ਮੁਕੰਦਪੁਰ (ਸੰਜੀਵ) : ਹਰ ਰੋਜ਼ ਗੁੰਡਾਗਰਦੀ ਦੇ ਮਾਮਲੇ ਖਬਰਾਂ ਰਾਹੀਂ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ। ਇਹੋ ਜਿਹੀ ਘਟਨਾ ਬੰਗਾ ਥਾਣਾ ਮੁਕੰਦਪੁਰ ਦੇ ਅਧੀਨ ਪੈਂਦੇ ਪਿੰਡ ਤਲਵੰਡੀ ਫੱਤੂ ਵਿਖੇ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਲਵਿੰਦਰ ਕੁਮਾਰ ਪੁੱਤਰ ਤੇਲੂ ਰਾਮ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ ਅੱਠ ਵਜੇ ਜਦੋਂ ਉਹ ਖਾਣਾ ਖਾ ਕੇ ਹਟੇ ਤਾਂ ਦੋ ਮੋਟਰ ਸਾਈਕਲਾਂ 'ਤੇ ਸਵਾਰ ਗੁੰਡਾ ਅਨਸਰਾਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮਾਤਾ ਕਾਂਤੀ ਦੇਵੀ ਤੇ ਪਤਨੀ ਸ਼ਬਨਮ ਦੇ ਥੱਪੜ ਮਾਰੇ ਤੇ ਧੱਕਾ-ਮੁੱਕੀ ਕੀਤੀ।
ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਅਤੇ ਗੁੰਡਾ ਅਨਸਰਾਂ ਨੂੰ ਕਾਬੂ ਕਰ ਲਿਆ। ਇਸ ਸਾਰੀ ਘਟਨਾ ਦੀ ਜਾਣਕਾਰੀ ਤੁਰੰਤ ਥਾਣਾ ਮੁਕੰਦਪੁਰ ਦੀ ਪੁਲਿਸ ਨੂੰ ਦਿੱਤੀ ਜੋ ਮੁਸ਼ਤੈਦੀ ਦਿਖਾਉਂਦੇ ਘਟਨਾ ਤੋਂ ਇੱਕ ਘੰਟੇ ਬਾਅਦ ਪਹੁੰਚੀ। ਖਬਰ ਲਿਖੇ ਜਾਣ ਤੱਕ ਪੁਲਸ ਨੇ ਇਨ੍ਹਾਂ ਗੁੰਡਾ ਅਨਸਰਾਂ 'ਤੇ ਰਹਿਮ ਦਿਖਾਉਂਦੇ ਹੋਏ ਕੋਈ ਕਾਰਵਾਈ ਨਹੀਂ ਕੀਤੀ। ਹਮਲੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਇਆ ਗੁੰਡਾ ਅਨਸਰ ਦੁਬਾਰਾ ਸਾਥੀਆਂ ਨੂੰ ਨਾਲ ਲੈ ਕੇ ਪਿੰਡ ਗੇੜੀ ਮਾਰਦਾ ਰਿਹਾ ਅਤੇ ਧਮਕੀਆਂ ਦਿੰਦਾ ਰਿਹਾ।
ਕੇਜਰੀਵਾਲ ਵਕੀਲ ਨਹੀਂ ਆਪਣਾ ਨਜ਼ਰੀਆ ਬਦਲੇ : ਬਾਦਲ
NEXT STORY