ਗਿੱਦੜਬਾਹਾ (ਕੁਲਭੂਸ਼ਨ/ਸੰਧਿਆ) - ਅੱਜ ਗਿੱਦੜਬਾਹਾ ਵਿਖੇ ਉਸ ਸਮੇਂ ਆਸ-ਪਾਸ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਗਿਆ, ਜਦੋਂ ਇਕ ਕੁੱਤਾ ਇਕ ਮਾਨਵ ਭਰੂਣ ਨੂੰ ਮੂੰਹ ਵਿਚ ਪਾ ਕੇ ਲੰਘ ਰਿਹਾ ਸੀ। ਇਸ ਸਮੇਂ ਲੋਕਾਂ ਨੇ ਕੁੱਤੇ ਦੇ ਡੰਡਾ ਮਾਰ ਕੇ ਉਸ ਦੇ ਮੂੰਹ 'ਚੋਂ ਭਰੂਣ ਕੱਢਿਆ।
ਜਾਣਕਾਰੀ ਅਨੁਸਾਰ ਗਿੱਦੜਬਾਹਾ ਸਥਿਤ ਨਾਥਾਂ ਵਾਲੇ ਖੂਹ ਨੇੜੇ ਰਹਿੰਦੇ ਲੋਕਾਂ ਨੇ ਦੇਖਿਆ ਕਿ ਕੁਝ ਆਵਾਰਾ ਕੁੱਤੇ ਇਕ ਭਰੂਣ ਨੂੰ ਨੋਚ ਰਹੇ ਹਨ, ਜਿਸ 'ਤੇ ਉਨ੍ਹਾਂ ਇਸ ਦੀ ਸੂਚਨਾ ਥਾਣਾ ਗਿੱਦੜਬਾਹਾ ਅਤੇ ਸਮਾਜ ਸੇਵੀ ਪਵਨ ਬਾਂਸਲ ਨੂੰ ਦਿੱਤੀ। ਸੂਚਨਾ ਮਿਲਣ 'ਤੇ ਏ. ਐੱਸ. ਆਈ. ਜਲਜੀਤ ਸਿੰਘ ਨੇ ਮੌਕੇ 'ਤੇ ਪੁੱਜ ਕੇ ਭਰੂਣ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਇਸ ਦੌਰਾਨ ਡਿਊਟੀ 'ਤੇ ਮੌਜੂਦ ਡਾ. ਨਿਤਿਸ਼ ਗੋਇਲ ਨੇ ਦੱਸਿਆ ਕਿ ਪੁਲਸ ਵੱਲੋਂ ਅੱਜ ਦੇਰ ਸ਼ਾਮ ਇਕ ਭਰੂਣ ਸਿਵਲ ਹਸਤਪਾਲ 'ਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਉਕਤ ਭਰੂਣ ਕਰੀਬ 7-8 ਮਹੀਨਿਆਂ ਦਾ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁੱਤਿਆਂ ਵੱਲੋਂ ਭਰੂਣ ਦੇ ਗੁਪਤ ਅੰਗਾਂ ਵਾਲੀ ਜਗ੍ਹਾ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ, ਜਿਸ ਕਾਰਨ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਕਤ ਭਰੂਣ ਨਰ ਦਾ ਹੈ ਜਾਂ ਮਾਦਾ ਦਾ।
ਜ਼ਿਲੇ ਦੇ ਸਕੂਲਾਂ 'ਚ ਬੰਦ ਪਈ ਮਿਡ-ਡੇ ਮੀਲ ਸਕੀਮ ਹੋਈ ਚਾਲੂ
NEXT STORY