ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ)–ਆਮ ਆਦਮੀ ਪਾਰਟੀ (ਆਪ) ਵੱਲੋਂ ‘ਹਵਾਈ ਕਿਲ੍ਹੇ’ ਉਸਾਰ ਕੇ ਸੂਬੇ ਵਿਚ ਸਰਕਾਰ ਬਣਾਉਣ ਦੀ ਪਾਲੀ ਗਈ ਲਾਲਸਾ ਦੀ ਕਰੜੀ ਨਿੰਦਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਇਹ ਕਿੰਨੀ ਹਾਸੋ-ਹੀਣੀ ਗੱਲ ਹੈ ਕਿ ਇਕ ਪਾਰਟੀ, ਜੋ ਪੰਜਾਬ ਵਿਚ ਮੁਕੰਮਲ ਤੌਰ ’ਤੇ ਆਗੂਹੀਣ ਧਿਰ ਹੈ, ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਨਾਮੀ ਚਿਹਰਾ ਹੋਣ ਦਾ ਦਾਅਵਾ ਕਰ ਰਹੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਵਿਵਾਦਾਂ ’ਚ, ਗਰਭ ’ਚ ਮਰੇ ਬੱਚੇ ਨੂੰ ਲੈ ਕੇ ਤੜਫਦੀ ਰਹੀ ਔਰਤ
ਕੈਪਟਨ ਅਮਰਿੰਦਰ ਸਿੰਘ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ ਜਦੋਂ ਵਿਧਾਨ ਸਭਾ ਚੋਣਾਂ ਵਿਚ ਸਿਰਫ਼ ਇਕ ਸਾਲ ਰਹਿੰਦਾ ਹੋਵੇ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਵਿਚ ਮੁਹਿੰਮ ਚਲਾਉਣ ਲਈ ਪੰਜਾਬ ਦਾ ਇਕ ਵੀ ਆਗੂ ਨਾ ਲੱਭ ਸਕੀ ਅਤੇ ਪ੍ਰਚਾਰ ਲਈ ਦਿੱਲੀ ਤੋਂ ਤੁੱਛ ਜਿਹੇ ਵਿਅਕਤੀ ਲਿਆਉਣੇ ਪਏ ਅਤੇ ਹੁਣ ਉਹ ਦਾਅਵੇ ਕਰਦੇ ਹਨ ਕਿ ਉਹ ਮੁੱਖ ਮੰਤਰੀ ਲਈ ਅਜਿਹਾ ਚਿਹਰਾ ਲੱਭਣਗੇ ਜੋ ਪੰਜਾਬ ਦਾ ਮਾਣ ਹੋਵੇਗਾ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ
ਮੁੱਖ ਮੰਤਰੀ ਨੇ ਕਿਹਾ ਕਿ ਉਸ ਪਾਰਟੀ ਨੂੰ ਪੰਜਾਬ ਦੀ ‘ਆਨ, ਬਾਨ ਅਤੇ ਸ਼ਾਨ’ ਦਾ ਕੀ ਪਤਾ ਹੋਵੇਗਾ, ਜਿਸ ਨੇ ਲੰਘੇ ਨਵੰਬਰ ਮਹੀਨੇ ‘ਵਿਚ ਦਿੱਲੀ ਵਿੱਚ ਖੇਤੀ ਕਾਨੂੰਨਾਂ ਵਿਚੋਂ ਇਕ ਕਾਨੂੰਨ ਲਾਗੂ ਕਰਕੇ ਕਿਸਾਨਾਂ ਦੇ ਹਿੱਤ ਵੇਚ ਦਿੱਤੇ ਹੋਣ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਨਾ ਤਾਂ ਪੰਜਾਬੀਅਤ ਬਾਰੇ ਕੁਝ ਪਤਾ ਹੈ ਅਤੇ ਨਾ ਹੀ ਇਸ ਦੀ ਕੋਈ ਪ੍ਰਵਾਹ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਬਾਹਰੀ ਧਿਰ ਹੈ ਅਤੇ ਉਸ ਵੇਲੇ ਤੱਕ ਬਾਹਰੀ ਹੀ ਰਹੇਗੀ, ਜਦੋਂ ਤੱਕ ਉਹ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਨਾਲੋਂ ਟੁੱਟੀ ਰਹੇਗੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਪੰਜਾਬ ਤੋਂ ਬਾਹਰ ਕੋਈ ਵਜੂਦ ਨਹੀਂ ਅਤੇ ਉਥੇ ਵੀ ਇਨ੍ਹਾਂ ਦਾ ਛੇਤੀ ਸਫ਼ਾਇਆ ਹੋ ਜਾਵੇਗਾ, ਜਿੱਥੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਸ਼ਰਮਨਾਕ ਸਾਂਝ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਹੋਟਲ ’ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ ’ਚ ਫੜੇ 15 ਜੋੜੇ
ਕੈਪਟਨ ਦੀ ‘ਆਪ’ ਨੂੰ ਚੁਣੌਤੀ
ਮੁੱਖ ਮੰਤਰੀ ਨੇ ਭਾਰਤ ਸਰਕਾਰ ਦੁਆਰਾ ਗਠਿਤ ਖੇਤੀ ਸੁਧਾਰ ਕਮੇਟੀ ਦੇ ਮੁੱਦੇ ’ਤੇ ਲੋਕਾਂ ਨੂੰ ਆਪਣੇ ਝੂਠਾਂ ਨਾਲ ਗੁਮਰਾਹ ਕਰਨ ਦੀਆਂ ‘ਆਪ’ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਹਾਸੋਹੀਣਾ ਅਤੇ ਬੇਹੂਦਾ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ‘ਆਪ’ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਵਿਚਾਰ-ਵਟਾਂਦਰੇ ਨੂੰ ਛੱਡ ਕੇ ਮੈਨੂੰ ਇਹ ਸਾਬਤ ਕਰਨ ਲਈ ਕਾਗਜ਼ ਦਾ ਇਕ ਵੀ ਟੁਕੜਾ ਵਿਖਾਓ ਕਿ ਪੰਜਾਬ ਦੇ ਮੈਂਬਰ ਬਣਨ ਤੋਂ ਬਾਅਦ ਸੁਧਾਰ ਕਮੇਟੀ ਦੀਆਂ ਹੋਈਆਂ 2 ਮੀਟਿੰਗਾਂ ਵਿਚ ਖੇਤੀ ਕਾਨੂੰਨਾਂ ਦਾ ਕਦੇ ਜ਼ਿਕਰ ਵੀ ਕੀਤਾ ਗਿਆ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਨਾ ਤਾਂ ‘ਆਪ’ ਅਤੇ ਨਾ ਹੀ ਇਸ ਦੇ ਦਿੱਲੀ ਪ੍ਰਸ਼ਾਸਨ ਵਾਲੇ ਮਾਡਲ ਦੀ ਲੋੜ ਹੈ ਅਤੇ ਕਿਹਾ ਕਿ ਪੰਜਾਬ ਦਾ ਮਾਡਲ ਵਿਕਾਸ ਦੇ ਹਰੇਕ ਮੁੱਖ ਪਹਿਲੂ ’ਤੇ ਕੌਮੀ ਰਾਜਧਾਨੀ ਨਾਲੋਂ ਕਿਤੇ ਵਧੀਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦਾ ਸਿਹਤ ਮਾਡਲ, ਜਿਸ ਦੇ ‘ਆਪ’ ਵੱਲੋਂ ਸੋਹਲੇ ਗਾਏ ਜਾਂਦੇ ਰਹੇ ਹਨ, ਨੇ 2015 ਤੋਂ 2019 ਤੱਕ ਹੈਲਥ ਇੰਡੈਕਸ ’ਤੇ 2 ਸਥਾਨਾਂ ਦੀ ਗਿਰਾਵਟ ਦਰਸਾਈ ਅਤੇ ਕੋਵਿਡ ਸੰਕਟ ਦੇ ਸਿਖ਼ਰ ਦੌਰਾਨ ਇਹ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਕ ਮਜ਼ਬੂਤ ਅਤੇ ਸੁਹਿਰਦ ਲੀਡਰਸ਼ਿਪ ਦੀ ਲੋੜ ਹੈ ਨਾ ਕਿ ਬੜਬੋਲੇ ਅਤੇ ਧੋਖੇਬਾਜ਼ਾਂ ਦੀ ਪਾਰਟੀ ਦੀ।
ਇਨਸਾਨੀਅਤ ਸ਼ਰਮਸਾਰ : ਸੰਘਣੀ ਧੁੰਦ 'ਚ ਅਣਪਛਾਤੇ ਵਾਹਨ ਨੇ ਕੁਚਲਿਆ ਵਿਅਕਤੀ, ਲਾਸ਼ 'ਤੋਂ ਲੰਘੀਆਂ ਕਈ ਗੱਡੀਆਂ
NEXT STORY