ਰਮਦਾਸ, (ਡੇਜ਼ੀ)- ਕਸਬਾ ਰਮਦਾਸ ਵਿਖੇ ਦਲਿਤ ਭਾਈਚਾਰੇ ਨਾਲ ਸਬੰਧਤ ਲੋਕਾਂ ਦਾ ਭਰਵਾਂ ਇਕੱਠ ਵਾਰਡ-4 ਵਿਚ ਹੋਇਆ, ਜਿਸ ਨੂੰ ਦਲਿਤ ਭਾਈਚਾਰੇ ਦੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਸਬੇ 'ਚ ਭਾਈਚਾਰੇ ਦੀ 30-35 ਫੀਸਦੀ ਵੋਟ ਨਾਲ ਬਣਦੇ ਨਗਰ ਕੌਂਸਲ ਪ੍ਰਧਾਨਾਂ ਤੇ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ ਨੇ ਕਦੇ ਵੀ ਇਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਕਸਬੇ ਦੇ ਇਸ ਭਾਈਚਾਰੇ ਨਾਲ ਸਬੰਧਤ 95 ਫੀਸਦੀ ਬੱਚੇ ਘੱਟ ਪੜ੍ਹੇ-ਲਿਖੇ ਅਤੇ ਅਨਪੜ੍ਹ ਹੋਣ ਕਾਰਨ ਬੇਰੋਜ਼ਗਾਰ ਹਨ। ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਬਹੁਤ ਜਲਦ ਹੀ ਕਸਬੇ ਵਿਚ ਦਲਿਤ ਸਮਾਜ ਮੋਰਚਾ ਦਾ ਗਠਨ ਕਰ ਕੇ ਇਕ ਸਾਂਝਾ ਮੰਚ ਤਿਆਰ ਕੀਤਾ ਜਾਵੇਗਾ ਤਾਂ ਜੋ ਸਮੂਹ ਦਲਿਤ ਭਾਈਚਾਰਾ ਇਕਮੁੱਠ ਹੋ ਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕੇ, ਜੋ ਕਿ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਕਰਨਬੀਰ ਸਿੰਘ ਨੰਬਰਦਾਰ, ਦਰੋਜਨ ਪ੍ਰਧਾਨ, ਪਰਮਜੀਤ ਸਿੰਘ, ਪ੍ਰਧਾਨ ਨੱਥਾ ਸਿੰਘ, ਸੰਤੋਖ ਸਿੰਘ ਭੋਲਾ, ਪ੍ਰਧਾਨ ਪ੍ਰਕਾਸ਼, ਮਿੱਠੂ ਪ੍ਰਧਾਨ, ਕਰਨਜੀਤ ਬਿੱਟੂ, ਗੁਰਪ੍ਰੀਤ ਸਿੰਘ ਗੋਪੀ, ਖਜ਼ਾਨ ਸਿੰਘ, ਬਾਬਾ ਲੱਖਾ, ਜਸਕੀਰਤ ਸਿੰਘ, ਬਾਬਾ ਪੀਤਾ, ਮਿੰਦੀ ਪ੍ਰਧਾਨ, ਸੋਨੀਆ ਪ੍ਰਧਾਨ, ਅਮਰਜੀਤ ਕੌਰ, ਬੀਬੀ ਸਮਿੱਤਰੀ, ਮਹਿੰਦਰ ਕੌਰ, ਗੁਰਮੀਤ ਕੌਰ, ਰਾਜਬੀਰ ਕੌਰ, ਸੁਖਵਿੰਦਰ ਕੌਰ, ਸੁਨੈਨਾ, ਭੋਲੀ, ਬਲਵਿੰਦਰ ਕੌਰ ਆਦਿ ਵੱਡੀ ਗਿਣਤੀ ਵਿਚ ਦਲਿਤ ਭਾਈਚਾਰੇ ਨਾਲ ਸਬੰਧਤ ਲੋਕ ਹਾਜ਼ਰ ਸਨ।
ਸਿਵਲ ਹਸਪਤਾਲ 'ਚ ਮਾਹਿਰ ਡਾਕਟਰਾਂ ਦੀ ਘਾਟ, ਮਰੀਜ਼ ਪ੍ਰੇਸ਼ਾਨ
NEXT STORY