ਚੰਡੀਗੜ੍ਹ (ਸੁਸ਼ੀਲ) : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੇ ਸੈਕਟਰ-52 ਵਿਖੇ ਉਸ ਵੇਲੇ ਖ਼ੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ, ਜਦੋਂ ਉਹ ਟੈਕਸੀ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਦੇ ਘਰ ਵੜ੍ਹ ਗਏ ਅਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਮਹੀਨਾ ਨਾ ਦੇਣ ’ਤੇ ਉਸ ਦੀ ਮਾਰਕੁੱਟ ਕੀਤੀ। ਘਰ 'ਚ ਮੌਜੂਦ ਬੀਬੀਆਂ ਨੇ ਕਮਰੇ ਦੇ ਦਰਵਾਜ਼ੇ ਬੰਦ ਕਰ ਕੇ ਆਪਣੀ ਜਾਨ ਬਚਾਈ। ਉੱਥੇ ਹੀ, ਜਦੋਂ ਨੌਜਵਾਨ ਦੀ ਮਾਂ ਅਤੇ ਦੋਸਤ ਥਾਣੇ 'ਚ ਸ਼ਿਕਾਇਤ ਕਰਨ ਜਾਣ ਲੱਗੇ ਤਾਂ ਗੁਰਗਿਆਂ ਨੇ ਉਨ੍ਹਾਂ ’ਤੇ ਹਮਲਾ ਕਰਦਿਆਂ ਗੋਲੀ ਚਲਾ ਕੇ ਗੱਡੀ ਤੋੜ ਦਿੱਤੀ ਅਤੇ ਫ਼ਰਾਰ ਹੋ ਗਏ। ਸੈਕਟਰ-36 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦੀ ਜਾਂਚ ਕੀਤੀ। ਸੈਕਟਰ-52 ਵਾਸੀ ਸਤਨਾਮ ਕੌਰ ਦੀ ਸ਼ਿਕਾਇਤ ’ਤੇ ਪੁਲਸ ਨੇ ਲਾਰੈਂਸ ਬਿਸ਼ਨੋਈ ਦੇ ਗੁਰਗੇ ਮੁੰਨਾ ਉਰਫ਼ ਤੋਬਾਜ, ਰਾਸ਼ਿਦ, ਸਾਜਿਦ, ਸੋਮਾ, ਰਾਹੁਲ ਸਮੇਤ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਫ਼ਰਾਰ ਹਮਲਾਵਰਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਦੇ ਸ਼ਡਿਊਲ 'ਚ ਵਾਧਾ
ਜ਼ਬਰਦਸਤੀ ਕਾਰ 'ਚ ਬੈਠਾਉਣ ਲੱਗੇ ਗੈਂਗਸਟਰ ਦੇ ਗੁਰਗੇ
ਸੈਕਟਰ-52 ਵਾਸੀ ਸਤਨਾਮ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਬਲਬੀਰ ਸਿੰਘ ਦੋਸਤ ਵਿਜੈ ਦੇ ਨਾਲ ਸੈਕਟਰ-42 ਅਤੇ 52 'ਚ ਟੈਕਸੀ ਦਾ ਕਾਰੋਬਾਰ ਕਰਦਾ ਹੈ। 30 ਅਗਸਤ, 2020 ਨੂੰ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੇ ਕਾਰੋਬਾਰ ਚਲਾਉਣ ਲਈ ਫਿਰੌਤੀ ਮੰਗੀ ਸੀ। ਫਿਰੌਤੀ ਨਾ ਦੇਣ ’ਤੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਸੀ। ਇਸ ਦੀ ਐੱਫ. ਆਈ. ਆਰ. ਵੀ ਹੋਈ ਸੀ। 7 ਫਰਵਰੀ ਨੂੰ ਪੁੱਤਰ ਸੈਕਟਰ-32 ਸਥਿਤ ਅਮਿਤ ਟੈਕਸੀ ਸਟੈਂਡ ’ਤੇ ਸਵਾਰੀ ਲੈਣ ਗਿਆ ਹੋਇਆ ਸੀ। ਲਾਰੈਂਸ ਬਿਸ਼ਨੋਈ ਲਈ ਕੰਮ ਕਰਨ ਵਾਲਾ ਗੁਰਗਾ ਸੋਹਲ ਮਾਰਕਿਟ 'ਚ ਆਪਣੇ ਚਾਰ ਸਾਥੀਆਂ ਨਾਲ ਖੜ੍ਹਾ ਸੀ।
ਇਹ ਵੀ ਪੜ੍ਹੋ : LKG ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਮਾਮਲੇ 'ਚ ਜ਼ਬਰਦਸਤ ਮੋੜ, ਸਕਾ ਭਰਾ ਹੀ ਨਿਕਲਿਆ ਮੁਲਜ਼ਮ, ਗ੍ਰਿਫ਼ਤਾਰ
ਸੋਹਲ ਨੇ ਉਸ ਨੂੰ ਫੜ੍ਹ ਲਿਆ ਅਤੇ ਜ਼ਬਰਦਸਤੀ ਗੱਡੀ 'ਚ ਬਿਠਾਉਣ ਲੱਗੇ। ਉਸ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਉਸ ਨੂੰ ਛੁਡਵਾ ਦਿੱਤਾ। ਸੋਹਲ ਕਹਿਣ ਲੱਗਾ ਕਿ ਟੈਕਸੀ ਦਾ ਕੰਮ ਕਰਨਾ ਹੈ ਤਾਂ ਮਹੀਨਾ ਦੇਣਾ ਹੋਵੇਗਾ। ਇਸ ਤੋਂ ਬਾਅਦ ਸਾਰੀ ਗੱਲ ਉਸ ਨੇ ਆਪਣੀ ਮਾਂ ਨੂੰ ਦੱਸੀ। ਮਾਂ ਨੇ ਉਸ ਨੂੰ ਘਰ ਆਉਣ ਲਈ ਕਿਹਾ। ਸਤਨਾਮ ਕੌਰ ਘਰ ਦੇ ਬਾਹਰ ਖੜ੍ਹੀ ਬੇਟੇ ਦੀ ਉਡੀਕ ਕਰ ਰਹੀ ਸੀ। ਅਚਾਨਕ ਲਾਰੈਂਸ ਬਿਸ਼ਨੋਈ ਦੇ ਗੁਰਗੇ ਮੁੰਨਾ ਉਰਫ਼ ਤੋਬਾਜ, ਰਾਸ਼ਿਦ, ਸਾਜਿਦ, ਸੋਮਾ, ਰਾਹੁਲ ਸਮੇਤ 12 ਮੁੰਡੇ ਘਰ 'ਚ ਜ਼ਬਰਦਸਤੀ ਵੜਕੇ ਗਾਲ੍ਹਾਂ ਕੱਢਣ ਲੱਗੇ। ਉਨ੍ਹਾਂ ਨੇ ਜਾਨ ਬਚਾਉਣ ਲਈ ਕਮਰਿਆਂ ਦੇ ਦਰਵਾਜ਼ੇ ਬੰਦ ਕਰ ਕੇ ਮਾਮਲੇ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਘਰ 'ਚ ਵਿਆਹ ਤੋਂ ਪਹਿਲਾਂ ਕਤਲ ਕੀਤੀ ਪਤਨੀ, ਡੋਲੀ ਤੋਰਨ ਦੀ ਥਾਂ ਮੌਤ ਦੇ ਮੂੰਹ 'ਚ ਪਹੁੰਚਾਈ 'ਧੀ'
ਸਾਰੇ ਮੁਲਜ਼ਮ ਰਿੰਕੂ ਦੇ ਸਾਥੀ
ਹਮਲਾਵਰਾਂ ਨੇ ਬਾਹਰ ਖੜ੍ਹ ਕੇ ਘਰ ’ਤੇ ਪੱਥਰਾਅ ਵੀ ਕੀਤਾ ਅਤੇ ਪੁਲਸ ਦੇ ਆਉਣ ਤੋਂ ਪਹਿਲਾਂ ਫ਼ਰਾਰ ਹੋ ਗਏ। ਪੁਲਸ ਮੌਕੇ ’ਤੇ ਪਹੁੰਚੀ ਅਤੇ ਸ਼ਿਕਾਇਤ ਲਈ ਉਨ੍ਹਾਂ ਨੂੰ ਪੁਲਸ ਥਾਣੇ ਬੁਲਾਇਆ। ਉਹ ਬੇਟੇ ਦੇ ਦੋਸਤ ਗੁਰਵਿੰਦਰ ਨਾਲ ਪੁਲਸ ਥਾਣੇ ਜਾਣ ਲੱਗੀ ਤਾਂ ਘਾਤ ਲਾ ਕੇ ਬੈਠੇ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੇ ਗੁਰਵਿੰਦਰ ਦੀ ਗੱਡੀ ਰੁਕਵਾ ਕੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਗੁਰਵਿੰਦਰ ਦੀ ਗੱਡੀ ਤੋੜ ਦਿੱਤੀ। ਇਸ ਦੌਰਾਨ ਮੁੰਨਾ ਨੇ ਪਿਸਤੌਲ ਕੱਢੀ ਅਤੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦਾ ਮਸਾਂ ਬਚਾਅ ਹੋਇਆ। ਉੱਥੇ ਹੀ, ਫੜ੍ਹੇ ਜਾਣ ਦੇ ਡਰੋਂ ਹਮਲਾਵਰ ਫ਼ਰਾਰ ਹੋ ਗਏ। ਇਸ ਦੌਰਾਨ ਗੁਰਵਿੰਦਰ ਨੇ ਦੱਸਿਆ ਕਿ ਇਹ ਸਾਰੇ ਹਮਲਾਵਰ ਰਿੰਕੂ ਦੇ ਸਾਥੀ ਹਨ, ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਕੰਮ ਕਰਦਾ ਹੈ। ਸਤਨਾਮ ਕੌਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ 36 ਥਾਣਾ ਪੁਲਸ ਨੇ ਲਾਰੈਂਸ ਬਿਸ਼ਨੋਈ ਦੇ ਗੁਰਗੇ ਮੁੰਨਾ ਉਰਫ ਤੋਬਾਜ, ਰਾਸ਼ਿਦ, ਸਾਜਿਦ, ਸੋਮਾ, ਰਾਹੁਲ ਸਮੇਤ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਨੋਟ : ਪੰਜਾਬ 'ਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖ਼ੌਫ਼ਨਾਕ ਵਾਰਦਾਤਾਂ ਬਾਰੇ ਦਿਓ ਰਾਏ
ਕੈਪਟਨ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ, ਕਿਹਾ- ‘ਆਪ’ ਨੂੰ ਪੰਜਾਬ ਦੀ ‘ਆਨ, ਬਾਨ ਤੇ ਸ਼ਾਨ’ ਦਾ ਕੀ ਪਤਾ
NEXT STORY