ਬਾਬਾ ਬਕਾਲਾ ਸਾਹਿਬ (ਰਾਕੇਸ਼) - ਬਾਬਾ ਬਕਾਲਾ ਸਾਹਿਬ ਦੇ ਸਥਾਨਕ ਕਸਬੇ ’ਚ ਪੈਂਦੇ ਇਕ ਮੁਹੱਲੇ ’ਚ ਮਾਂ-ਧੀ ਦਾ ਬੇਰਹਿਮੀ ਨਾਲ ਕਤਲ ਹੋ ਜਾਣ ਦੀ ਦਰਦਨਾਕ ਘਟਨਾ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਥਾਣਾ ਮੁਖੀ ਬਿਆਸ ਹਰਜੀਤ ਸਿੰਘ ਬਾਜਵਾ ਅਤੇ ਚੌਕੀ ਇੰਚਾਰਜ ਬਾਬਾ ਬਕਾਲਾ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਕੌਰ ਅਤੇ ਉਸ ਦੀ ਕੁੜੀ ਰੋਜਲੀਨ ਕੌਰ ਦੀਆਂ ਲਾਸ਼ਾਂ ਘਰ ਦੀ ਰਸੋਈ ਵਿਚ ਪਈਆਂ ਹੋਈਆਂ ਮਿਲੀਆਂ ਹਨ। ਉਨ੍ਹਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)
ਪੁਲਸ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਬੇਟਾ ਅਭਿਜੋਤ (4 ਸਾਲ) ਜੋ ਬਾਹਰ ਸੁੱਤਾ ਹੋਇਆ ਸੀ। ਮ੍ਰਿਤਕਾ ਸ਼ਰਨਜੀਤ ਕੌਰ ਦੇ ਭਰਾ ਪ੍ਰਭਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸ਼ਾਹਪੁਰ, ਜੋ ਕਿ ਸਾਊਦੀ ਅਰਬ ਤੋਂ ਵਾਪਸ ਆਇਆ ਹੋਇਆ ਹੈ, ਉਸ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਬਿਆਸ ਦੀ ਪੁਲਸ ਨੇ ਕਥਿਤ ਦੋਸ਼ੀ ਸਮਝੇ ਜਾਂਦੇ ਆਪਣੇ ਜੀਜੇ ਰਜਿੰਦਰ ਸਿੰਘ, ਜੋ ਫੌਜ ਵਿਚ ਤਾਇਨਾਤ ਹੈ, ਵਿਰੁੱਧ ਜ਼ੇਰੇ ਦਫਾ 302 ਤਹਿਤ ਮੁਕੱਦਮਾ ਦਰਜ ਕੀਤਾ ਹੈ। ਦਰਜ ਕੀਤੀ ਗਈ ਐੱਫ. ਆਰ. ਆਈ. ਮੁਤਾਬਕ ਪ੍ਰਭਜੀਤ ਸਿੰਘ ਨੇ ਦੋਸ਼ ਲਾਇਆ ਕਿ ਉਸਦੇ ਜੀਜੇ ਦੇ ਕਿਸੇ ਹੋਰ ਜਨਾਨੀ ਨਾਲ ਨਾਜਾਇਜ਼ ਸਬੰਧ ਸਨ। ਉਹ ਜਨਾਨੀ ਅਕਸਰ ਹੀ ਉਸ ਦੀ ਭੈਣ ਦੇ ਘਰ ਆ ਕੇ ਰਹਿੰਦੀ ਹੁੰਦੀ ਸੀ, ਜਿਸ ਨੂੰ ਲੈ ਕੇ ਹਮੇਸ਼ਾ ਉਨ੍ਹਾਂ ’ਚ ਤਕਰਾਰਬਾਜ਼ੀ ਹੁੰਦੀ ਰਹਿੰਦੀ ਸੀ।
ਪੜ੍ਹੋ ਇਹ ਵੀ ਖ਼ਬਰ - ਬਟਾਲਾ: ਦਾਜ ਨਾ ਮਿਲਣ ’ਤੇ ਕੁੜੀ ਦੀ ਕੀਤੀ ਕੁੱਟਮਾਰ, ਫਿਰ ਘਰ ਦੀ ਛੱਤ ਤੋਂ ਧੱਕਾ ਮਾਰ ਦਿੱਤੀ ਦਰਦਨਾਕ ਮੌਤ (ਤਸਵੀਰਾਂ)
ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਅਤੇ ਭਣੇਵੀ ਦਾ ਕਤਲ ਉਸ ਦੇ ਜੀਜੇ ਵੱਲੋਂ ਹੀ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਰਜਿੰਦਰ ਸਿੰਘ ਇਸ ਵੇਲੇ ਫੌਜ ਦੀ ਡਿਊਟੀ ਵਿਚ ਹੈ ਅਤੇ ਇਸ ਕਤਲ ਪਿਛੇ ਉਸ ਦਾ ਹੱਥ ਹੋਣ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਕੋਈ ਵੀ ਗ੍ਰਿਫ਼ਤਾਰੀ ਅਮਲ ’ਚ ਨਹੀ ਲਿਆਂਦੀ ਗਈ। ਪੁਲਸ ਨੇ ਮ੍ਰਿਤਕ ਮਾਵਾਂ ਧੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਰੱਖ ਦਿਤਾ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਪੁਰਬ ’ਤੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ
ਨਿੱਜੀ ਜੈੱਟ ’ਚ ਲਗਜ਼ਰੀ ਉਡਾਣਾਂ ਦੀ ਭਾਰੀ ਮੰਗ, ਲੋਕਾਂ ਨੂੰ ਪਸੰਦੀਦਾ ਸਮੇਂ ’ਤੇ ਨਹੀਂ ਮਿਲ ਰਹੇ ਜਹਾਜ਼
NEXT STORY