ਲੁਧਿਆਣਾ (ਰਾਜ): ਮਹਾਨਗਰ ਵਿਚ ਦੇਰ ਰਾਤ ਇਕ PG 'ਚ ਪ੍ਰੇਮ ਪ੍ਰਸੰਗ ਦੇ ਚਲਦਿਆਂ ਖੂਨੀ ਖੇਡ ਖੇਡੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਆਪਣੀ ਗਰਲਫ਼ਰੈਂਡ ਨਾਲ ਮਿਲਣ ਪਹੁੰਚੇ ਇਕ ਨੌਜਵਾਨ 'ਤੇ ਤੇਜ਼ਧਾਰ ਚਾਕੂ ਨਾਲ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਜ਼ਖ਼ਮੀ ਨੌਜਵਾਨ ਨੂੰ ਬੇਹੱਦ ਗੰਭੀਰ ਹਾਲਤ ਵਿਚ ਸੀ. ਐੱਮ. ਸੀ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ।
ਪੁਲਸ ਨੂੰ ਦਿੱਤੇ ਬਿਆਨਆਂ ਵਿਚ ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 12 ਜੂਨ ਦੀ ਰਾਤ ਨੂੰ ਤਕਰੀਬਨ 11.30 ਵਜੇ ਉਸ ਦਾ ਦੋਸਤ ਮਨਪ੍ਰੀਤ ਸਿੰਘ ਆਪਣੀ ਗਰਲਫ਼ਰੈਂਡ ਨਾਲ ਮਿਲਣ ਪੀ. ਜੀ. ਵਿਚ ਗਿਆ ਸੀ ਤੇ ਉਹ ਆਪਣੇ ਦੂਜੇ ਦੋਸਤ ਨਾਲ ਬਾਹਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਹੀ ਅੰਦਰੋਂ ਮਨਪ੍ਰੀਤ ਦੇ ਚੀਕਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਜਦੋਂ ਦੋਹਾਂ ਦੋਸਤਾਂ ਨੇ ਅੰਦਰ ਜਜਾ ਕੇ ਵੇਖਿਆ ਤਾਂ ਮਨਪ੍ਰੀਤ ਸਿੰਘ ਪੌੜੀਆਂ ਲਾਗੇ ਖ਼ੂਨੀ ਹਾਲਤ ਵਿਚ ਜ਼ਮੀਨ 'ਤੇ ਡਿੱਗਿਆ ਤੜਫ਼ ਰਿਹਾ ਸੀ ਤੇ ਉਸ ਦੀ ਗਰਲਫ਼ਰੈਂਡ ਕੋਲ ਖੜ੍ਹੀ ਸੀ।
ਮਨਪ੍ਰੀਤ ਸਿੰਘ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਚਾਕੂ ਮਾਰਿਆ ਗਿਆ ਹੈ। ਦੋਸਤਾਂ ਨੇ ਬਿਨਾਂ ਸਮਾਂ ਗਵਾਏ ਮਨਪ੍ਰੀਤ ਨੂੰ ਗੰਭੀਰ ਹਾਲਤ ਵਿਚ ਸੀ. ਐੱਮ. ਸੀ. ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮੁਲਜ਼ਮ ਲੜਕੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੱਲ੍ਹ ਤੋਂ ਪੰਜਾਬ ਦੇ ਇਨ੍ਹਾਂ ਰੂਟਾਂ 'ਤੇ ਦੌੜੇਗੀ ਵੰਦੇ ਭਾਰਤ, ਯਾਤਰੀਆਂ ਦਾ ਬਚੇਗਾ ਸਮਾਂ
NEXT STORY