ਬੁਲਗਾਰੀਆ, ਜਨਮ ਤੋਂ ਹੀ ਨੇਤਰਹੀਣ ਬਾਬਾ ਵੇਂਗਾ ਆਪਣੀਆਂ ਅਦਭੁਤ ਭਵਿੱਖਬਾਣੀਆਂ ਕਾਰਨ ਮਸ਼ਹੂਰ ਹਨ। ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਆਉਣ ਵਾਲੇ ਕਈ ਸਾਲਾਂ ਤਕ ਦੀਆਂ ਭਵਿੱਖਬਾਣੀਆਂ ਕੀਤੀਆਂ, ਜਿਨ੍ਹਾਂ ਬਾਰੇ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਉਹ ਸੱਚ ਹੋਈਆਂ ਹਨ। ਬਾਬਾ ਵੇਂਗਾ ਦੀਆਂ 2025 ਨੂੰ ਲੈ ਕੇ ਕੀਤੀਆਂ ਭਵਿੱਖਬਾਣੀਆਂ ਇਕ ਵਾਰ ਫਿਰ ਚਰਚਾ ਵਿੱਚ ਹਨ। ਉਨ੍ਹਾਂ ਦੇ ਦਾਅਵੇ ਅੱਜ ਦੇ ਦਿਨ ਸੱਚਾਈ 'ਚ ਬਦਲਦੇ ਨਜ਼ਰ ਆ ਰਹੇ ਹਨ।
ਆਰਥਿਕ ਤਬਾਹੀ:ਸੰਸਾਰ ਭਰ ਵਿੱਚ ਵਪਾਰਕ ਹਲਚਲ
ਬਾਬਾ ਵੇਂਗਾ ਨੇ 2025 ਵਿੱਚ ਇੱਕ ਵਿਸ਼ਵਪੱਧਰੀ ਆਰਥਿਕ ਮੰਦੀ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਅਨੁਸਾਰ,ਜੰਗਾਂ, ਆਯਾਤ-ਨਿਰਯਾਤ 'ਤੇ ਟੈਰੀਫ਼ ਜੰਗ ਅਤੇ ਸਿਆਸੀ ਅਸਥਿਰਤਾ ਕਾਰਨ ਸੰਸਾਰ ਭਰ ਦੀ ਆਰਥਿਕਤਾ ਡਗਮਗਾ ਸਕਦੀ ਹੈ। ਅਮਰੀਕਾ-ਚੀਨ ਟੈਰੀਫ਼ ਤਕਰਾਰ, ਯੂਰਪ ਦੀ ਬੈਂਕਿੰਗ ਸਿਸਟਮ ਉੱਤੇ ਭਰੋਸੇ ਦੀ ਘਾਟ ਅਤੇ ਭਾਰਤ ਵਿੱਚ ਆਰਥਿਕ ਤਣਾਅ ਇਸ ਪੇਸ਼ਗੀ ਨੂੰ ਹੋਰ ਵਿਸ਼ਵਾਸਯੋਗ ਬਣਾਉਂਦੇ ਹਨ। ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ ਸਾਲ 2025 ਵਿੱਚ ਬੈਂਕਿੰਗ ਪ੍ਰਣਾਲੀ ਹਿੱਲ ਜਾਵੇਗੀ ਅਤੇ ਇਹ ਹੋਰ ਦੇਸਾਂ ਵਿੱਚ ਫੈਲ ਜਾਵੇਗੀ। ਇਸ ਨਾਲ ਹਿੰਸਾ ਦੀ ਸ਼ੁਰੂਆਤ ਹੋਵੇਗੀ, ਜੋ ਮਨੁੱਖਤਾ ਦੇ ਪਤਨ ਵਜੋਂ ਵੇਖੀ ਜਾਵੇਗੀ।
ਟੈਲੀਪੈਥੀ ਰਾਹੀਂ ਸੰਪਰਕ, ਮਨ ਤੋਂ ਮਨ ਦੀ ਗੱਲ
ਬਾਬਾ ਵੇਂਗਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ 2025 ਤੱਕ ਮਨੁੱਖ ਮਨੋ-ਸੰਵੇਦਨ ਰਾਹੀਂ ਆਪਸੀ ਗੱਲਬਾਤ ਕਰਨ ਦੇ ਯੋਗ ਹੋ ਜਾਣਗੇ। ਇਹ ਭਵਿੱਖਬਾਣੀ ਉਸ ਵੇਲੇ ਪ੍ਰਸੰਗਿਕ ਹੋ ਜਾਂਦੀ ਹੈ ਜਦੋਂ ਅਸੀਂ ਐਲਨ ਮਸਕ ਦੀ ਨਿਊਰਾਲਿੰਕ ਵਰਗੀਆਂ ਤਕਨੀਕਾਂ ਨੂੰ ਦੇਖਦੇ ਹਾਂ ਜੋ ਮਨੁੱਖ ਦੇ ਮਗਜ਼(ਦਿਮਾਗ) ਨੂੰ ਮਸ਼ੀਨਾਂ ਨਾਲ ਜੋੜਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਨਵੀਂ ਤਕਨੀਕ ਬਾਬਾ ਵੇਂਗਾ ਦੀ ਭਵਿੱਖਬਾਣੀ ਉੱਤੇ ਖਰੀ ਉਤਰਦੀ ਹੈ?
ਭੂਚਾਲ ਅਤੇ ਕੁਦਰਤੀ ਤਬਾਹੀ
ਬਾਬਾ ਵੇਂਗਾ ਦੀ ਇਕ ਹੋਰ ਭਵਿੱਖਬਾਣੀ 2025 ਵਿੱਚ ਖਤਰਨਾਕ ਭੂਚਾਲਾਂ ਨੂੰ ਲੈ ਕੇ ਸੀ। 28 ਮਾਰਚ 2025 ਨੂੰ ਮਿਆਂਮਾਰ ਵਿੱਚ ਆਇਆ 7.7 ਤੀਵਰਤਾ ਵਾਲਾ ਭੂਚਾਲ, ਜਿਸ 'ਚ 1500 ਤੋਂ ਵੱਧ ਲੋਕ ਮਾਰੇ ਗਏ,ਇਸ ਭਵਿੱਖਬਾਣੀ ਨੂੰ ਹੋਰ ਮਜ਼ਬੂਤੀ ਦਿੰਦਾ ਹੈ। ਇਸ ਤੋਂ ਇਲਾਵਾ, ਦੱਖਣੀ ਏਸ਼ੀਆ ਅਤੇ ਦੱਖਣੀ ਅਮਰੀਕਾ ਵਿੱਚ ਵੀ ਕੁਝ ਖੇਤਰ ਭੂਚਾਲ ਨਾਲ ਹਿੱਲ ਗਏ ਹਨ। ਇਨ੍ਹਾਂ ਹੀ ਨਹੀਂ ਕੁਝ ਥਾਵਾਂ ਉੱਤੇ ਤਾਂ ਭੂਚਾਲ ਪਿੱਛੋਂ ਸੁਨਾਮੀ ਤਕ ਦੀ ਚਿਤਾਵਨੀ ਜਾਰੀ ਕਰਨੀ ਪੈ ਗਈ ਸੀ।
ਐਲਿਅਨ ਅਤੇ ਮੰਗਲ 'ਤੇ ਸੰਭਾਵਿਤ ਜੰਗ
ਇਹ ਸਭ ਤੋਂ ਅਨੋਖੀ ਤੇ ਦਿਲਚਸਪ ਭਵਿੱਖਬਾਣੀ ਹੈ। ਬਾਬਾ ਵੇਂਗਾ ਦੇ ਅਨੁਸਾਰ,2025 ਤੱਕ ਮਨੁੱਖਤਾ ਦਾ ਐਲਿਅਨਜ਼ ਨਾਲ ਸੰਪਰਕ ਹੋ ਸਕਦਾ ਹੈ, ਜੋ ਮੰਗਲ ਗ੍ਰਹਿ 'ਤੇ ਜੰਗ ਦਾ ਰੂਪ ਧਾਰ ਸਕਦਾ ਹੈ। ਹਾਲ ਹੀ ਵਿੱਚ ਨਾਸਾ ਅਤੇ ਇਸਰੋ ਵੱਲੋਂ ਕੀਤੇ ਗਏ ਮੰਗਲ ਮਿਸ਼ਨਾਂ ਅਤੇ ਉਨ੍ਹਾਂ ਨੂੰ ਮਿਲੇ ਸੰਕੇਤ, ਬਾਬਾ ਵੇਂਗਾ ਦੀ ਗੱਲ ਨੂੰ ਅਸੰਭਵ ਨਹੀਂ ਦੱਸਦੇ।
ਜਦੋਂ ਸੰਸਾਰ ਭਰ ਵਿੱਚ ਆਰਥਿਕ ਹਲਚਲ, ਕੁਦਰਤੀ ਤਬਾਹੀਆਂ, ਤਕਨੀਕੀ ਇਨਕਲਾਬ ਅਤੇ ਗਲੈਕਟਿਕ ਸਪਰਕ ਦੀ ਗੱਲ ਚੱਲ ਰਹੀ ਹੋਵੇ, ਤਾਂ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਸਿਰਫ਼ ਅਣਦੇਖੀਆਂ ਗੱਲਾਂ ਨਹੀਂ ਰਹਿੰਦੀਆਂ,ਸਗੋਂ ਇੱਕ ਚਿਤਾਵਨੀ ਬਣ ਜਾਂਦੀਆਂ ਹਨ। 2025 ਦੀਆਂ ਇਹ ਭਵਿੱਖਬਾਣੀਆਂ ਸਾਨੂੰ ਚਿੰਤਨ ਕਰਨ ਲਈ ਮਜਬੂਰ ਕਰਦੀਆਂ ਹਨ ਕਿ ਕਿਹੜੇ ਰਸਤੇ 'ਤੇ ਹੈ ਮਨੁੱਖਤਾ?
ਮਲੋਟ ਰੈਲੀ ਮੌਕੇ ਸਟੇਜ 'ਤੇ ਚੜਨ ਨੂੰ ਲੈਕੇ ਕਾਂਗਰਸ ਵਰਕਰਾਂ ਵਿਚ ਹੋਇਆ ਬੋਲ-ਬੁਲਾਰਾ
NEXT STORY