ਬਾਬਾ ਬਕਾਲਾ : ਬਾਬਾ ਬਕਾਲਾ ਵਿਖੇ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਪਿੰਡ ਮਿਗਲਾਨੀ ਦੇ ਰੂਪ ਵਿਚ ਹੋਈ ਹੈ। ਨਿਹੰਗ ਸਰਬਜੀਤ ਸਿੰਘ ਦੇ ਸਰੀਰ 'ਤੇ ਦੋ ਗੋਲੀਆਂ ਲੱਗਣ ਦੇ ਨਿਸ਼ਾਨ ਮਿਲੇ ਹਨ। ਨਿਹੰਗ ਸਿੰਘ ਦੀ ਲਾਸ਼ ਸਿਵਲ ਹਸਪਤਾਲ ਦੇ ਪਿਛਿਓਂ ਬਰਾਮਦ ਹੋਈ ਹੈ। ਸਰਬਜੀਤ ਸਿੰਘ ਬਾਬਾ ਬਕਾਲਾ ਵਿਖੇ ਚੱਲ ਰਹੇ ਰੱਖੜ ਪੁੰਨਿਆਂ ਦਾ ਮੇਲਾ ਦੇਖਣ ਆਇਆ ਸੀ, ਜਿਸ ਦਾ ਰਾਤ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਰੱਖੜੀ 'ਤੇ ਭੈਣ ਘਰ ਜਾ ਰਹੇ ਭਰਾ ਦੀ ਮੌਤ, ਪਰਿਵਾਰ ਨੇ ਕਿਹਾ ਸਾਡੀ ਤਾਂ ਦੁਨੀਆ ਹੀ ਲੁੱਟੀ ਗਈ
ਇਹ ਕਤਲ ਕਿਸ ਵੱਲੋਂ ਅਤੇ ਕਿਉਂ ਕੀਤਾ ਗਿਆ, ਫਿਲਹਾਲ ਇਸ ਦੀ ਅਜੇ ਤਕ ਜਾਣਕਾਰੀ ਨਹੀਂ ਮਿਲ ਸਕੀ ਹੈ। ਵਾਰਦਾਤ ਦੀ ਸੂਚਨਾ ਮਿਲਣ ਮਗਰੋਂ ਥਾਣਾ ਬਾਬਾ ਬਕਾਲਾ ਪੁਲਸ ਅਤੇ ਉਚ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਇਸ ਕਤਲ ਕਾਂਡ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਪੁਲਸ ਵੱਲੋਂ ਇਲਾਕੇ ਵਿਚ ਲੱਗੇ ਵੱਖ-ਵੱਖ ਸੀ. ਸੀ. ਟੀ. ਵੀ. ਕੈਮਰੇ ਵੀ ਖੰਘਾਲੇ ਜਾ ਰਹੇ ਹਨ ਤਾਂ ਜੋ ਕਾਤਲਾਂ ਬਾਰੇ ਕੋਈ ਸੁਰਾਗ ਮਿਲ ਸਕੇ।
ਇਹ ਵੀ ਪੜ੍ਹੋ : ਪੰਜਾਬ : 60 ਸਾਲ ਦੀ ਔਰਤ ਦਾ ਰੇਪ ਤੋਂ ਬਾਅਦ ਕਤਲ, ਪੂਰੀ ਘਟਨਾ ਜਾਣ ਕੰਬ ਜਾਵੇ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਡਕਟਰ ਦੇ ਕਤਲ ਮਾਮਲੇ ’ਚ ਇਕ ਗ੍ਰਿਫ਼ਤਾਰ
NEXT STORY