ਮੈਲਬੌਰਨ (ਬਿਊਰੋ): ਬਿਹਤਰ ਜ਼ਿੰਦਗੀ ਦੀ ਭਾਲ ਵਿਚ ਆਸਟ੍ਰੇਲੀਆ ਗਏ ਦੋ ਭਾਰਤੀ ਪ੍ਰਵਾਸੀਆਂ ਦੀ ਕ੍ਰਿਸਮਿਸ ਦੇ ਦਿਨ ਸਮੁੰਦਰ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਮੈਲਬੌਰਨ ਤੋਂ ਕਰੀਬ 220 ਕਿਲੋਮੀਟਰ ਦੂਰੀ 'ਤੇ ਦੱਖਣ-ਪੂਰਬ ਵਿਚ ਸਥਿਤ ਸਕਾਇਕੀ ਬੀਚ ਉਪਰ ਕ੍ਰਿਸਮਿਸ ਦੇ ਤਿਉਹਾਰ ਮੌਕੇ ਸਮੁੰਦਰੀ ਪਾਣੀਆਂ ਵਿਚ ਆਨੰਦ ਮਾਣਦੇ ਦੋ ਪੰਜਾਬੀ ਗੱਭਰੂ ਅਨੁਪਮ ਛਾਬੜਾ ਅਤੇ ਆਸ਼ੂ ਦੁੱਗਲ (ਦੋਵੇਂ 26 ਸਾਲਾ) ਦੇ ਡੁੱਬ ਕੇ ਮਰ ਜਾਣ ਕੀ ਖ਼ਬਰ ਨੇ ਸਮੁੱਚੇ ਪੰਜਾਬੀ ਭਾਈਚਾਰੇ ਅੰਦਰ ਸ਼ੋਗ ਦੀ ਲਹਿਰ ਫੈਲਾ ਦਿੱਤੀ ਹੈ। ਦੋਵੇਂ ਨੌਜਵਾਨ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਦੋਵੇਂ ਦੋਸਤ ਬੀਤੇ 20 ਸਾਲਾਂ ਤੋਂ ਆਪਸੀ ਦੋਸਤੀ ਵਿੱਚ ਸਨ ਅਤੇ ਚਾਰ ਸਾਲ ਪਹਿਲਾਂ ਦੋਹੇਂ ਇਕੱਠੇ ਹੀ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਏ ਸਨ। ਦੋਵੇਂ ਇਕੱਠੇ ਹੀ ਹੁਣ ਇਸ ਦੁਨੀਆ ਨੂੰ ਅਲਵਿਦਾ ਵੀ ਕਹਿ ਗਏ ਹਨ।
ਜਾਣਕਾਰੀ ਮੁਤਾਬਕ, ਦੁਪਹਿਰ ਤਕਰੀਬਨ 3:40 ਵਜੇ ਇਹ ਦੁਖਾਂਤ ਹਾਦਸਾ ਵਾਪਰਿਆ, ਜਦੋਂ ਦੋਵੇਂ ਨੌਜਵਾਨ ਪਾਣੀ ਦੀ ਧਾਰਾ ਵਿਚ ਅਲੋਪ ਹੋ ਗਏ। ਕਈ ਘੰਟੇ ਬਾਅਦ, ਛਾਬੜਾ ਦੀ ਬੌਡੀ ਮਿਲੀ। ਅਧਿਕਾਰਤ ਤੌਰ 'ਤੇ ਮ੍ਰਿਤਕ ਘੋਸ਼ਿਤ ਕੀਤੇ ਜਾਣ ਤੋਂ ਪਹਿਲਾਂ ਉੱਥੋ ਮੌਜੂਦ ਇਕ ਵਿਅਕਤੀ ਨੇ ਉਸ ਨੂੰ ਸੀ.ਪੀ.ਆਰ. ਦੇ ਕੇ ਮੁੜ ਸੁਰਜੀਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਦੂਜੇ ਨੌਜਵਾਨ ਦੀ ਲਾਸ਼ ਸ਼ਨੀਵਾਰ ਸਵੇਰੇ ਕਰੀਬ 4 ਵਜੇ ਬਰਾਮਦ ਕੀਤੀ ਗਈ।
ਦੁੱਗਲ ਦੀ ਭੈਣ, ਅਨੂ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਭਾਰਤ ਵਿਚ ਸਰਹੱਦੀ ਪਾਬੰਦੀਆਂ ਨੇ ਉਸ ਦੀ ਮਾਂ ਦੇ ਦੁੱਖ ਨੂੰ ਹੋਰ ਵਧਾ ਦਿੱਤਾ ਹੈ।ਉਸ ਨੇ ਇਹ ਸਵਾਲ ਵੀ ਕੀਤਾ ਕਿ ਖਤਰਨਾਕ ਹਾਲਤਾਂ ਨਾਲ ਨਜਿੱਠਣ ਲਈ ਕ੍ਰਿਸਮਸ ਦੇ ਦਿਨ ਲਾਈਫਗਾਰਡਜ਼ ਬੀਚ' ਤੇ ਕੰਮ ਕਿਉਂ ਨਹੀਂ ਕਰਦੇ। ਜੇਕਰ ਉਸ ਦਿਨ ਕੋਈ ਲਾਈਫਗਰਾਡ ਡਿਊਟੀ 'ਤੇ ਹੁੰਦਾ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ। ਇਕ ਨਜ਼ਦੀਕੀ ਦੋਸਤ ਸਾਹਿਲ ਗੁਲਾਟੀ ਨੇ ਖੁਲਾਸਾ ਕੀਤਾ,''ਛਾਬੜਾ ਸੈਟਲ ਹੋ ਕੇ ਵਿਆਹ ਕਰਵਾ ਰਿਹਾ ਸੀ ਅਤੇ ਉਹ ਰੋਡ ਲੈਵਰ ਅਖਾੜੇ ਵਿਚ ਸ਼ੈੱਫ ਦੇ ਤੌਰ 'ਤੇ ਕੰਮ ਕਰ ਰਿਹਾ ਸੀ, ਜਦੋਂ ਕਿ ਦੁੱਗਲ ਨੇ ਹੁਣੇ-ਹੁਣੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ।''
ਪੜ੍ਹੋ ਇਹ ਅਹਿਮ ਖਬਰ- ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ, ਯੂਰਪੀ ਦੇਸ਼ ਆਸਟਰੀਆ 'ਚ ਰਜਿਸਟਰਡ ਹੋਇਆ ਸਿੱਖ ਧਰਮ
ਅਧਿਕਾਰੀਆਂ ਅਤੇ ਹੋਰ ਸਮਾਜਿਕ ਜੱਥੇਬੰਦੀਆਂ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਸਮੁੰਦਰੀ ਬੀਚਾਂ, ਨਦੀਆਂ, ਤਾਲਾਬਾਂ ਆਦਿ ਵਿਚ ਛੁੱਟੀਆਂ ਦਾ ਆਨੰਦ ਮਾਣ ਰਹੇ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਦੇ ਮਾਪਦੰਡਾਂ ਅਤੇ ਨਿਯਮਾਂ ਦਾ ਪਾਲਣ ਕਰੋ। ਕਿਉਂਕਿ ਜਾਨਾਂ ਬਹੁਤ ਕੀਮਤੀ ਹੁੰਦੀਆਂ ਹਨ ਅਤੇ ਜਦੋਂ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਫੁਰ ਸਮਾਂ ਵਾਪਿਸ ਨਹੀਂ ਆਉਂਦਾ। ਇਨਸਾਨ ਦੇ ਹੱਥ ਵਿਚ ਪਛਤਾਵੇ ਤੋਂ ਇਲਾਵਾ ਕੁੱਝ ਵੀ ਨਹੀਂ ਬਚਦਾ।
ਨੋਟ- ਆਸਟ੍ਰੇਲੀਆ 'ਚ ਦੋ ਪੰਜਾਬੀ ਨੌਜਵਾਨਾਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਮੁਲਜ਼ਮ ਫਰੀਦਕੋਟ ਪੁਲਸ ਵੱਲੋਂ ਗਿ੍ਰਫ਼ਤਾਰ
NEXT STORY