ਲੋਪੋਕੇ/ਚੋਗਾਵਾਂ (ਸਤਨਾਮ, ਹਰਜੀਤ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਕਸਬਾ ਲੋਪੋਕੇ ਦੀ ਦਾਣਾ ਮੰਡੀ ਵਿਚ ਕਣਕ ਦੀ ਟਰਾਲੀ ਲੈ ਕੇ ਆਏ ਕਾਂਗਰਸੀ ਆਗੂ ’ਤੇ ਭਗਵਾਨ ਸਿੰਘ ਵਲੋਂ ਗੋਲੀਆਂ ਚਲਾਉੁਣ ਅਤੇ ਉਸ ਦੀ ਅਨਾਜ ਨਾਲ ਭਰੀ ਟਰਾਲੀ ਟਰੈਕਟਰ ਨੂੰ ਮੰਡੀ ਵਿੱਚੋਂ ਧੱਕੇ ਨਾਲ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗੁਰਿੰਦਰ ਸਿੰਘ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਚੋਗਾਵਾਂ ਦੇ ‘ਆਪ’ ਆਗੂ ਭਗਵਾਨ ਸਿੰਘ ਅਤੇ ਉਸਦੇ ਪੁੱਤਰ ਪ੍ਰੀਤ ਜੋ ਕਿ ਆਪ ਦੇ ਹਲਕਾ ਰਾਜਾਸਾਂਸੀ ਤੋਂ ਆਗੂ ਬਲਦੇਵ ਸਿੰਘ ਮਿਆਦੀਆਂ ਦਾ ਨਜ਼ਦੀਕੀ ਸਾਥੀ ਹੈ, ਨਾਲ ਨਹਿਰੀ ਵਿਭਾਗ ਵਿਚ ਕਾਂਗਰਸ ਦੇ ਬਣੇ ਦਫ਼ਤਰ ਵਿੱਚੋਂ ਕੁਰਸੀਆਂ ਤੇ ਏ. ਸੀ. ਨੂੰ ਲੈ ਜਾਣ ’ਤੇ ਰੰਜਿਸ਼ ਚੱਲ ਰਹੀ ਸੀ ਭਾਵੇਂ ਕਿ ਉਸ ਦਾ ਮੋਹਤਬਰਾਂ ਨੇ ਫੈਸਲਾ ਕਰਵਾ ਦਿੱਤਾ ਸੀ ਪਰ ਭਗਵਾਨ ਸਿੰਘ ਤੇ ਉਸ ਦੇ ਪੁੱਤਰ ਮੇਰੇ ਨਾਲ ਰੰਜਿਸ਼ ਰੱਖਦੇ ਸਨ ਜਿਨ੍ਹਾਂ ਨੇ ਅੱਜ ਮੈਨੂੰ ਦਾਣਾ ਮੰਡੀ ਵਿਚ ਘੇਰ ਲਿਆ ਅਤੇ ਗੋਲੀਆਂ ਚਲਾਈਆਂ ਅਤੇ ਮੇਰੀ ਅਨਾਜ ਨਾਲ ਭਰੀ ਟਰੈਕਟਰ ਟਰਾਲੀ ਨੂੰ ਧੱਕੇ ਨਾਲ ਖੋਹ ਕੇ ਲੈ ਗਏ।
ਇਹ ਵੀ ਪੜ੍ਹੋ : ਬਸਤੀ ਦਾਨਿਸ਼ਮੰਦਾਂ ’ਚ ਦੇਹ ਵਪਾਰ ਦੇ ਅੱਡੇ ਨੂੰ ਲੋਕਾਂ ਨੇ ਘੇਰਿਆ, ਪੁਲਸ ਪਹੁੰਚੀ
ਇਸ ਸੰਬੰਧੀ ਪਿੰਡ ਲੋਪੋਕੇ ਤੇ ਹੋਰਨਾਂ ਆੜ੍ਹਤੀਆਂ ਨੇ ਕਿਹਾ ਕਿ ਲੋਪੋਕੇ ਦਾਣਾ ਮੰਡੀ ਵਿਚ ‘ਆਪ’ ਆਗੂ ਬਲਦੇਵ ਸਿੰਘ ਮਿਆਦੀਆਂ ਦੀ ਸ਼ਹਿ ’ਤੇ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਜੇਕਰ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਲੋਪੋਕੇ, ਭੀਲੋਵਾਲ ਅਨਾਜ ਮੰਡੀਆਂ ਬੰਦ ਰੱਖੀਆਂ ਜਾਣਗੀਆਂ ਅਤੇ ਲੋਪੋਕੇ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪ ਦੇ ਆਗੂ ਦੀ ਸ਼ਹਿ ’ਤੇ ਪਹਿਲਾਂ ਵੀ ਕਾਂਗਰਸੀ ਵਰਕਰਾਂ ਨਾਲ ਵਧੀਕੀਆਂ ਕੀਤੀਆਂ ਗਈਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : UK ਦੇ MP ਤਨਮਨਜੀਤ ਸਿੰਘ ਢੇਸੀ ਨੇ NRI ਮੁੱਦਿਆਂ ’ਤੇ ਚਰਚਾ ਲਈ CM ਮਾਨ ਨਾਲ ਕੀਤੀ ਮੁਲਾਕਾਤ
ਇਸ ਸਬੰਧੀ ਵਿਰੋਧੀ ਧਿਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉੁਕਤ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮੇਰੇ ਉਪਰ ਗੋਲੀਆਂ ਨਾਲ ਹਮਲਾ ਕੀਤਾ, ਜਿਸ ਦੌਰਾਨ ਮੈਂ ਜ਼ਖ਼ਮੀ ਹੋ ਗਿਆ। ਜਿਹੜੀ ਕਣਕ ਅਨਾਜ ਮੰਡੀ ਲੋਪੋਕੇ ਵਿਖੇ ਲਿਆਂਦੀ ਗਈ ਸੀ, ਉਹ ਜ਼ਮੀਨ ਮੈਂ ਠੇਕੇ ਉੱਪਰ ਲਈ ਹੋਈ ਸੀ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਅਮਰੀਕ ਸਿੰਘ ਨੇ ਕਿਹਾ ਕਿ ਵਾਪਰੀ ਘਟਨਾ ਦਾ ਮੌਕੇ ’ਤੇ ਜਾਇਜ਼ਾ ਲਿਆ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਿਹਤ ਮੰਤਰੀ ਸਿੰਗਲਾ ਦਾ ਐਲਾਨ, 18 ਅਪ੍ਰੈਲ ਤੋਂ ਸੂਬੇ 'ਚ ਲੱਗਣਗੇ ਸਿਹਤ ਮੇਲੇ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਬਸਤੀ ਦਾਨਿਸ਼ਮੰਦਾਂ ’ਚ ਦੇਹ ਵਪਾਰ ਦੇ ਅੱਡੇ ਨੂੰ ਲੋਕਾਂ ਨੇ ਘੇਰਿਆ, ਪੁਲਸ ਪਹੁੰਚੀ
NEXT STORY