ਅੰਮ੍ਰਿਤਸਰ, (ਅਰੁਣ)- ਕੋਟ ਖਾਲਸਾ ਇਲਾਕੇ ’ਚ ਬੀਤੀ 12 ਅਗਸਤ ਦੀ ਰਾਤ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੌਡ਼ੇ 3 ਹਮਲਾਵਰਾਂ ’ਚੋਂ ਸੀ. ਆਈ. ਏ. ਸਟਾਫ ਦੀ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗੋਲੀਬਾਰੀ ਦੌਰਾਨ ਪਰਿਵਾਰ ਦੇ ਇਕ ਮੈਂਬਰ ਦੀ ਮੌਤ ਹੋ ਗਈ ਸੀ, ਜਦਕਿ 2 ਅੌਰਤਾਂ ਜ਼ਖਮੀ ਹੋ ਗਈਅਾਂ ਸਨ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਦੇ ਕਬਜ਼ੇ ’ਚੋਂ ਵਾਰਦਾਤ ਮੌਕੇ ਵਰਤਿਆ ਗਿਆ ਮੋਬਾਇਲ ਬਰਾਮਦ ਕੀਤਾ ਗਿਆ ਹੈ, ਜਦਕਿ ਦੂਸਰੇ ਦੋਸ਼ੀਆਂ ਦੀ ਪੁਲਸ ਸਰਗਰਮੀ ਨਾਲ ਭਾਲ ਕਰ ਰਹੀ ਹੈ।
®ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਅਾਂ ਏ. ਸੀ. ਪੀ. ਇਨਵੈਸਟੀਗੇਸ਼ਨ ਪਲਵਿੰਦਰ ਸਿੰਘ ਨੇ ਦੱਸਿਆ ਕਿ 12 ਅਗਸਤ ਦੀ ਰਾਤ ਕਰੀਬ 8:30 ਵਜੇ ਕੋਟ ਖਾਲਸਾ ਖੇਤਰ ਦੇ ਗੁਰੂ ਨਾਨਕਪੁਰਾ ਇਲਾਕੇ ’ਚ ਮੋਟਰਸਾਈਕਲ ’ਤੇ ਪੁੱਜੇ ਮੁਲਜ਼ਮ ਜੁਝਾਰ ਸਿੰਘ ਉਰਫ ਸੰਨੀ ਪੁੱਤਰ ਜਗਦੀਸ਼ ਸਿੰਘ ਵਾਸੀ ਰਸੂਲਪੁਰ ਕੱਲਰ ਹਾਲ ਵਾਸੀ ਅਬੇਪੁਰ ਮਾਧੋਪੁਰ ਪੀਲੀਭੂਤ ਯੂ. ਪੀ. ਨੇ ਆਪਣੀ ਸਕੀ ਭਰਜਾਈ ਦੇ ਪਰਿਵਾਰਕ ਮੈਂਬਰਾਂ ’ਤੇ ਗੋਲੀਆਂ ਚਲਾਈਅਾਂ ਸਨ, ਜਿਸ ਨਾਲ ਜੁਝਾਰ ਸਿੰਘ ਦੇ ਭਰਾ ਦੇ ਸਾਲੇ ਪ੍ਰਤਾਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਤੇ ਉਸ ਦੀ ਪਤਨੀ ਤੇ ਮਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਅਾਂ ਸਨ।
ਕੀ ਸੀ ਮਾਮਲਾ : ਏ. ਸੀ. ਪੀ. ਇਨਵੈਸਟੀਗੇਸ਼ਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਜੁਝਾਰ ਸਿੰਘ ਦੇ ਭਰਾ ਹਰਜੀਤ ਸਿੰਘ ਦੀ ਪਤਨੀ ਨਾਲ ਝਗਡ਼ਾ ਹੋਇਆ ਸੀ, ਜਿਸ ਮਗਰੋਂ ਉਹ ਆਪਣੇ ਪੇਕੇ ਘਰ ਕੋਟ ਖਾਲਸਾ ਚਲੀ ਗਈ ਤੇ ਉਥੇ ਪੁਲਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਉਸ ਨੇ ਆਪਣੇ ਪਤੀ ਹਰਜੀਤ ਸਿੰਘ, ਸੱਸ ਤੇ ਦਿਓਰ ਜੁਝਾਰ ਸਿੰਘ ਦਾ ਨਾਂ ਲਿਖਾਇਆ ਸੀ। ਭਰਜਾਈ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਰੰਜਿਸ਼ ਕਾਰਨ ਜੁਝਾਰ ਸਿੰਘ ਤੈਸ਼ ਵਿਚ ਆ ਗਿਆ ਅਤੇ ਆਪਣੇ 2 ਹੋਰ ਸਾਥੀਆਂ ਨੂੰ ਨਾਲ ਲੈ ਕੇ ਕੋਟ ਖਾਲਸਾ ਸਥਿਤ ਆਪਣੀ ਭਰਜਾਈ ਦੇ ਪੇਕੇ ਘਰ ਪੁੱਜਾ, ਜਿਥੇ ਮੁਲਜ਼ਮਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਪ੍ਰਤਾਪ ਸਿੰਘ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਤੇ ਮਾਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਈਅਾਂ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਇਕ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਸੀ। ਪੁਲਸ ਪਾਰਟੀ ਵੱਲੋਂ ਫੈਲਾਏ ਗਏ ਜਾਲ ਦੌਰਾਨ ਬੀਤੀ ਸ਼ਾਮ ਇਕ ਹਮਲਾਵਰ ਨੂੰ ਅੰਨਗਡ਼੍ਹ ਇਲਾਕੇ ਨੇਡ਼ਿਓਂ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪਛਾਣ ਲਵਪ੍ਰੀਤ ਸਿੰਘ ਲਵ ਪੁੱਤਰ ਸਵ. ਪਲਵਿੰਦਰ ਸਿੰਘ ਵਾਸੀ ਧੌਲ ਕਲਾਂ ਹਾਲ ਵਾਸੀ ਕਿਰਾਏਦਾਰ ਗਲੀ ਜਗਦੇਵ ਗੈਸ ਏਜੰਸੀ ਖੰਡਵਾਲਾ ਵਜੋਂ ਹੋਈ, ਦੇ ਕਬਜ਼ੇ ’ਚੋਂ ਵਾਰਦਾਤ ਮੌਕੇ ਵਰਤਿਆ ਗਿਆ ਇਕ ਮੋਬਾਇਲ ਬਰਾਮਦ ਕਰ ਲਿਆ ਗਿਆ।
ਗੈਂਗਸਟਰ ਜੁਝਾਰ ਦੀ ਗ੍ਰਿਫਤਾਰੀ ਲਈ ਪੁਲਸ ਕਰ ਰਹੀ ਹੈ ਛਾਪੇਮਾਰੀ : ਏ. ਸੀ. ਪੀ. ਇਨਵੈਸਟੀਗੇਸ਼ਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਜੁਝਾਰ ਸਿੰਘ ਸੰਨੀ ਜੋ ਕਿ ਇਕ ਅਪਰਾਧਿਕ ਛਵੀ ਵਾਲਾ ਵਿਅਕਤੀ ਹੈ, ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ ਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ਮੌਕੇ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਸਡ਼ਕ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ
NEXT STORY