ਜਲੰਧਰ (ਚਾਵਲਾ) - ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸੀਨੀਅਰ ਮੈਂਬਰਾਂ ਹਰਿੰਦਰਪਾਲ ਸਿੰਘ ਅਤੇ ਜਤਿੰਦਰ ਸਿੰਘ ਸਾਹਨੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਲਿਸੀ ਅਤੇ ਗੁਰਦੁਆਰਿਆਂ ਵਿਚ ਵਧਦੇ ਭ੍ਰਿਸ਼ਟਾਚਾਰ ਤੋਂ ਦੁਖੀ ਹੋ ਕੇ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਸਰਨਾ ਧੜੇ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ ਪਾਰਟੀ ਵਿਚ ਸ਼ਾਮਲ ਹੋਏ ਦਿੱਲੀ ਕਮੇਟੀ ਮੈਂਬਰ ਹਰਵਿੰਦਰਪਾਲ ਸਿੰਘ ਤੇ ਜਤਿੰਦਰ ਸਿੰਘ ਸਾਹਨੀ ਦਾ ਸਵਾਗਤ ਕਰਦਿਆਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਪ੍ਰੇਮ ਸਬੰਧਾਂ ਦੇ ਚੱਲਦਿਆ ਕੁੜੀ ਦੇ ਪਰਿਵਾਰ ਨੇ ਨੌਜਵਾਨ ਨੂੰ ਅਗਵਾ ਕਰਕੇ ਦਿੱਤੀ ਖ਼ੌਫਨਾਕ ਸਜ਼ਾ
ਇਸ ਮੌਕੇ ਆਯੋਜਿਤ ਕੀਤੀ ਗਈ ਪ੍ਰੈੱਸ ਕਾਨਫੰਰਸ ’ਚ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਵਿਚ ਵਧ ਰਹੇ ਭ੍ਰਿਸ਼ਟਾਚਾਰ ਅਤੇ ਕਮੇਟੀ ਪ੍ਰਧਾਨ ਦੇ ਉੱਪਰ ਹੋ ਰਹੀਆਂ ਐੱਫ. ਆਈ. ਆਰ. ਤੋਂ ਨਾਰਾਜ਼ ਸਨ। ਉਨ੍ਹਾਂ ਨੇ ਪਹਿਲਾਂ ਵੀ ਗੁਰੂ ਦੀ ਗੋਲਕ ਦੀ ਦੁਰਵਰਤੋਂ ਅਤੇ ਵਿਗੜਦੇ ਪ੍ਰਬੰਧ ਨੂੰ ਲੈ ਕੇ ਰੋਹ ਪ੍ਰਗਟ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਦੇਖੋ ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਭ੍ਰਿਸ਼ਟਾਚਾਰ ਕਾਰਣ ਬਰਬਾਦੀ ਦੇ ਕੰਢੇ ’ਤੇ ਹੈ ਇਸ ਨੂੰ ਸੰਗਤ ਦੇ ਵਿਚ ਸਮਝਾਉਣਾ ਮੁਸ਼ਕਲ ਸੀ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵਿਚ ਪੰਥਕ ਮਰਿਆਦਾਵਾਂ ਤਾਰ-ਤਾਰ ਹੋ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਮਾਮੇ ਨੂੰ ਵੇਖ ਭਾਣਜੀ ਨੇ ਪੂਰਾ ਕੀਤਾ ਆਪਣਾ ਵੀ ਸੁਪਨਾ, ਬਣੀ ਜਜ
ਇਸ ਦੌਰਾਨ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਦਲ ਪਾਰਟੀ ਨੂੰ ਹੁਣ ਅਕਾਲੀ ਨਾ ਕਹੋ। ਇਨ੍ਹਾਂ ਨੇ ਸਿੱਖਾਂ ਅਤੇ ਪੰਜਾਬੀਆਂ ਦੀ ਭਾਵਨਾ ਨਾਲ ਸਿਰਫ਼ ਖਿਲਵਾੜ ਕੀਤਾ ਹੈ ਇਨ੍ਹਾਂ ਦਿੱਲੀ ਦੀ ਸਿੱਖ ਯਾਦਗਾਰਾਂ ਦੇ ਨਾਲ ਪੂਰੇ ਪੰਜਾਬ ਨੂੰ ਬਰਬਾਦੀ ਦੀ ਕੰਢੇ ’ਤੇ ਖੜ੍ਹਾ ਕਰ ਦਿੱਤਾ ਹੈ। ਇਸ ਮੌਕੇ ਦਿੱਲੀ ਕਮੇਟੀ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਸੰਬੋਧਨ ਕਰਦਿਆਂ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ ਦਾਅਵਾ ਕੀਤਾ ਕਿ ਬਾਦਲ ਦਿੱਲੀ ਅਤੇ ਪੰਜਾਬ ਦੋਨਾਂ ਵਿਚੋਂ ਸਾਫ ਹੋਣਗੇ। ਅੱਜ ਪੂਰੀ ਦਿੱਲੀ ਸਾਡੇ ਕਾਰਜਕਾਲ ਨੂੰ ਯਾਦ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ -ਜੇਕਰ ਤੁਹਾਨੂੰ ਵੀ ‘ਫਲਾਂ’ ਨੂੰ ਫਰਿੱਜ ਦੇ ਅੰਦਰ ਰੱਖਣ ਦੀ ਹੈ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇਸ ਮੌਕੇ ਗੁਰਮੀਤ ਸਿੰਘ ਸ਼ੰਟੀ, ਰਮਨਦੀਪ ਸਿੰਘ ਸੋਨੂੰ, ਤਰਸੇਮ ਸਿੰਘ ਖਾਲਸਾ, ਮਨਜੀਤ ਸਿੰਘ ਸਰਨਾ, ਕੁਲਤਾਰਨ ਸਿੰਘ, ਸੁਖਬੀਰ ਸਿੰਘ ਕਾਲੜਾ, ਗੁਰਪ੍ਰੀਤ ਸਿੰਘ ਖੰਨਾ, ਹਰਵਿੰਦਰ ਸਿੰਘ ਬੌਬੀ, ਕੁਲਦੀਪ ਸਿੰਘ, ਮਨਿੰਦਰ ਸਿੰਘ ਸੂਦਨ, ਪਰਵਿੰਦਰ ਸਿੰਘ ਮੋਂਟੂ, ਜਥੇਦਾਰ ਬਲਦੇਵ ਸਿੰਘ ਰਾਣੀਬਾਗ, ਮਨਮੋਹਨ ਸਿੰਘ ਕੋਛੜ, ਸੁਖਬੀਰ ਸਿੰਘ ਕਾਲੜਾ, ਕਰਤਾਰ ਸਿੰਘ ਚਾਵਲਾ ਵਿੱਕੀ, ਭੁਪਿੰਦਰ ਸਿੰਘ ਪੀ. ਆਰ. ਓ., ਐੱਚ. ਪੀ. ਸਿੰਘ ਮੌਜੂਦ ਸਨ।
ਪੜ੍ਹੋ ਇਹ ਵੀ ਖ਼ਬਰ - ਰਾਤ ਦੇ ਸਮੇਂ ਜਾਣੋ ਕਿਹੜੇ ਪਾਸੇ ਸੌਣਾ ਸਭ ਤੋਂ ਜ਼ਿਆਦਾ ਸਹੀ ਹੁੰਦਾ ਹੈ ‘ਸੱਜੇ’ ਜਾਂ ‘ਖੱਬੇ’
ਨੋਟ - ਬਾਦਲ ਦਲ ਨੂੰ ਝਟਕਾ, ਦਿੱਲੀ ਕਮੇਟੀ ਦੇ 2 ਮੈਂਬਰ ਸਰਨਾ ਧੜੇ ’ਚ ਸ਼ਾਮਲ, ਦੇ ਬਾਰੇ ਕੁਮੈਂਟ ਕਰਕੇ ਦਿਓ ਰਾਏ
ਕਿਸਾਨ ਘੋਲ : ਕਾਲੇ ਕਾਨੂੰਨਾਂ ਨੇ ਇਕ ਹੋਰ ਕਿਸਾਨ ਦੀ ਲਈ ਜਾਨ
NEXT STORY