ਚੰਡੀਗੜ੍ਹ : ਪੂਰੇ ਸੂਬੇ ਦੇ ਬੱਸ ਅੱਡਿਆਂ 'ਤੇ ਕੈਪਟਨ ਦੇ ਰਾਜ 'ਚ ਵੀ ਬਾਦਲਾਂ ਦੀਆਂ ਬੱਸਾਂ ਦੀ ਪੂਰੀ ਚੜ੍ਹਾਈ ਹੈ। ਅੱਡਿਆਂ 'ਤੇ ਜਿੱਥੇ ਇਨ੍ਹਾਂ ਬੱਸਾਂ ਨੂੰ 20 ਤੋਂ 40 ਮਿੰਟ ਸਵਾਰੀਆਂ ਭਰਨ ਨੂੰ ਮਿਲਦਾ ਹੈ, ਉੱਥੇ ਹੀ ਰੋਡਵੇਜ਼ ਦੀਆਂ ਬੱਸਾਂ ਨੂੰ ਸਿਰਫ 10 ਮਿੰਟ ਦਿੱਤੇ ਜਾਂਦੇ ਹਨ। ਸਰਕਾਰ ਨੇ ਇਕ ਸਾਲ ਪੂਰਾ ਹੋਣ 'ਤੇ ਟਰਾਂਸਪੋਰਟ ਨੀਤੀ ਤਾਂ ਬਦਲ ਦਿੱਤੀ ਪਰ ਰੋਡਵੇਜ਼ ਬੱਸਾਂ, ਬਾਦਲ ਪਰਿਵਾਰ ਅਤੇ ਹੋਰ ਨਿਜੀ ਬੱਸਾਂ ਦਾ ਟਾਈਮਟੇਬਲ ਨਹੀਂ ਬਦਲਿਆ, ਉਹ ਵੀ ਉਸ ਸਮੇਂ, ਜਦੋਂ ਟਰਾਂਸਪੋਰਟ ਮੰਤਰਾਲਾ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਹੈ। ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੀਆਂ ਉਨ੍ਹਾਂ ਬੱਸਾਂ ਨੂੰ ਹੀ 15 ਤੋਂ 20 ਮਿੰਟਾਂ ਦਾ ਸਮਾਂ ਮਿਲਦਾ ਹੈ, ਜੋ ਅੱਧੀ ਰਾਤ ਤੋਂ ਬਾਅਦ ਜਾਂ ਸਵੇਰੇ ਸਾਢੇ 4 ਵਜੇ ਤੱਕ ਦੌੜਦੀਆਂ ਹਨ ਕਿਉਂਕਿ ਇਸ ਸਮੇਂਮ ਸਵਾਰੀਆਂ ਦੀ ਗਿਣਤੀ ਕਾਫੀ ਘੱਟ ਹੁੰਦੀ ਹੈ। ਜਿਸ ਸਮੇਂ ਸਵਾਰੀਆਂ ਸਭ ਤੋਂ ਜ਼ਿਆਦਾ ਹੁੰਦੀਆਂ ਹਨ, ਉਸ ਸਮੇਂ ਰੋਡਵੇਜ਼ ਬੱਸਾਂ ਨੂੰ ਸਿਰਫ 10 ਮਿੰਟ ਹੀ ਸਵਾਰੀਆਂ ਭਰਨ ਲਈ ਦਿੱਤੇ ਜਾਂਦੇ ਹਨ, ਜਦੋਂ ਕਿ ਬਾਦਲ ਪਰਿਵਾਰ ਅਤੇ ਹੋਰ ਨਿਜੀ ਬੱਸਾਂ ਨੂੰ ਅੱਧੇ ਘੰਟੇ ਤੋਂ ਵੀ ਜ਼ਿਆਦਾ ਦਾ ਸਮਾਂ ਮਿਲਦਾ ਹੈ।
ਨਵਾਂਸ਼ਹਿਰ 'ਚ ਦਰਦਨਾਕ ਹਾਦਸੇ ਦੌਰਾਨ 3 ਨੌਜਵਾਨਾਂ ਦੀ ਮੌਤ
NEXT STORY