ਚੰਡੀਗੜ੍ਹ/ਹਰਿਆਣਾ — 47 ਸਾਲ ਦੇ ਬਾਬਾ ਰਾਮ ਰਹੀਮ ਮੂਲ ਤੌਰ 'ਤੇ ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 1990 ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਵਜੋਂ ਡੇਰੇ ਨੂੰ ਸੰਭਾਲਿਆ। 1948 'ਚ ਇਹ ਡੇਰਾ ਸ਼ਾਹ ਮਸਤਾਨਾ ਜੀ ਨੇ ਸਥਾਪਿਤ ਕੀਤਾ ਸੀ। ਹੁਣ ਪੂਰੇ ਦੇਸ਼ ਵਿਚ ਇਸਦੇ 50 ਤੋਂ ਵੀ ਵੱਧ ਆਸ਼ਰਮ ਹਨ।
2002
ਬਾਬਾ ਰਾਮ ਰਹੀਮ 'ਤੇ ਜਬਰ-ਜ਼ਨਾਹ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਦੋਸ਼ ਲੱਗੇ ਸਨ। ਛਤਰਪਤੀ ਦੇ ਬੇਟੇ ਅੰਸ਼ੁਲ ਨੇ ਮਾਮਲੇ ਵਿਚ ਇਨਸਾਫ ਲਈ ਸੰਘਰਸ਼ ਕੀਤਾ ਅਤੇ ਮਾਮਲਾ ਸੀ. ਬੀ. ਆਈ. ਨੂੰ ਸੌਂਪਿਆ ਗਿਆ ਜੋ ਅਜੇ ਵਿਚਾਰ ਅਧੀਨ ਹੈ। ਇਸ ਮਾਮਲੇ ਵਿਚ ਡੇਰਾ ਮੁਖੀ ਨੂੰ ਦੋਸ਼ੀ ਬਣਾਇਆ ਗਿਆ ਹੈ।
2003
ਬਾਬਾ ਰਾਮ ਰਹੀਮ 'ਤੇ ਡੇਰਾ ਪ੍ਰਬੰਧਕ ਕਮੇਟੀ ਦੇ ਇਕ ਸਾਬਕਾ ਮੈਂਬਰ ਰਣਜੀਤ ਦੀ ਹੱਤਿਆ ਦੇ ਦੋਸ਼ ਵੀ ਲੱਗੇ। ਇਸ ਨੂੰ ਵੀ ਸਾਧਵੀਆਂ ਦੇ ਸੈਕਸ ਸ਼ੋਸ਼ਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਰਣਜੀਤ ਡੇਰਾ ਮੁਖੀ ਦੇ ਨੇੜੇ ਹੋਣ ਕਾਰਨ ਸਭ ਸਰਗਰਮੀਆਂ ਤੋਂ ਜਾਣੂ ਸੀ। ਹੁਣ ਤੱਕ ਇਹ ਮਾਮਲਾ ਵੀ ਅਦਾਲਤ ਵਿਚ ਵਿਚਾਰ ਅਧੀਨ ਹੈ।
2007
ਬਾਬਾ ਰਾਮ ਰਹੀਮ 'ਤੇ ਇਕ ਵਿਗਿਆਪਨ ਵਿਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਹਿਰਾਵੇ ਵਰਗਾ ਪਹਿਰਾਵਾ ਪਹਿਨਣ ਦੇ ਦੋਸ਼ ਲੱਗੇ। ਸਿੱਖ ਸੰਗਠਨ ਡੇਰਾ ਮੁਖੀ ਦੇ ਵਿਚਾਰਾਂ ਵਿਰੁੱਧ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਡੇਰੇ ਦੀਆਂ ਸਿੱਖਿਆਵਾਂ ਸਿੱਖ ਧਰਮ ਦੇ ਉਲਟ ਹਨ।
2010
ਡੇਰੇ ਦੇ ਹੀ ਇਕ ਸਾਬਕਾ ਸਾਧੂ ਰਾਮ ਕੁਮਾਰ ਬਿਸ਼ਨੋਈ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਡੇਰੇ ਦੇ ਸਾਬਕਾ ਮੈਨੇਜਰ ਫਕੀਰ ਚੰਦ ਦੀ ਗੁੰਮਸ਼ੁਦਗੀ ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕੀਤੀ ਸੀ। ਫਕੀਰ ਚੰਦ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਸੀ। ਹੁਣ ਬਿਸ਼ਨੋਈ ਨੇ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਨੂੰ ਵੀ ਚੁਣੌਤੀ ਦਿੱਤੀ ਹੈ।
2012
ਡੇਰੇ ਵਿਚ ਸਾਧੂ ਰਹੇ ਟੋਹਾਨਾ ਵਾਸੀ ਹੰਸ ਰਾਜ ਚੌਹਾਨ ਨੇ ਹਾਈ ਕੋਰਟ ਵਿਚ ਡੇਰੇ ਦੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਦੋਸ਼ ਲਾਇਆ ਸੀ। ਦੋਸ਼ ਸੀ ਕਿ ਇਹ ਕਹਿ ਕੇ ਸਾਧੂਆਂ ਨੂੰ ਨਿਪੁੰਸਕ ਬਣਾਇਆ ਗਿਆ ਕਿ ਉਸ ਤੋਂ ਬਾਅਦ ਉਹ ਡੇਰਾ ਮੁਖੀ ਰਾਹੀਂ ਪ੍ਰਭੂ ਨੂੰ ਮਹਿਸੂਸ ਕਰ ਸਕਣਗੇ।
2015
ਡੇਰਾ ਮੁਖੀ ਦੀ ਫਿਲਮ 'ਐੱਮ. ਐੱਸ. ਜੀ.-ਦਿ ਮੈਸੰਜਰ' ਦੇ ਨਾਂ ਨੂੰ ਲੈ ਕੇ ਇਸਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦ ਹੋ ਗਿਆ ਸੀ। ਪਹਿਲੀ ਫਿਲਮ ਦਾ ਨਾਂ ਸ਼ੁਰੂ ਵਿਚ 'ਦਿ ਮੈਸੰਜਰ ਆਫ ਗਾਡ' ਸੀ। ਚਾਰੇ ਪਾਸਿਓਂ ਭਾਰੀ ਵਿਰੋਧ ਨੂੰ ਵੇਖ ਕੇ ਫਿਲਮ ਦਾ ਨਾਂ ਬਦਲ ਕੇ 'ਐੱਮ. ਐੱਸ. ਜੀ.-ਦਿ ਮੈਸੰਜਰ' ਕਰਨਾ ਪਿਆ ਸੀ।
5 ਫਿਲਮਾਂ ਬਣਾਈਆਂ, 6ਵੀਂ ਤਿਆਰ
ਗੁਰਮੀਤ ਰਾਮ ਰਹੀਮ ਦੀਆਂ ਹੁਣ ਤੱਕ ਰਿਲੀਜ਼ ਹੋਈਆਂ 5 ਫਿਲਮਾਂ। 'ਐੱਮ. ਐੱਸ. ਜੀ.-ਦਿ ਮੈਸੰਜਰ', 'ਐੱਮ.ਐੱਸ. ਜੀ.-ਦਿ ਮੈਸੰਜਰ-2', 'ਐੱਮ. ਐੱਸ. ਜੀ.-ਦਿ ਵਾਰੀਅਰ ਲਾਈਨ ਹਾਰਟ','ਹਿੰਦ ਕਾ ਨਾਪਾਕ ਕੋ ਜਵਾਬ', 'ਐੱਮ. ਐੱਸ. ਜੀ.-ਜੱਟੂ ਇੰਜੀਨੀਅਰ' ਨੇ ਲਗਭਗ ਇਕ ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਉਨ੍ਹਾਂ ਦੀ 6ਵੀਂ ਫਿਲਮ 'ਐੱਮ. ਐੱਸ. ਜੀ.-ਦਿ ਗੁਰੂਕੁਲ ਆਨਲਾਈਨ ਵੀ ਲਗਭਗ ਤਿਆਰ ਹੋ ਚੁੱਕੀ ਹੈ।
- ਡੇਰਾ ਸੱਚਾ ਸੌਦਾ ਦੇ ਦਾਅਵੇ ਮੁਤਾਬਕ ਕਿਡਨੀ ਦਾਨ, ਖੂਨ ਦਾਨ ਅਤੇ ਨੇਤਰਦਾਨ ਵਰਗੇ ਕਈ ਪ੍ਰੋਗਰਾਮਾਂ ਨੇ ਇਕ ਦਹਾਕੇ ਵਿਚ ਗਿੰਨੀਜ਼ ਅਤੇ ਲਿਮਕਾ ਬੁੱਕ ਆਫ ਰਿਕਾਰਡ ਵਿਚ ਥਾਂ ਬਣਾਈ ਹੈ।
- 32 ਖੇਡਾਂ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਹਾਰਤ ਹਾਸਲ ਹੈ। ਇਹ ਦਾਅਵਾ ਉਨ੍ਹਾਂ ਦਾ ਆਪਣਾ ਹੈ। ਉਹ ਹੀਪ-ਹਾਪ, ਫਿਊਜ਼ਨ, ਫੋਕ, ਜਾਇਜ਼, ਰੈਪ ਅਤੇ 107 ਹੋਰ ਕੰਸਰਟ 'ਚ ਹਿੱਸਾ ਲੈ ਚੁੱਕੇ ਹਨ।
- ਡੇਰੇ ਦੀ ਇਕ ਸਿਆਸੀ ਇਕਾਈ ਵੀ ਹੈ ਜੋ ਚੋਣਾਂ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਨੂੰ ਹਮਾਇਤ ਦੇਣ ਬਾਰੇ ਫੈਸਲਾ ਕਰਦੀ ਹੈ। ਪਿਛਲੀਆਂ ਅਸੈਂਬਲੀ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਨੇ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕੀਤੀ ਸੀ। ਭਾਜਪਾ ਦੇ ਕਈ ਉਮੀਦਵਾਰਾਂ ਨੇ ਬਾਬਾ ਰਾਮ ਰਹੀਮ ਦੇ ਸਾਹਮਣੇ ਸਿਰ ਝੁਕਾਇਆ ਸੀ, ਜਦਕਿ ਗੁਰਮੀਤ ਰਾਮ ਰਹੀਮ ਕਹਿੰਦੇ ਹਨ ਕਿ ਸਾਡਾ ਸਿਆਸਤ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।
2 ਸਤੰਬਰ ਨੂੰ 70 ਸੀਟਰ ਏਅਰਕ੍ਰਾਫਟ ਭਰੇਗਾ ਲੁਧਿਆਣਾ-ਦਿੱਲੀ ਦੀ ਪਹਿਲੀ ਉਡਾਣ
NEXT STORY