ਲੁਧਿਆਣਾ : ਲੁਧਿਆਣਾ ਤੋਂ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਦੀ ਗੱਡੀ ਉੱਤੇ ਬੀਤੀ ਰਾਤ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਹਨੀ ਸੇਠੀ ਜਦ ਦੇਰ ਰਾਤ ਆਪਣੀ ਦੁਕਾਨ ਬੰਦ ਕਰ ਘਰ ਜਾ ਰਿਹਾ ਸੀ ਤਾਂ ਦਿੱਲੀ ਹਾਈਵੇਅ ਉੱਤੇ ਇਕ ਸਕਾਰਪੀਓ ਗੱਡੀ ਅਚਾਨਕ ਉਸਦੀ ਗੱਡੀ ਅੱਗੇ ਆ ਰੁਕਦੀ ਹੈ। ਇਸ ਦੌਰਾਨ ਉਸ ਗੱਡੀ ਵਿੱਚ ਇਕ ਹਥਿਆਰਬੰਦ ਵਿਅਕਤੀ ਉੱਤਰਦਾ ਹੈ ਤੇ ਹਨੀ ਸੇਠੀ ਦੀ ਗੱਡੀ ਉੱਤੇ ਹਮਲਾ ਕਰ ਦਿੰਦਾ ਹੈ। ਸਾਰੀ ਵਾਰਦਾਤ ਹਨੀ ਸੇਠੀ ਦੀ ਗੱਡੀ ਵਿੱਚ ਲੱਗੇ ਡੈਸ਼ ਕੈਮ ਵਿੱਚ ਰਿਕਾਰਡ ਹੋ ਗਈ।
ਇਸ ਸੰਬੰਧੀ ਹਨੀ ਸੇਠੀ ਨੇ ਕਿਹਾ ਕਿ ਕੁਝ ਲੋਕ ਕੁਝ ਦਿਨਾਂ ਤੋਂ ਉਸਦਾ ਪਿੱਛਾ ਕਰ ਰਹੇ ਸਨ। ਬੀਤੀ ਰਾਤ ਉਹ ਆਪਣਾ ਸ਼ੋਅਰੂਮ ਬੰਦ ਕਰਕੇ ਘਰ ਜਾ ਰਿਹਾ ਸੀ। ਅਚਾਨਕ ਇੱਕ ਸਕਾਰਪੀਓ ਹਾਈਵੇਅ 'ਤੇ ਆ ਕੇ ਰੁਕ ਗਈ। ਅਚਾਨਕ ਸਕਾਰਪੀਓ ਵਿੱਚੋਂ ਮੂੰਹ 'ਤੇ ਕੱਪੜਾ ਬੰਨ੍ਹ ਕੇ ਇੱਕ ਨੌਜਵਾਨ ਬਾਹਰ ਨਿਕਲਿਆ ਅਤੇ ਉਸਨੇ ਉਸਦੀ ਕਾਰ ਦੇ ਅਗਲੇ ਸ਼ੀਸ਼ੇ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ, ਹਨੀ ਨੇ ਤੁਰੰਤ ਕਾਰ ਨੂੰ ਮੌਕੇ ਤੋਂ ਭਜਾ ਲਿਆ ਅਤੇ ਦੋਰਾਹਾ ਪੁਲਿਸ ਸਟੇਸ਼ਨ ਪਹੁੰਚ ਗਿਆ। ਜਿਥੇ ਮੈਂ ਪੂਰੀ ਘਟਨਾ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਨੀ ਨੇ ਪੁਲਸ ਅੱਗੇ ਸ਼ੱਕ ਪ੍ਰਗਾਟਿਆ ਹੈ ਕਿ ਪ੍ਰਿੰਕਲ ਨੇ ਆਪਣੇ ਸਾਥੀਆਂ ਨੂੰ ਉਸ 'ਤੇ ਹਮਲਾ ਕਰਨ ਲਈ ਭੇਜਿਆ ਹੈ। ਇਸ ਮਾਮਲੇ ਵਿੱਚ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਸੀ ਪਰ ਉਸ ਦਾ ਮੋਬਾਈਲ ਬੰਦ ਆ ਰਿਹਾ ਹੈ। ਫਿਲਹਾਲ ਦੋਰਾਹਾ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਪੁਲਸ ਵੱਡੀ ਕਾਰਵਾਈ, ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ 'ਚ ਲੱਗੀਆਂ ਐਬੂਲੈਂਸਾਂ ਦੇ ਕਰ'ਤੇ ਚਲਾਨ
NEXT STORY