ਜਲੰਧਰ (ਵਰੁਣ)–ਜਲੰਧਰ ਸ਼ਹਿਰ ਵਿਚ ਆਟੋ ਵਾਲਿਆਂ ਲਈ ਗ੍ਰੇਅ ਰੰਗ ਦੀ ਵਰਦੀ ਪਹਿਨਣੀ ਲਾਜ਼ਮੀ ਕਰਨ ਦੇ ਹੁਕਮ ਦਿੱਤੇ ਗਏ ਹਨ। ਗ੍ਰੇਅ ਰੰਗ ਦੀ ਵਰਦੀ ਪਹਿਨਣ ’ਚ ਹੁਣ ਆਟੋ ਚਾਲਕਾਂ ਦੀ ਵਿੱਤੀ ਹਾਲਤ ਅੜਿੱਕਾ ਬਣ ਗਈ ਹੈ। ਆਟੋ ਚਾਲਕਾਂ ਨੇ ਕਿਹਾ ਕਿ ਇਕ ਵਰਦੀ ਬਣਾਉਣ ਲਈ ਉਨ੍ਹਾਂ ਦਾ 1200-1300 ਰੁਪਏ ਦਾ ਖ਼ਰਚਾ ਆਵੇਗਾ, ਜਿਸ ਦਾ ਅਸਰ ਉਨ੍ਹਾਂ ਦੀਆਂ ਜੇਬਾਂ ’ਤੇ ਪਵੇਗਾ। ਟ੍ਰੈਫਿਕ ਪੁਲਸ ਦੀ ਨਵੀਂ ਏ. ਡੀ. ਸੀ. ਪੀ. ਸੰਦੀਪ ਕੌਰ ਨੇ ਹੁਣ ਦੋਬਾਰਾ ਆਟੋ ਚਾਲਕਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਬੁਲਾਈ ਹੈ। ਏ. ਡੀ. ਸੀ. ਪੀ. ਨੇ ਕਿਹਾ ਕਿ ਇਸ ਦੇ ਲਈ ਵੀ ਰਸਤਾ ਕੱਢਿਆ ਜਾ ਰਿਹਾ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਆਟੋ ਚਾਲਕਾਂ ਲਈ ਵਰਦੀ ਦੇ ਕੁਝ ਹਿੱਸੇ ਦਾ ਖ਼ਰਚਾ ਟ੍ਰੈਫਿਕ ਪੁਲਸ ਉਠਾ ਸਕਦੀ ਹੈ। ਦਰਅਸਲ 18 ਜਨਵਰੀ ਨੂੰ ਟ੍ਰੈਫਿਕ ਪੁਲਸ ਦੇ ਸਾਬਕਾ ਏ. ਡੀ. ਸੀ. ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਆਟੋ ਯੂਨੀਅਨਾਂ ਦੇ ਪ੍ਰਧਾਨਾਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਸ਼ਹਿਰ ਵਿਚ ਚੱਲਣ ਵਾਲੇ ਸਾਰੇ ਆਟੋ ਚਾਲਕਾਂ ਲਈ ਗ੍ਰੇਅ ਰੰਗ ਦੀ ਵਰਦੀ ਪਹਿਨਣਾ ਲਾਜ਼ਮੀ ਕੀਤਾ ਸੀ। ਇਸ ਗੱਲ ਨੂੰ ਲਗਭਗ ਇਕ ਮਹੀਨਾ ਬੀਤ ਚੁੱਕਾ ਹੈ। ਇਸ ਦੇ ਨਾਲ-ਨਾਲ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਆਟੋ ਚਾਲਕ ਵਰਦੀ ’ਤੇ ਨੇਮ-ਪਲੇਟ ਅਤੇ ਆਈ. ਡੀ. ਕਾਰਡ ਪਹਿਨਣਗੇ।
ਇਹ ਵੀ ਪੜ੍ਹੋ: CM ਮਾਨ ਦਾ ਵੱਡਾ ਬਿਆਨ, ਸੂਬੇ ’ਚ ਵੱਡੇ ਆਗੂਆਂ ਦੇ ਕਾਰਨਾਮਿਆਂ ਨੂੰ ਆਉਣ ਵਾਲੇ ਦਿਨਾਂ ’ਚ ਕੀਤਾ ਜਾਵੇਗਾ ਬੇਨਕਾਬ
ਇਸ ਦੇ ਨਾਲ-ਨਾਲ ਆਟੋ ਦੇ ਫਰੰਟ ਅਤੇ ਬੈਕਸਾਈਡ ’ਤੇ ਆਟੋ ਦਾ ਨੰਬਰ, ਆਟੋ ਚਾਲਕ ਦਾ ਨਾਂ, ਮੋਬਾਇਲ ਨੰਬਰ, ਲਾਇਸੈਂਸ ਨੰਬਰ, ਪੁਲਸ ਹੈਲਪਲਾਈਨ ਨੰਬਰ ਅਤੇ ਮਹਿਲਾ ਹੈਲਪਲਾਈਨ ਨੰਬਰ ਵੀ ਲਿਖਣਾ ਜ਼ਰੂਰੀ ਹੋਵੇਗਾ। ਹੁਣ ਜਦੋਂ ਸਮਾਂ ਪੂਰਾ ਹੋਇਆ ਤਾਂ ਯੂਨੀਅਨ ਦੇ ਪ੍ਰਧਾਨ ਟ੍ਰੈਫਿਕ ਅਧਿਕਾਰੀਆਂ ਸਾਹਮਣੇ ਪੇਸ਼ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਹੀ ਆਟੋ ਵਾਲੇ ਆਪਣਾ ਆਟੋ ਚਲਾਉਂਦੇ ਹਨ। ਵਧੇਰੇ ਆਟੋ ਵਾਲੇ ਦਿਹਾੜੀ ’ਤੇ ਆਟੋ ਚਲਾ ਕੇ ਆਪਣੇ ਘਰਾਂ ਦਾ ਗੁਜ਼ਾਰਾ ਕਰਦੇ ਹਨ। ਇਕ ਵਰਦੀ ਬਣਾਉਣ ਲਈ 1200-1300 ਰੁਪਏ ਦਾ ਖਰਚਾ ਆਵੇਗਾ, ਜੋ ਆਟੋ ਚਾਲਕ ਨਹੀਂ ਖ਼ਰਚ ਸਕਦਾ।
ਓਧਰ ਏ. ਡੀ. ਸੀ. ਪੀ. ਟ੍ਰੈਫਿਕ ਸੰਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਟੋ ਯੂਨੀਅਨ ਦੇ ਪ੍ਰਧਾਨਾਂ ਦੇ ਨਾਲ ਮੀਟਿੰਗ ਬੁਲਾਈ ਸੀ ਪਰ ਜ਼ਰੂਰੀ ਨਿੱਜੀ ਕੰਮ ਲਈ ਉਨ੍ਹਾਂ ਨੂੰ ਛੁੱਟੀ ’ਤੇ ਜਾਣਾ ਪਿਆ। ਉਨ੍ਹਾਂ ਕਿਹਾ ਕਿ ਵਰਦੀ ਲਈ ਪੈਸਿਆਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਪਰ ਨਿਯਮ ਵੀ ਲਾਗੂ ਕਰਨਾ ਲਾਜ਼ਮੀ ਹੈ। ਇਸ ਦੇ ਲਈ ਉਨ੍ਹਾਂ ਵੱਲੋਂ ਚਾਲਕਾਂ ਦੀ ਮਦਦ ਕੀਤੀ ਜਾਵੇਗੀ ਤਾਂ ਕਿ ਜਲਦ ਤੋਂ ਜਲਦ ਨਿਯਮ ਲਾਗੂ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਡਰੈੱਸ ਕੋਡ ਨਾਲ ਇਕ ਤਾਂ ਦੂਜੇ ਸ਼ਹਿਰ ਤੋਂ ਆਟੋ ਆਉਣਗੇ ਤਾਂ ਉਨ੍ਹਾਂ ਦਾ ਪਤਾ ਲੱਗ ਸਕੇਗਾ। ਜੇਕਰ ਕੋਈ ਆਟੋ ਵਾਰਦਾਤ ’ਚ ਵਰਤਿਆ ਜਾਂਦਾ ਹੈ ਤਾਂ ਉਸ ਨੂੰ ਵੀ ਜਲਦ ਤੋਂ ਜਲਦ ਪਛਾਣ ਲਿਆ ਜਾਵੇਗਾ।
ਇੰਡਸਟਰੀਅਲ ਅਸਟੇਟ ਦੇ ਸਾਹਮਣੇ ਬਣੇਗਾ ਟੂ-ਵ੍ਹੀਲਰ ਅਤੇ ਈ-ਰਿਕਸ਼ਾ ਲਈ ਸਟੀਲ ਬ੍ਰਿਜ
ਸ਼ਹਿਰ ਵਿਚ ਪਹਿਲੀ ਵਾਰ ਸਟੀਲ ਦਾ ਬ੍ਰਿਜ ਬਣਨ ਜਾ ਰਿਹਾ ਹੈ। ਇਹ ਬ੍ਰਿਜ ਸੜਕ ਤੋਂ 10 ਫੁੱਟ ਦੀ ਉਚਾਈ ’ਤ ੇਹੋਵੇਗਾ। ਇਸ ਬ੍ਰਿਜ ’ਤੇ ਸਿਰਫ਼ ਟੂ-ਵ੍ਹੀਲਰ ਅਤੇ ਈ-ਰਿਕਸ਼ਾ ਹੀ ਚੱਲ ਸਕਣਗੇ, ਜਦਕਿ ਬ੍ਰਿਜ ’ਤੇ ਚੜ੍ਹਨ ਲਈ ਰੈਂਪ ਤਿਆਰ ਕੀਤਾ ਜਾਣਾ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਨੇ ਇਸ ਬ੍ਰਿਜ ਲਈ ਮਨਜ਼ੂਰੀ ਲਈ ਦੇ ਦਿੱਤੀ ਹੈ। ਜਲਦ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। ਸਟੀਲ ਦਾ ਕਰਾਸਿੰਗ ਬ੍ਰਿਜ ਬਣਨ ਨਾਲ ਲੋਕਾਂ ਨੂੰ ਯੂ-ਟਰਨ ਲੈਣ ਲਈ ਲੰਮਾ ਰਸਤਾ ਤੈਅ ਨਹੀਂ ਕਰਨਾ ਪਵੇਗਾ, ਜਿਸ ਨਾਲ ਉਨ੍ਹਾਂ ਦਾ ਸਮਾਂ ਵੀ ਬਚੇਗਾ। ਇਸ ਬ੍ਰਿਜ ਦਾ ਨਕਸ਼ਾ ਫੁੱਟ ਓਵਰਬ੍ਰਿਜ ਵਾਂਗ ਹੀ ਤਿਆਰ ਕੀਤਾ ਗਿਆ ਹੈ ਪਰ ਇਸ ਬ੍ਰਿਜ ’ਚ ਪੌੜੀਆਂ ਦੀ ਥਾਂ ਰੈਂਪ ਹੋਵੇਗਾ।
ਇਹ ਵੀ ਪੜ੍ਹੋ: ਭੈਣ ਨੂੰ ਛੱਡਣ ਦਾ ਬਦਲਾ ਲੈਣ ਲਈ ਭਰਾਵਾਂ ਨੇ ਰਚੀ ਸਾਜਿਸ਼, ਐਡਵੋਕੇਟ ਦੇ ਕਤਲ ਲਈ ਦਿੱਤੀ ਲੱਖਾਂ ਦੀ ਸੁਪਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ: ਘਰ ’ਚ ਦਾਖ਼ਲ ਹੋ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
NEXT STORY