ਦੋਰਾਹਾ,(ਵਿਨਾਇਕ)- ਇਸ ਸਮੇਂ ਦੀ ਵੱਡੀ ਖ਼ਬਰ ਦੋਰਾਹਾ ਜੀ.ਟੀ. ਰੋਡ ਤੋਂ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਪੁਲਸ ਜ਼ਿਲ੍ਹਾ ਖੰਨਾ ਵੱਲੋਂ ਹਾਈਟੈਕ ਨਾਕਾ ਲਗਾ ਕੇ ਖੜੀ ਪੁਲਸ ਪਾਰਟੀ ‘ਤੇ ਦਿਨ ਦਿਹਾੜੇ ਇੱਕ ਕਾਰ ਸਵਾਰ ਪਗੜੀਧਾਰੀ 2-3 ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ 'ਚ 2 ਪੁਲਸ ਮੁਲਾਜ਼ਮਾਂ ਨੂੰ ਜਖ਼ਮੀ ਕਰਨ ਉਪਰੰਤ ਡਿਊਟੀ ‘ਤੇ ਤੈਨਾਤ ਏ.ਐਸ.ਆਈ ਸੁਖਦੇਵ ਸਿੰਘ ਦਾ ਸਰਵਿਸ ਪਿਸਟਲ ਖੋਹ ਕੇ ਇਹ ਹਮਲਾਵਰ ਫਰਾਰ ਹੋ ਗਏ। ਬਾਅਦ ਵਿੱਚ ਦੋਵੇਂ ਜਖਮੀ ਪੁਲਸ ਮੁਲਾਜ਼ਮਾਂ ਨੂੰ ਇਲਾਜ ਲਈ ਰਾਜਵੰਤ ਹਸਪਤਾਲ ਦੋਰਾਹਾ ਵਿਖੇ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਨੇ ਪੱਖੇ ਨਾਲ ਲਟਕ ਕੀਤੀ ਖੁਦਕੁਸ਼ੀ, ਲਿਖਿਆ ਸੁਸਾਈਡ ਨੋਟ
ਇਸ ਘਟਨਾ ਦੀ ਸੂਚਨਾਂ ਮਿਲਣ ਉਪਰੰਤ ਖੰਨਾ ਦੇ ਐੱਸ.ਐੱਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ, ਐੱਸ.ਪੀ. (ਡੀ) ਮਨਪ੍ਰੀਤ ਸਿੰਘ, ਡੀ.ਐੱਸ.ਪੀ. ਖੰਨਾ ਰਾਜਨ ਪਰਮਿੰਦਰ ਸਿੰਘ, ਡੀ.ਐੱਸ.ਪੀ. ਪਾਇਲ ਹਰਦੀਪ ਸਿੰਘ ਚੀਮਾ, ਇੰਸਪੈਕਟਰ ਵਿਨੋਦ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ, ਇੰਸਪੈਕਟਰ ਕਰਨੈਲ ਸਿੰਘ ਐੱਸ.ਐੱਚ.ਓ. ਪਾਇਲ, ਨਛੱਤਰ ਸਿੰਘ ਐੱਸ.ਐੱਚ.ਓ. ਦੋਰਾਹਾ ਸਮੇਤ ਹੋਰ ਉੱਚ ਪੁਲਸ ਅਧਿਕਾਰੀ ਭਾਰੀ ਪੁਲਸ ਫੋਰਸ ਸਮੇਤ ਮੌਕੇ ‘ਤੇ ਪੁੱਜ ਗਏ, ਜਿਨ੍ਹਾਂ ਵਲੋਂ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਏ.ਐੱਸ.ਆਈ ਸੁਖਦੇਵ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਜੀ.ਟੀ ਰੋਡ ਦੋਰਾਹਾ ਵਿਖੇ ਐੱਫ.ਸੀ.ਆਈ ਗੋਦਾਮਾਂ ਸਾਹਮਣੇ ਰੋਜਾਨਾਂ ਦੀ ਤਰਾਂ ਨਾਕਾਬੰਦੀ ਕਰਕੇ ਸੱਕੀ ਵਿਅਕਤੀਆਂ ਅਤੇ ਸੱਕੀ ਵਹੀਕਲਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਖੰਨਾ ਸਾਇਡ ਵੱਲੋਂ ਆਉਂਦੀ ਇੱਕ ਕਾਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਦੋਂ ਤਲਾਸ਼ੀ ਲੈਣ ਲਈ ਪੁਲਸ ਮੁਲਾਜ਼ਮ ਅੱਗੇ ਵੱਧੇ ਤਾਂ ਕਾਰ ਸਵਾਰ ਨੌਜਵਾਨਾਂ ਨੇ ਪੁਲਸ ਪਾਰਟੀ 'ਤੇ ਹਮਲਾ ਕਰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਕਥਿਤ ਦੋਸ਼ੀਆਂ ਨੇ ਏ.ਐਸ.ਆਈ ਸੁਖਦੇਵ ਸਿੰਘ ਦਾ ਸਰਵਿਸ ਪਿਸਟਲ ਵੀ ਖੌਹ ਲਿਆ ਅਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਹੜਤਾਲ 'ਤੇ ਚੱਲ ਰਹੇ NHM ਕਰਮਚਾਰੀਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਦਿੱਤੇ ਇਹ ਹੁਕਮ
ਭਰੋਸੇਯੋਗ ਸੂਤਰਾਂ ਤੋਂ ਪਤਾ ਲਗਾ ਹੈ ਕਿ ਕਥਿਤ ਦੋਸ਼ੀ ਜਾਂਦੇ ਹੋਏ ਹਵਾਈ ਫਾਇਰ ਵੀ ਕਰਕੇ ਗਏ, ਪਰੰਤੂ ਇਸ ਗੱਲ ਦੀ ਕਿਸੇ ਵੀ ਪੁਲਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। ਇਸ ਹਮਲੇ ਵਿੱਚ ਏ.ਐਸ.ਆਈ ਸੁਖਦੇਵ ਸਿੰਘ ਅਤੇ ਕਾਂਸਟੇਬਲ ਸੁਖਜੀਤ ਸਿੰਘ ਜਖ਼ਮੀ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਸ ਵੱਲੋਂ ਖੇਤਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਦਾ ਸੁਰਾਗ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਖੰਨਾ ਦੇ ਐੱਸ.ਐੱਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦਾਅਵਾ ਕੀਤਾ ਕਿ ਇਸ ਘਟਨਾ ਦੇ ਕਥਿਤ ਦੋਸ਼ੀਆਂ ਨੂੰ ਜਲਦ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।
ਹੜਤਾਲ 'ਤੇ ਚੱਲ ਰਹੇ NHM ਕਰਮਚਾਰੀਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਦਿੱਤੇ ਇਹ ਹੁਕਮ
NEXT STORY