ਰਾਜਪੁਰਾ (ਚਾਵਲਾ) — ਰਾਜਪੁਰਾ 'ਚ ਇਕ ਵਿਅਕਤੀ ਨੂੰ ਜ਼ਖਮੀ ਕਰ ਕੇ ਉਸ ਕੋਲੋਂ 8 ਲੱਖ 50 ਹਜ਼ਾਰ ਦੀ ਰਾਸ਼ੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵਿਕਾਸ ਨਗਰ ਰਾਜਪੁਰਾ ਟਾਊਨ ਵਾਸੀ ਪਵਨ ਕੁਮਾਰ ਵੱਖ-ਵੱਖ ਥਾਵਾਂ ਤੋਂ ਨਗਦੀ ਇਕੱਠੀ ਕਰਨ ਦੇ ਬਾਅਦ ਉਕਤ ਰਾਸ਼ੀ ਬੈਂਕ 'ਚ ਜਮ੍ਹਾ ਕਰਵਾਉਣ ਦਾ ਕੰਮ ਕਰਦਾ ਹੈ। ਉਹ ਰੋਜ਼ਾਨਾਂ ਦੀ ਤਰ੍ਹਾਂ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਰਾਜਪੁਰਾ ਦੇ ਬੈਂਕ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਘਗਰ ਸਰਾਏ ਦੇ ਪੁੱਲ ਕੋਲ ਪਹੁੰਚਿਆਂ ਤਾਂ ਦੋ ਵਿਅਕਤੀਆਂ ਨੇ ਉਸ ਦੇ ਸਾਹਮਣੇ ਆਪਣਾ ਮੋਟਰਸਾਈਕਲ ਲਗਾ ਕੇ ਪਵਨ ਕੁਮਾਰ ਨੂੰ ਰੋਕ ਦਿੱਤਾ ਤੇ ਦੂਜੇ ਵਿਅਕਤੀ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪਵਨ ਕੁਮਾਰ ਜ਼ਮੀਨ 'ਤੇ ਡਿੱਗ ਗਿਆ ਤੇ ਹਮਲਵਾਰ ਨਗਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਉਸ ਰਸਤੇ ਤੋਂ ਲੰਘ ਰਹੇ ਕਾਰ ਸਵਾਰ ਵਿਅਕਤੀ ਵਲੋਂ ਪਵਨ ਕੁਮਾਰ ਦੀ ਮਦਦ ਕਰਦਿਆਂ ਉਸ ਨੂੰ ਹਸਪਾਤਲ ਭਰਤੀ ਕਰਵਾਇਆ ਗਿਆ ਤੇ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਹੰਚੀ ਸਥਾਨਕ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੇਅਰਮੈਨੀਆਂ ਲੈਣ ਲਈ ਕਾਂਗਰਸ 'ਚ ਉੱਠਿਆ ਵਿਵਾਦ, ਰਾਜਾ ਵੜਿੰਗ ਨੇ ਕੀਤਾ ਟਵੀਟ
NEXT STORY