ਲੁਧਿਆਣਾ(ਮਹੇਸ਼)— 24 ਸਾਲਾ ਨੂੰਹ ਨੂੰ ਘਰ 'ਚ ਇਕੱਲੀ ਦੇਖ ਉਸ ਦੀ ਇੱਜ਼ਤ 'ਤੇ ਹੱਥ ਪਾਉਣ ਦੇ ਦੋਸ਼ 'ਚ ਥਾਣਾ ਸਦਰ ਦੀ ਪੁਲਸ ਨੇ 68 ਸਾਲਾ ਸਹੁਰੇ ਨੂੰ ਗ੍ਰਿਫਤਾਰ ਕਰ ਕੇ 14 ਦਿਨ ਦੀ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਹੈ।
ਦੋਸ਼ੀ ਗੁਰਮੇਲ ਸਿੰਘ ਖਿਲਾਫ ਉਸ ਦੀ ਨੂੰਹ ਦੀ ਸ਼ਿਕਾਇਤ 'ਤੇ ਕੇਸ ਦਰਜ ਹੋਇਆ ਹੈ। ਦੋਸ਼ੀ ਖੇਤੀਬਾੜੀ ਦਾ ਕੰਮ ਕਰਦਾ ਹੈ। ਸ਼ਿਕਾਇਤ 'ਚ ਪੀੜਤਾ ਦਾ ਕਹਿਣਾ ਹੈ ਕਿ ਉਸ ਦੀ ਚਾਰ ਸਾਲ ਦੀ ਬੇਟੀ ਅਤੇ ਡੇਢ ਮਹੀਨੇ ਦਾ ਬੇਟਾ ਹੈ। ਦੁਪਹਿਰੇ ਉਸ ਦਾ ਪਤੀ ਕੰਮ 'ਤੇ ਚਲਾ ਗਿਆ। ਦੁਪਹਿਰ 12.30 ਉਹ ਘਰ ਇਕੱਲੀ ਸੀ। ਇਸ ਦੌਰਾਨ ਉਸ ਦੇ ਸਹੁਰੇ ਨੇ ਉਸ ਦੀ ਇੱਜ਼ਤ 'ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਉਸ ਨੇ ਭੱਜ ਕੇ ਆਪਣੀ ਇੱਜ਼ਤ ਬਚਾਈ ਅਤੇ ਆਪਣੇ ਪਤੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਪੀੜਤਾ ਦਾ ਦੋਸ਼ ਹੈ ਕਿ ਇਸ ਤੋਂ ਪਹਿਲਾਂ ਦੋਸ਼ੀ ਨੇ ਉਸ ਦੀ ਵੱਡੀ ਭੈਣ ਦੀ ਇੱਜ਼ਤ 'ਤੇ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜੋ ਕਿ ਉਸ ਦੇ ਜੇਠ ਨਾਲ ਵਿਆਹੀ ਹੈ, ਜੋ ਕਿ ਦੁਬਈ ਗਿਆ ਹੈ। ਸਹੁਰੇ ਦੀਆਂ ਕਰਤੂਤਾਂ ਕਾਰਨ ਉਸ ਦੀ ਭੈਣ ਮਾਪੇ ਘਰ ਰਹਿ ਰਹੀ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਦੋਵੇਂ ਧਿਰਾਂ 'ਚ ਸਮਝੌਤੇ ਦੀ ਗੱਲ ਚੱਲਦੀ ਰਹੀ ਪਰ ਜਦ ਉਸ ਦਾ ਕੋਈ ਹੱਲ ਨਾ ਨਿਕਲਿਆ ਤਾਂ ਪੀੜਤਾ ਨੇ ਆਪਣੇ ਪਤੀ ਨਾਲ ਆ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ 'ਤੇ ਤੁਰੰਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਮਿਸ਼ਨ ਸੇਵ ਫਤਿਹ: ਮੁੜ ਸ਼ੁਰੂ ਹੋਇਆ ਟਨਲ ਦੀ ਖੋਦਾਈ ਦਾ ਕੰਮ
NEXT STORY