ਲੁਧਿਆਣਾ (ਸੰਨੀ) : ਨਵਾਂ ਸਾਲ 2026 ਸ਼ੁਰੂ ਹੁੰਦੇ ਹੀ ਜਿੱਥੇ ਲੋਕ ਇਕ-ਦੂਜੇ ਨੂੰ ਸ਼ੁੱਭਕਾਮਨਾਵਾਂ ਅਤੇ ਵਧਾਈਆਂ ਭੇਜ ਰਹੇ ਹਨ, ਉੱਥੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਲਈ ਬੁਰੀ ਖ਼ਬਰ ਹੈ। ਲੁਧਿਆਣਾ ਦੀ ਟ੍ਰੈਫਿਕ ਪੁਲਸ ਨੇ ਡਰੰਕਨ ਡਰਾਈਵਿੰਗ ’ਤੇ ਹੋਰ ਸਖ਼ਤੀ ਕਰ ਦਿੱਤੀ ਹੈ। ਹੁਣ ਹਫ਼ਤੇ ਦੇ ਸੱਤੇ ਦਿਨ ਟ੍ਰੈਫਿਕ ਪੁਲਸ ਵਲੋਂ ਪਿਆਕੜ ਚਾਲਕਾਂ ਨੂੰ ਫੜ੍ਹਨ ਲਈ ਨਾਕੇ ਲਗਾਏ ਜਾਣਗੇ, ਜਦੋਂ ਕਿ ਇਸ ਤੋਂ ਪਹਿਲਾਂ ਹਫ਼ਤੇ ’ਚ 3 ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਨਾਕੇ ਲਗਾਏ ਜਾ ਰਹੇ ਸਨ। ਟ੍ਰੈਫਿਕ ਪੁਲਸ ਵਲੋਂ ਹਰ ਮਹੀਨੇ ਹੋਣ ਵਾਲੇ ਸ਼ਰਾਬ ਦੇ ਚਲਾਨ ਦਾ ਅੰਕੜਾ 500 ਦੇ ਕਰੀਬ ਜਾ ਰਿਹਾ ਹੈ ਪਰ ਹੁਣ ਨਾਕਿਆਂ ਦੀ ਗਿਣਤੀ ਵਧਾਏ ਜਾਣ ਨਾਲ ਚਲਾਨਾਂ ਦੀ ਗਿਣਤੀ ’ਚ ਵੀ ਇਜ਼ਾਫਾ ਹੋਵੇਗਾ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਕਿਤੇ ਆਹ ਗਲਤੀ ਨਾ ਕਰ ਬੈਠਿਓ ਨਹੀਂ ਤਾਂ...
ਟ੍ਰੈਫਿਕ ਪੁਲਸ ਵਲੋਂ ਸ਼ਹਿਰ ਨੂੰ 8 ਜ਼ੋਨਾਂ ’ਚ ਵੰਡਿਆ ਗਿਆ ਹੈ। ਇਸ ਦੇ ਨਾਲ ਹੀ ਜ਼ੋਨ ਇੰਚਾਰਜਾਂ ਦੇ ਉੱਪਰ 2 ਸੁਪਰਵਿਜ਼ਨ ਅਧਿਕਾਰੀ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਇਕ ਇੰਸਪੈਕਟਰ ਐਡਮਿਨ ਵਜੋਂ ਅਤੇ ਇਕ ਲੇਡੀ ਇੰਸਪੈਕਟਰ ਬੀਟ ਇੰਚਾਰਜ ਵਜੋਂ ਕੰਮ ਕਰ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ 12 ਅਧਿਕਾਰੀ ਹੋ ਜਾਣਗੇ, ਜਿਨ੍ਹਾਂ ਦੀ ਵਾਰੀ-ਵਾਰੀ ਨਾਲ ਡਿਊਟੀ ਲਗਾਈ ਜਾਵੇਗੀ, ਜੋ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕਰ ਕੇ ਪਿਆਕੜ ਚਾਲਕਾਂ ਨੂੰ ਫੜ੍ਹਨ ਲਈ ਨਾਕਾਬੰਦੀ ਕਰਨਗੇ। ਦੱਸ ਦੇਈਏ ਕਿ ਟ੍ਰੈਫਿਕ ਪੁਲਸ ਸਾਲ 2025 ’ਚ 4500 ਤੋਂ ਜ਼ਿਆਦਾ ਲੋਕਾਂ ਦੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਜ਼ੁਰਮ ’ਚ ਚਲਾਨ ਕਰ ਚੁੱਕੀ ਹੈ। ਸ਼ਰਾਬ ਪੀ ਕੇ ਵਾਹਨ ਚਲਾਉਣ ’ਤੇ ਜੇਕਰ ਫੜ੍ਹੇ ਜਾਣ ਤਾਂ 5000 ਰੁਪਏ ਦੀ ਜੁਰਮਾਨਾ ਰਾਸ਼ੀ ਅਦਾ ਕਰਨੀ ਪੈਂਦੀ ਹੈ। ਇਸ ਦੇ ਨਾਲ ਹੀ ਚਾਲਕ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨਿਆਂ ਲਈ ਸਸਪੈਂਡ ਕਰਨ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ, ਪੜ੍ਹੋ ਕਿਉਂ ਲਿਆ ਗਿਆ ਸਖ਼ਤ ਫ਼ੈਸਲਾ
ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ 57 ਪਿਆਕੜ ਚਾਲਕਾਂ ਦੇ ਚਲਾਨ
ਟ੍ਰੈਫਿਕ ਪੁਲਸ ਵਲੋਂ ਨਵੇਂ ਸਾਲ ਤੋਂ ਪੂਰਬਲੀ ’ਤੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਰੋਕਣ ਲਈ ਖ਼ਾਸ ਤੌਰ ’ਤੇ ਨਾਕਾਬੰਦੀ ਕੀਤੀ ਗਈ ਸੀ। ਨਾਕਾਬੰਦੀ ਦੌਰਾਨ ਅਜਿਹੇ 57 ਚਾਲਕਾਂ ਦੇ ਚਲਾਨ ਕੀਤੇ ਗਏ ਹਨ, ਜੋ ਡਰਾਈਵਿੰਗ ਦੌਰਾਨ ਸ਼ਰਾਬ ਦੇ ਨਸ਼ੇ ’ਚ ਟੁੰਨ ਸਨ। ਟ੍ਰੈਫਿਕ ਪੁਲਸ ਵਲੋਂ 4 ਟੀਮਾਂ ਨੂੰ ਵੱਖ-ਵੱਖ ਜਗ੍ਹਾ ’ਤੇ ਤਾਇਨਾਤ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਅੱਤਲ DIG ਭੁੱਲਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅੱਜ, ਅਦਾਲਤ ਵਲੋਂ ਆ ਸਕਦੈ ਵੱਡਾ ਫ਼ੈਸਲਾ
NEXT STORY