ਪਟਿਆਲਾ (ਬਲਜਿੰਦਰ) : ਥਾਣਾ ਸਦਰ ਪਟਿਆਲਾ ਅਧੀਨ ਪੈਂਦੇ ਇਲਾਕੇ 'ਚ ਟਿਊਸ਼ਨ ਤੋਂ ਪਰਤ ਰਹੀ ਵਿਦਿਆਰਥਣ ਨਾਲ ਇਕ ਆਟੋ ਚਾਲਕ ਨੇ ਹੈਵਾਨੀਅਤ ਕਰਦਿਆਂ ਪਹਿਲਾਂ ਉਸ ਦੇ ਪੇਚਕਸ ਮਾਰਿਆ ਅਤੇ ਫਿਰ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਭ ਦੇਖ ਕੇ ਕੁੜੀ ਨੇ ਰੌਲਾ ਪਾ ਦਿੱਤਾ ਤਾਂ ਆਟੋ ਚਾਲਕ ਆਟੋ ਛੱਡ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਮੋਗਾ ਦੇ ਵਿਧਾਇਕ 'ਹਰਜੋਤ ਕਮਲ' ਹਾਦਸੇ ਦਾ ਸ਼ਿਕਾਰ, ਹਸਪਤਾਲ 'ਚ ਦਾਖ਼ਲ
ਇਸ ਮਾਮਲੇ 'ਚ ਕੁੜੀ ਦੀ ਸ਼ਿਕਾਇਤ 'ਤੇ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਆਟੋ ਚਾਲਕ ਸੁਖਦੇਵ ਸਿੰਘ ਪਿੰਡ ਅਲੀਪੁਰ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਬਹਾਦਰਗੜ੍ਹ ਟਿਊਸ਼ਨ ਪਡ਼੍ਹਨ ਲਈ ਆਉਂਦੀ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਦੌਣ ਕਲਾਂ ਵਾਪਸ ਜਾਣ ਲਈ ਆਟੋ ਲਿਆ ਤਾਂ ਆਟੋ ਚਾਲਕ ਨੇ ਮੇਨ ਰੋਡ ਦੀ ਬਜਾਏ ਆਟੋ ਨੂੰ ਸਲਿੱਪ ਰੋਡ 'ਤੇ ਪਾ ਲਿਆ ਅਤੇ ਅੱਗੇ ਜਾ ਕੇ ਡਰਾਈਵਿੰਗ ਸੀਟ ਤੋਂ ਉੱਤਰ ਪਿੱਛੇ ਉਸ ਕੋਲ ਆ ਕੇ ਬੈਠ ਗਿਆ ਅਤੇ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੇ ਬੋਲਾਂ ਨੇ ਜਿੱਤਿਆ ਕੈਪਟਨ ਦਾ ਦਿਲ, ਜਾਣੋ ਮੀਡੀਆ ਸਾਹਮਣੇ ਕੀ ਬੋਲੇ
ਜਦੋਂ ਕੁੜੀ ਨੇ ਇਸ ਦਾ ਡੱਟ ਦੇ ਵਿਰੋਧ ਕੀਤਾ ਤਾਂ ਸੁਖਦੇਵ ਸਿੰਘ ਨੇ ਪੇਚਕਸ ਕੱਢ ਕੇ ਕੁੜੀ ਦੇ ਮਾਰਿਆ ਅਤੇ ਜ਼ਬਰਦਸਤੀ ਕਰਨ ਲੱਗ ਪਿਆ। ਕੁੜੀ ਨੇ ਰੌਲਾ ਪਾ ਦਿੱਤਾ ਤਾਂ ਸੁਖਦੇਵ ਸਿੰਘ ਮੌਕਾ ਪਾ ਕੇ ਉਥੋਂ ਫਰਾਰ ਹੋ ਗਿਆ। ਪਿੰਡ ਨਜ਼ਦੀਕ ਹੋਣ ਕਾਰਣ ਕੁੜੀ ਦੇ ਪਿਤਾ ਸਮੇਤ ਹੋਰ ਵਿਅਕਤੀ ਆ ਗਏ ਅਤੇ ਕੁੜੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ।
ਇਹ ਵੀ ਪੜ੍ਹੋ : 'ਰੇਲ ਰੋਕੋ' ਅੰਦੋਲਨ ਕਾਰਨ ਲੁਧਿਆਣਾ ਦੀਆਂ 2 ਫੈਕਟਰੀਆਂ ਬੰਦ ਹੋਣ ਕੰਢੇ, 11 ਹਜ਼ਾਰ ਤੋਂ ਵੱਧ ਕੰਟੇਨਰ ਫਸੇ
ਥਾਣਾ ਸਦਰ ਪਟਿਆਲਾ ਦੇ ਐੱਸ. ਐੱਚ. ਓ. ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ 'ਚ ਕੇਸ ਦਰਜ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨਵਰਾਤਰੇ 2020 : ਸ਼ਨੀਵਾਰ ਨਹੀਂ ਸਗੋਂ ਸ਼ੁੱਕਰਵਾਰ ਹੈ 'ਕੰਜਕ ਪੂਜਨ', ਇਸ ਖ਼ਬਰ ਰਾਹੀਂ ਜਾਣੋ ਪੂਰੀ ਜਾਣਕਾਰੀ
NEXT STORY