ਜਲੰਧਰ (ਪੁਨੀਤ)– ਮਹਾਨਗਰ ਜਲੰਧਰ ਦੇ ਤਾਪਮਾਨ ’ਚ ਪਿਛਲੇ 2 ਦਿਨਾਂ ਅੰਦਰ 5 ਡਿਗਰੀ ਤਕ ਦਾ ਵਾਧਾ ਹੋਇਆ ਹੈ, ਜਿਸ ਨਾਲ ਦੁਪਹਿਰ ਸਮੇਂ ਹਾਲਤ ਖ਼ਰਾਬ ਹੋਣ ਲੱਗੀ ਹੈ। ਇਸੇ ਵਿਚਕਾਰ ਵਿਭਾਗ ਵਲੋਂ ਭਿਆਨਕ ਗਰਮੀ ਦੀ ਦਸਤਕ ਦੇਣ ਦਾ ਖਦਸ਼ਾ ਜਾਰੀ ਕੀਤਾ ਗਿਆ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਗਰਮ ਹਵਾਵਾਂ (ਹੀਟ ਵੇਵ) ਦਾ ਜ਼ੋਰ ਰਹੇਗਾ, ਜਿਸ ਨਾਲ ਤਾਪਮਾਨ ’ਚ ਹੋਰ ਵੀ ਵਾਧਾ ਹੋਵੇਗਾ।
ਵਿਭਾਗੀ ਮਾਹਿਰਾਂ ਵਲੋਂ ਦੁਪਹਿਰ ਦੇ ਸਮੇਂ ਬਚਾਅ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਕਿ ਗਰਮ ਹਵਾਵਾਂ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਇਸੇ ਸਿਲਸਿਲੇ ’ਚ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਯੈਲੋ ਤੇ ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਗਰਮੀ ਦਾ ਜ਼ੋਰ ਵਧਣ ਵਾਲਾ ਹੈ।
ਵਿਭਾਗ ਵਲੋਂ 16 ਤੇ 17 ਮਈ ਲਈ ਯੈਲੋ ਅਲਰਟ, ਜਦਕਿ 18 ਮਈ ਲਈ ਆਰੇਂਜ ਅਲਰਟ ਸਬੰਧੀ ਦੱਸਿਆ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਈ ਮਹੀਨੇ ’ਚ ਗਰਮੀ ਦੇ ਜ਼ੋਰ ਨੂੰ ਦੇਖਦਿਆਂ ਪਤਾ ਲੱਗਾ ਰਿਹਾ ਹੈ ਕਿ ਜੂਨ ਦਾ ਮਹੀਨਾ ਬਹੁਤ ਗਰਮ ਰਹਿਣ ਵਾਲਾ ਹੈ। ਇਸੇ ਸਿਲਸਿਲੇ ’ਚ ਭਿਆਨਕ ਗਰਮੀ ਨੂੰ ਦੇਖਦਿਆਂ ਲੋਕਾਂ ਨੂੰ ਚੌਕਸ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਬਾਹਰ ਜਾਣ ਦੇ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਸੁਚੇਤ ਹੋ ਜਾਣ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਦਾ ਚੀਨ ’ਤੇ ਵੱਡਾ ਐਕਸ਼ਨ, ਚੀਨੀ ਸਾਮਾਨ ’ਤੇ ਲਾਇਆ 100 ਫ਼ੀਸਦੀ ਟੈਕਸ, ਜੋਅ ਬਾਈਡੇਨ ਨੇ ਆਖੀ ਇਹ ਗੱਲ
ਮਹਾਨਗਰ ਜਲੰਧਰ ’ਚ ਪਿਛਲੇ ਦਿਨਾਂ ਦੌਰਾਨ ਤਾਪਮਾਨ 35 ਡਿਗਰੀ ਰਿਕਾਰਡ ਕੀਤਾ ਗਿਆ ਸੀ, ਜਦਕਿ ਹੁਣ ਤਾਪਮਾਨ ’ਚ 5 ਡਿਗਰੀ ਦਾ ਉਛਾਲ ਆਇਆ ਤੇ ਵੱਧ ਤੋਂ ਵੱਧ ਤਾਪਮਾਨ 39-40 ਡਿਗਰੀ ਤੇ ਘੱਟੋ-ਘੱਟ ਤਾਪਮਾਨ 19.4 ਡਿਗਰੀ ਦਰਜ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗਰਮ ਹਵਾਵਾਂ ਦੇ ਨਤੀਜੇ ਵਜੋਂ ਸਰੀਰਕ ਤਣਾਅ ਹੋ ਸਕਦਾ ਹੈ ਤੇ ਇਸ ਤੋਂ ਬਚਾਅ ਕਰਨਾ ਬੇਹੱਦ ਜ਼ਰੂਰੀ ਹੈ।
ਬੱਚਿਆਂ ਨੂੰ ਸਕੂਲ ਤੋਂ ਲਿਆਉਣਾ ਬਣ ਰਿਹਾ ਪ੍ਰੇਸ਼ਾਨੀ
40 ਡਿਗਰੀ ਤਾਪਮਾਨ ’ਚ ਬੱਚਿਆਂ ਨੂੰ ਸਕੂਲੋਂ ਲੈ ਕੇ ਆਉਣਾ ਮਾਪਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਇਸ ਕਾਰਨ ਮਾਵਾਂ ਬੱਚਿਆਂ ਦਾ ਬਚਾਅ ਕਰਨ ਵੱਲ ਗੰਭੀਰਤਾ ਨਾਲ ਧਿਆਨ ਦੇ ਰਹੀਆਂ ਹਨ। ਵਧੇਰੇ ਔਰਤਾਂ ਬੱਚਿਆਂ ਨੂੰ ਢਕ ਕੇ ਲਿਆਉਂਦੀਆਂ ਦੇਖੀਆਂ ਜਾ ਸਕਦੀਆਂ ਹਨ। ਕਈ ਲੋਕਾਂ ਨੇ ਛੱਤਰੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਔਰਤਾਂ ਨੂੰ ਕੱਪੜਿਆਂ ਨਾਲ ਚਿਹਰਾ ਢਕ ਕੇ ਜਾਂਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਗਰਮੀ ਦਾ ਜ਼ੋਰ ਸ਼ੁਰੂ ਹੋ ਚੁੱਕਾ ਹੈ।
11 ਤੋਂ 4 ਵਜੇ ਤਕ ਬਚਾਅ ਜ਼ਰੂਰੀ
11 ਤੋਂ 4 ਵਜੇ ਵਿਚਕਾਰ ਬਾਹਰ ਜਾਣ ਤੋਂ ਬਚਣ ਦੀ ਐਡਵਾਈਜ਼ਰੀ ਦਿੱਤੀ ਗਈ ਹੈ। ਉਥੇ ਹੀ, ਬਾਹਰ ਜਾਂਦੇ ਸਮੇਂ ਲੋੜੀਂਦਾ ਪਾਣੀ ਪੀਣਾ ਚਾਹੀਦਾ ਹੈ ਤੇ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਹਿਨਣ ਨੂੰ ਮਹੱਤਵ ਦੇਣਾ ਚਾਹੀਦਾ ਹੈ। ਐਨਕ, ਛੱਤਰੀ, ਟੋਪੀ, ਬੂਟ ਜਾਂ ਚੱਪਲ ਆਦਿ ਦੀ ਵਰਤੋਂ ਕਰੋ। ਹਾਰਡ ਵਰਕ ਤੋਂ ਬਚਣਾ ਚਾਹੀਦਾ ਹੈ ਤੇ ਬਾਹਰ ਜਾਣ ਸਮੇਂ ਆਪਣੇ ਨਾਲ ਪਾਣੀ ਜ਼ਰੂਰ ਰੱਖੋ। ਸ਼ਰਾਬ, ਚਾਹ, ਕੌਫੀ ਤੇ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਤੋਂ ਬਚੋ। ਉੱਚ ਪ੍ਰੋਟੀਨ ਵਾਲਾ ਤੇ ਬੇਹਾ ਭੋਜਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਬਾਹਰ ਕੰਮ ਕਰਦੇ ਹੋ ਤਾਂ ਟੋਪੀ ਜਾਂ ਛੱਤਰੀ ਦੀ ਵਰਤੋਂ ਕਰੋ ਤੇ ਆਪਣੇ ਸਿਰ, ਗਰਦਨ, ਚਿਹਰੇ ਆਦਿ ਦਾ ਬਚਾਅ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਲੋਕ ਸਭਾ ਚੋਣਾਂ 2024 : ਚੰਡੀਗੜ੍ਹ ਤੋਂ ਉਮੀਦਵਾਰ ਉਤਾਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ
NEXT STORY