ਥਾਣਾ ਪਸਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਘਰ ’ਚ ਹਾਜ਼ਰ ਸੀ। ਉਕਤ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਸ਼ਿਕਾਇਤਕਰਤਾ ਦੇ ਘਰ ’ਤੇ ਹਮਲਾ ਕਰ ਦਿੱਤਾ, ਜਿਨ੍ਹਾਂ ’ਚ ਬੰਟੀ ਨੇ ਆਪਣੇ ਹੱਥ ’ਚ ਫੜ੍ਹੇ ਪਿਸਟਲ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਸ਼ਿਕਾਇਤਕਰਤਾ ’ਤੇ 5-6 ਫਾਇਰ ਕੀਤੇ, ਸ਼ਿਕਾਇਤਕਰਤਾ ਆਪਣਾ ਬਚਾਅ ਕਰਦਾ ਹੋਇਆ ਪੌੜੀ ਚੜ੍ਹ ਕੇ ਭੱਜ ਗਿਆ ਤਾਂ ਉਕਤ ਵਿਅਕਤੀਆਂ ਨੇ ਸ਼ਿਕਾਇਤਕਰਤਾ ਦਾ ਪਿੱਛਾ ਕਰਦਿਆਂ ਸ਼ਿਕਾਇਤਕਰਤਾ ਨੂੰ ਸਕੂਲ ’ਚ ਜਾ ਕੇ ਘੇਰ ਲਿਆ ਤੇ ਡੰਡੇ, ਰਾੜਾ, ਕਿਰਪਾਨਾ ਵਗੈਰਾ ਨਾਲ ਕੁੱਟਮਾਰ ਕੀਤੀ। ਪੁਲਸ ਜੇਰੇ ਇਲਾਜ ਸੀ. ਜੇ. ਹਸਪਤਾਲ ਸਮਾਣਾ ਰੋਡ ਪਿੰਡ ਫਤਿਹਪੁਰ ਦਾਖਲ ਹੈ। ਪੁਲਸ ਨੇ ਇਸ ਮਾਮਲੇ ’ਚ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ 109,333, 126(2), 351(2), 191(3), 190 ਬੀ. ਐੱਨ. ਐੱਸ. ਅਤੇ ਆਰਮਜ਼ ਐਕਟ ਤਹਿਤ ਕੇ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਨਸ਼ਾ ਤਸਕਰਾਂ ਦੇ ਘਰ ਕੀਤੇ ਢਹਿ-ਢੇਰੀ, ਦੋਸ਼ੀਆਂ ਖ਼ਿਲਾਫ਼ 16 ਮੁਕੱਦਮੇ ਦਰਜ
NEXT STORY