Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 18, 2026

    5:43:46 PM

  • people are crazy about this clock erupted from europe to america

    ਇਸ 'ਘੜੀ' ਦੇ ਦੀਵਾਨੇ ਹੋਏ ਲੋਕ: ਯੂਰਪ ਤੋਂ ਅਮਰੀਕਾ...

  • every fourth person in the world suffers from hypertension

    ਦੁਨੀਆ ਦਾ ਹਰ ਚੌਥਾ ਵਿਅਕਤੀ ਇਸ ਗੰਭੀਰ ਬੀਮਾਰੀ ਦਾ...

  • new rule for us visas

    ਅਮਰੀਕੀ ਵੀਜ਼ਾ ਲਈ ਨਵਾਂ ਨਿਯਮ! ਇੱਕ ਛੋਟੀ ਜਿਹੀ...

  • clouds of war are looming again important news for lpg consumers

    LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਪੇਂਡੂ ਇਲਾਕਿਆਂ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸਿੱਖ ਭਾਵਨਾਵਾਂ ਨੂੰ ਭੜਕਾ ਕੇ ਸਿਆਸੀ ਜ਼ਮੀਨ ਤਿਆਰ ਕਰਦੇ ਹਨ ਬਾਦਲ : ਜੀ. ਕੇ

PUNJAB News Punjabi(ਪੰਜਾਬ)

ਸਿੱਖ ਭਾਵਨਾਵਾਂ ਨੂੰ ਭੜਕਾ ਕੇ ਸਿਆਸੀ ਜ਼ਮੀਨ ਤਿਆਰ ਕਰਦੇ ਹਨ ਬਾਦਲ : ਜੀ. ਕੇ

  • Updated: 13 Jun, 2020 09:12 PM
Jalandhar
badal prepares political ground by inciting sikh sentiments
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਨਵੀਂ ਦਿੱਲੀ, (ਚਾਵਲਾ, ਪਾਂਡੇ)- ਖ਼ਾਲਿਸਤਾਨ ਦੇ ਮਸਲੇ ਉੱਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਗਏ ਬਿਆਨ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੀ ਚੁੱਪ ਉੱਤੇ ‘ਜਾਗੋ’ ਪਾਰਟੀ ਨੇ ਸਵਾਲ ਚੁੱਕੇ ਹਨ। ਨਾਲ ਹੀ ਖ਼ਾਲਿਸਤਾਨ ਦੇ ਮਾਮਲੇ ਨੂੰ ਉਭਾਰਨ ਦੇ ਪਿੱਛੇ ਅਕਾਲੀ ਦਲ ਦੀ ਸੋਚ ਦਾ ਵੀ ਖ਼ੁਲਾਸਾ ਕੀਤਾ ਹੈ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 6 ਜੂਨ 2020 ਨੂੰ ਸ਼੍ਰੀ ਦਰਬਾਰ ਸਾਹਿਬ ਪਰਿਸਰ, ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਮੀਡੀਆ ਨੂੰ ਖ਼ਾਲਿਸਤਾਨ ਦੇ ਹੱਕ ਵਿਚ ਦਿੱਤੇ ਗਏ ਬਿਆਨ ਦੇ ਪਿੱਛੇ ਅਕਾਲੀ ਦਲ ਦੇ ਆਗੂਆਂ ਦੀਆਂ ਸਿੱਖਾਂ ਉੱਤੇ ਆਪਣੀ ਪਕੜ ਬਣਾਉਣ ਦੀ ਸੋਚ ਹੋਣ ਦਾ ਵੀ ਦਾਅਵਾ ਕੀਤਾ ਹੈ।

ਜੀਕੇ ਨੇ ਕਿਹਾ ਕਿ ਸਿੱਖਾਂ ਵਿਚ ਆਪਣਾ ਆਧਾਰ ਖੋਹ ਚੁੱਕੇ ਅਕਾਲੀ ਆਗੂਆਂ ਨੂੰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਨੂੰ ਹਾਰਨ ਦਾ ਡਰ ਸਤਾਉਂਦਾ ਪਇਆ ਹੈ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਅਤੀਤ ਸ਼ੁਰੂ ਤੋਂ ਹੀ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਲਾ ਰਿਹਾ ਹੈ। ਚਾਹੇ ਉਹ 1978 ਵਿਚ ਨਿਰੰਕਾਰੀਆਂ ਦੇ ਖ਼ਿਲਾਫ਼ ਸਿੱਖਾਂ ਨੂੰ ਲਾਮਬੰਦ ਕਰਨ ਦੇ ਬਾਅਦ 13 ਸਿੱਖਾਂ ਦੀ ਹੱਤਿਆ ਕਰਵਾਉਣ ਬਾਅਦ ਨਿਰੰਕਾਰੀ ਮੁਖੀ ਦੇ ਬਰੀ ਹੋਣ ਵਿਚ ਵੱਡੀ ਭੂਮਿਕਾ ਨਿਭਾਉਣ ਦਾ ਹੋਵੇ ਜਾਂ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਵੇਲੇ ਆਪਣੇ ਸਾਥੀਆਂ ਨੂੰ ਹੱਥ ਖੜ੍ਹੇ ਕਰਵਾ ਕਰ ਕੇ ਬਾਹਰ ਲਿਆਉਣ ਦੇ ਬਾਅਦ ਫ਼ੌਜ ਵਿਚ ਕਾਰਜ ਕਰਦੇ ਸਿੱਖਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਬੈਰਕਾਂ ਨੂੰ ਛੱਡਣ ਲਈ ਉਕਸਾਉਣ ਦਾ ਹੋਵੇ। ਬਾਦਲ ਦੀ ਭੂਮਿਕਾ ਹਮੇਸ਼ਾ ਸਿੱਖਾਂ ਨੂੰ ਟੁੰਬ ਅਤੇ ਮਰਵਾ ਕਰ ਕੇ ਉਸ ਉੱਤੇ ਆਪਣੀ ਸਿਆਸਤ ਚਮਕਾਉਣ ਦੀ ਰਹੀ ਹੈ। ਇਸ ਲਈ ਜਥੇਦਾਰ ਦੇ ਬਿਆਨ ਉੱਤੇ ਬਾਦਲਾਂ ਦੀ ਚੁੱਪੀ ਸਧਾਰਣ ਗੱਲ ਨਹੀਂ ਹੈ।

ਜੀਕੇ ਨੇ ਕਿਹਾ ਕਿ ਅਕਾਲੀ ਦਲ ਦੇ 2017 ਦੇ ਪੰਜਾਬ ਵਿਧਾਨਸਭਾ ਅਤੇ 2019 ਦੇ ਲੋਕ-ਸਭਾ ਚੋਣਾਂ ਮੋਦੀ ਲਹਿਰ ਹੋਣ ਦੇ ਬਾਵਜੂਦ ਬੁਰੀ ਤਰਾਂ ਹਾਰਨ ਦੇ ਪਿੱਛੇ ਸਿੱਖਾਂ ਦਾ ਅਕਾਲੀ ਦਲ ਤੋਂ ਮੋਹ ਭੰਗ ਹੋਣਾ ਵੱਡਾ ਕਾਰਨ ਸੀ। ਬਾਦਲ ਪਰਿਵਾਰ ਨੂੰ ਇਸ ਗੱਲ ਦਾ ਸਾਫ਼ ਖ਼ਦਸ਼ਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਚੋਣ ਜਲਦੀ ਹੋਈ ਤਾਂ ਉਨ੍ਹਾਂ ਦੀ ਪਾਰਟੀ ਦਾ ਸੂਪੜਾ ਸਾਫ਼ ਹੋ ਜਾਵੇਗਾ। ਇਸ ਗੱਲ ਨੂੰ ਸਮਝ ਦੇ ਹੋਏ ਬਾਦਲ ਪਰਵਾਰ ਵੱਲੋਂ ਜਥੇਦਾਰ ਤੋਂ ਉਹ ਗੱਲ ਮੀਡੀਆ ਦੇ ਸਾਹਮਣੇ ਕਹਾਈ ਗਈ ਲੱਗਦੀ ਹੈ, ਜੋ ਕਿ ਜਥੇਦਾਰ ਵੱਲੋਂ ਕੁੱਝ ਦੇਰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦਿੱਤੇ ਗਏ ਭਾਸ਼ਣ ਦਾ ਹਿੱਸਾ ਨਹੀਂ ਸੀ ਅਤੇ ਨਾਲ ਹੀ ਉਸ ਬਿਆਨ ਦਾ ਸਮਰਥਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕਰਵਾਇਆ ਗਿਆ। ਕਿਉਂਕਿ ਜਥੇਦਾਰ ਵੱਲੋਂ ਕੌਮ ਦੇ ਨਾਮ ਸੁਨੇਹੇ ਦੇ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਲ ਮੀਡੀਆ ਨੂੰ ਸੰਬੋਧਿਤ ਕਰਨ ਦਾ ਇਤਿਹਾਸ ਵੀ ਨਹੀਂ ਰਿਹਾ ਹੈ, ਇਸ ਲਈ ਦਾਲ ਵਿਚ ਕੁੱਝ ਕਾਲ਼ਾ ਲੱਗਦਾ ਹੈ। ਇਕ ਗੱਲ ਹੋਰ ਜੋ ਸ਼ੰਕਾ ਪੈਦਾ ਕਰਦੀ ਹੈ, ਉਹ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਜਥੇਦਾਰ ਦੇ ਮੀਡੀਆ ਨੂੰ ਸੰਬੋਧਨ ਦਾ ਸੱਦਾ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਜਾਰੀ ਕਰਨਾ। ਪਰ ਇੰਨੇ ਵੱਡੇ ਮਸਲੇ ਉੱਤੇ ਅਕਾਲੀ ਦਲ ਦੇ ਵੱਡੇ ਆਗੂ ਹੁਣੇ ਤੱਕ ਚੁੱਪ ਹਨ। ਹੈਰਾਨੀ ਇਸ ਗੱਲ ਉੱਤੇ ਵੀ ਹੈ ਕਿ ਜਥੇਦਾਰ ਨੇ ਭਾਰਤ ਸਰਕਾਰ ਦੇ ਸਿੱਖ ਵਿਰੋਧੀ ਹੋਣ ਦੀ ਗੱਲ ਕੀਤੀ ਸੀ, ਪਰ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਨੇ ਜਥੇਦਾਰ ਦੇ ਬਿਆਨ ਉੱਤੇ ਕੋਈ ਪ੍ਰਤੀਕਰਮ ਹੁਣ ਤੱਕ ਨਹੀਂ ਦਿੱਤਾ ਹੈ।

5 ਗੁਰਧਾਮਾਂ ਨੂੰ ਜੋੜੇਗਾ ਦਿੱਲੀ-ਕਟੜਾ ਐਕਸਪ੍ਰੈੱਸ ਵੇਅ

ਮਨਜੀਤ ਸਿੰਘ ਜੀ. ਕੇ. ਨੇ ਕੇਂਦਰ ਸਰਕਾਰ ਵੱਲੋਂ ਦਿੱਲੀ ਤੋਂ ਕਟਰਾ ਤੱਕ ਬਣਾਏ ਜਾ ਰਹੇ ਐਕਸਪ੍ਰੇਸ ਹਾਈਵੇਅ ਵਿੱਚ ਅੰਮ੍ਰਿਤਸਰ ਅਤੇ ਹੋਰ ਸਿੱਖ ਗੁਰਧਾਮਾਂ ਨੂੰ ਸ਼ਾਮਿਲ ਕਰਨ ਦੀ ਦਿੱਤੀ ਗਈ ਮਨਜ਼ੂਰੀ ਲਈ ਮੋਦੀ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਕਾਂਗਰਸ ਦੀ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਪ੍ਰਸਤਾਵਿਤ ਰੂਟ ਨੂੰ ਬਦਲ ਕੇ ਅੰਮ੍ਰਿਤਸਰ ਸ਼ਹਿਰ ਨੂੰ ਹਟਾ ਦਿੱਤਾ ਸੀ। ਪਰ ਹੁਣ ਦੁਬਾਰਾ ਤੋਂ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੇਂਦਰ ਸਰਕਾਰ ਨੇ ਐਕਸਪ੍ਰੇਸ ਹਾਈਵੇਅ ਦੇ ਰੂਟ ਵਿੱਚ ਸੰਸ਼ੋਧਨ ਕਰ ਕੇ ਸ਼ਾਨਦਾਰ ਕਾਰਜ ਕੀਤਾ ਹੈ। ਹੁਣ ਨਵੇਂ ਰੂਟ ਦੇ ਨਾਲ ਦਿੱਲੀ ਦੇ ਸਿੱਖ ਸ਼ਰਧਾਲੂ 5 ਸਿੱਖ ਗੁਰਧਾਮਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਅਤੇ ਅੰਮ੍ਰਿਤਸਰ ਦੇ ਦਰਸ਼ਨ ਇਸ ਐਕਸਪ੍ਰੇਸ ਹਾਈਵੇਅ ਦੀ ਸਹਾਇਤਾ ਨਾਲ ਕਰ ਸਕਣਗੇ। ਨਾਲ ਹੀ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੋਂ ਪਾਕਿਸਤਾਨ ਜਾਣ ਦੇ ਇੱਛੁਕ ਸ਼ਰਧਾਲੂਆਂ ਨੂੰ ਵੀ ਇਹ ਡੇਰਾ ਬਾਬਾ ਨਾਨਕ ਤੱਕ ਪਹੁੰਚਾਏਗਾ। ਟਿੱਕੇ ਅਤੇ ਜਨੇਊ ਦੀ ਰੱਖਿਆ ਲਈ ਸ਼ਹਾਦਤ ਦੇਣ ਵਾਲੇ ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੇ ਮਹਾਨ ਤਪ ਸਥਾਨ ਬਾਬਾ ਬਕਾਲਾ ਸਾਹਿਬ ਤੱਕ ਪਹੁੰਚਣਾ ਵੀ ਸਿੱਖ ਸ਼ਰਧਾਲੂਆਂ ਲਈ ਇਸ ਐਕਸਪ੍ਰੇਸ ਹਾਈਵੇਅ ਜਰੀਏ ਆਸਾਨ ਹੋ ਜਾਵੇਗਾ। ਦਿੱਲੀ ਦੀ ਸੰਗਤ ਲਈ ਇਹ ਵੱਡਾ ਤੋਹਫ਼ਾ ਹੈ, ਜੋ ਗੁਰੂਘਰ ਜਾਣ ਵਿਚ ਸਮਾਂ ਅਤੇ ਸੋਮਿਆਂ ਦੋਨਾਂ ਨੂੰ ਬਚਾਏਗਾ।

  • ਸਿੱਖ ਭਾਵਨਾਵਾਂ
  • ਭੜਕਾ
  • Sikh sentiments
  • political ground

ਵਿਸ਼ਵ ਭਰ ਦੇ ਸਿੱਖ ਨੌਜਵਾਨਾਂ ਨੂੰ ਹਰ ਖੇਤਰ ਅੰਦਰ ਚੇਤੰਨ ਹੋਣ ਦੀ ਲੋੜ : ਗਿਆਨੀ ਹਰਪ੍ਰੀਤ ਸਿੰਘ

NEXT STORY

Stories You May Like

  • panth properties were sold during manjit singh g k s tenure kalka kahlon
    ਮਨਜੀਤ ਸਿੰਘ ਜੀ. ਕੇ. ਦੇ ਰਾਜ 'ਚ ਵਿਕੀਆਂ ਪੰਥ ਦੀਆਂ ਜਾਇਦਾਦਾਂ: ਕਾਲਕਾ-ਕਾਹਲੋਂ ਦਾ ਵੱਡਾ ਖੁਲਾਸਾ
  • it is wrong to lay the foundation of a house just by looking
    ਸਿਰਫ਼ ਮੁਹੂਰਤ ਦੇਖ ਕੇ ਘਰ ਦੀ ਨੀਂਹ ਰੱਖਣਾ ਗਲਤ! 99% ਲੋਕ ਕਰਦੇ ਹਨ ਇਹ ਵੱਡੀ ਭੁੱਲ
  • defense sector  mig 29k  fighter jet  seat  country
    ਰੱਖਿਆ ਖੇਤਰ ’ਚ ਵੱਡੀ ਕਾਮਯਾਬੀ : ‘ਮਿਗ-29 ਕੇ’ ਦੀ ਸੀਟ ਹੁਣ ਦੇਸ਼ ’ਚ ਹੋਵੇਗੀ ਤਿਆਰ
  • land dispute elderly couple grandson granddaughter
    ਜ਼ਮੀਨ ਨੂੰ ਲੈ ਕੇ ਜਾਂਜਗੀਰ 'ਚ ਖੂਨੀ ਵਾਰਦਾਤ: ਬਜ਼ੁਰਗ ਜੋੜੇ ਸਣੇ 2 ਪੋਤੇ-ਪੋਤੀਆਂ ਦਾ ਕਰ 'ਤਾ ਕਤਲ
  • land  son  beating  father
    ਜ਼ਮੀਨ ਨੂੰ ਲੈ ਕੇ ਅੰਨ੍ਹਾ ਹੋਇਆ ਪੁੱਤ, ਡੰਡੇ ਮਾਰ-ਮਾਰ ਲਹੂ-ਲੁਹਾਨ ਕਰ 'ਤਾ ਪਿਓ, ਹਾਲਤ ਗੰਭੀਰ
  • punjab police action
    ਫੜੇ ਗਏ ਬਾਣੇ ਨੂੰ ਬਦਨਾਮ ਕਰਨ ਵਾਲੇ! ਨਿਹੰਗ ਬਣ ਕੇ ਕਰਦੇ ਸੀ ਲੁੱਟਾਂ ਖੋਹਾਂ
  • snake in air conditioner
    AC ਚਾਲੂ ਕਰਦੇ ਹੀ ਨਿਕਲੇ 3 ਜ਼ਹਿਰੀਲੇ ਸੱਪ! ਜਾਨ ਬਚਾ ਕੇ ਭੱਜਿਆ ਪੂਰਾ ਪਰਿਵਾਰ
  • wholesale inflation rose to 8 3  in april
    ਅਪ੍ਰੈਲ 'ਚ ਥੋਕ ਮਹਿੰਗਾਈ ਵਧ ਕੇ 8.3% 'ਤੇ ਪਹੁੰਚੀ, ਆਮ ਜਨਤਾ ਦੀਆਂ ਵਧੀਆਂ ਮੁਸ਼ਕਲਾਂ
  • clouds of war are looming again important news for lpg consumers
    LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਪੇਂਡੂ ਇਲਾਕਿਆਂ 'ਚ ਗੰਭੀਰ ਹੋ ਰਹੇ ਹਾਲਾਤ,...
  • person was arrested for selling hookah bar equipment without a license
    ਬਿਨਾਂ ਲਾਇਸੈਂਸ ਦੇ ਹੁੱਕਾਬਾਰ ਦਾ ਸਾਮਾਨ ਵੇਚਣ ਵਾਲਾ ਇਕ ਵਿਅਕਤੀ ਗ੍ਰਿਫ਼ਤਾਰ
  • electricity consumers beware big news regarding pspcl meters
    ਬਿਜਲੀ ਖ਼ਪਤਕਾਰ ਸਾਵਧਾਨ! PSPCL ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ...
  • ed powercom chairman and director investigation
    ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ED ਦੀ ਕਾਰਵਾਈ ਤੇਜ਼, ਪਾਵਰਕਾਮ...
  • servant raped girl by forcing her to drink alcohol
    ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ...
  • major accident on goraya phillaur national highway
    ਗੋਰਾਇਆ-ਫਿਲੌਰ  NH 'ਤੇ ਵੱਡਾ ਹਾਦਸਾ! ਟਰਾਲੇ ਹੇਠਾਂ ਫਸਿਆ ਮੋਟਰਸਾਈਕਲ, ਇਕ ਦੀ...
  • corporation has changed the design of the fencing
    ਨਿਗਮ ਨੇ ਬਦਲਿਆ ਨਹਿਰ ਕੰਢੇ ਫੈਂਸਿੰਗ ਦਾ ਡਿਜ਼ਾਈਨ, ਹੁਣ ਪਟੜੀ ਛੱਡ ਕੇ ਕੀਤੀ...
  • power cut
    ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
Trending
Ek Nazar
iran warns us

ਘੇਰਾਬੰਦੀ ਤੋਂ ਭੜਕਿਆ ਈਰਾਨ, ਕਿਹਾ – ਓਮਾਨ ਸਾਗਰ 'ਚ ਅਮਰੀਕੀਆਂ ਦੀ ਕਬਰਾਂ ਬਣਾ...

pollution in pakistan

ਪਾਕਿਸਤਾਨ 'ਚ ਪ੍ਰਦੂਸ਼ਣ ਦਾ ਕਹਿਰ; ਮਨੁੱਖੀ ਉਮਰ 'ਚ ਢਾਈ ਸਾਲ ਤੋਂ ਵੱਧ ਦੀ ਆਈ...

buffaloes named trump and netanyahu

ਛਾ ਗਏ 'ਟਰੰਪ' ਤੇ 'ਨੇਤਨਯਾਹੂ' ਨਾਂ ਦੇ ਝੋਟੇ, ਬੰਗਲਾਦੇਸ਼ 'ਚ ਸੈਲਫੀ ਲੈਣ ਵਾਲਿਆਂ...

danger of   silent killer   in amritsar

ਅੰਮ੍ਰਿਤਸਰ ’ਚ ‘ਸਾਈਲੈਂਟ ਕਿੱਲਰ’ ਦਾ ਖ਼ਤਰਾ : 90,207 ਮਰੀਜ਼ ਹਾਈਪਰਟੈਂਸ਼ਨ ਤੋਂ...

punjab bandh announced on may 20th

20 ਮਈ ਨੂੰ ਪੰਜਾਬ ਬੰਦ ਦਾ ਐਲਾਨ, ਕੈਮਿਸਟਾਂ ਦੇ ਹੱਕ ’ਚ IMA ਤੇ ਅਪੋਲੋ ਫਾਰਮੇਸੀ...

2026 fifa world cup

ਹੈਤੀ ਵੱਲੋਂ  2026 ਫੀਫਾ ਵਰਲਡ ਕੱਪ ਲਈ ਟੀਮ ਦਾ ਐਲਾਨ

servant raped girl by forcing her to drink alcohol

ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ...

5300 chickens die pultry farm electricity

ਨਾਂ ਬੀਮਾਰੀ, ਨਾਂ ਵਾਇਰਸ... ਇੱਕੋ ਝਟਕੇ 'ਚ ਮਰੀਆਂ 5,300 ਮੁਰਗੀਆਂ! ਓਡੀਸ਼ਾ...

17 ips 3 hps officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ, ਹਰਿਆਣਾ 'ਚ 17 IPS ਤੇ 3 HPS ਅਧਿਕਾਰੀਆਂ ਦੇ ਹੋਏ...

punjab kings can still reach the playoffs

IPL 2026: ਪੰਜਾਬ ਕਿੰਗਜ਼ ਅਜੇ ਵੀ ਪਹੁੰਚ ਸਕਦੀ Playoff 'ਚ !  ਜਾਣੋ ਪੂਰਾ...

it will rain heavily tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

suspected case of hantavirus in canada

ਕੈਨੇਡਾ 'ਚ ਹੰਟਾਵਾਇਰਸ ਦਾ ਸ਼ੱਕੀ ਮਾਮਲਾ, ਕਰੂਜ਼ ਤੋਂ ਪਰਤਿਆ ਯਾਤਰੀ ਸੰਕ੍ਰਮਿਤ

pickup truck falls

ਚੀਨ : ਪੁੱਲ ਤੋਂ ਡਿੱਗਿਆ ਪਿਕਅੱਪ ਟਰੱਖ, 1 ਦੀ ਮੌਤ ਤੇ ਕਈ ਲਾਪਤਾ

kami rita sherpa created history

ਕਾਮੀ ਰੀਤਾ ਸ਼ੇਰਪਾ ਨੇ ਰਚਿਆ ਇਤਿਹਾਸ, 32ਵੀਂ ਵਾਰ ਫਤਹਿ ਕੀਤਾ ਮਾਊਂਟ ਐਵਰੈਸਟ

devotees pray from opening of the kartarpur sahib corridor in pakistan

ਗੁ. ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਖੋਲ੍ਹਣ ਲਈ ਸੰਗਤਾਂ ਨੇ...

security forces in pakistan

ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਪੰਜ ਅੱਤਵਾਦੀ ਕੀਤੇ ਢੇਰ

homelessness people

2035 ਤੱਕ 4 ਗੁਣਾ ਵਧ ਸਕਦੀ ਹੈ ਬੇਘਰ ਲੋਕਾਂ ਦੀ ਗਿਣਤੀ! ਸਟੱਡੀ 'ਚ ਹੈਰਾਨੀਜਨਕ...

ravi mohan announces he won t do films until divorce is finalised

'ਜਦੋਂ ਤਲਾਕ ਨਹੀਂ ਹੋ ਜਾਂਦਾ, ਉਦੋਂ ਤੱਕ..!', ਮਸ਼ਹੂਰ ਅਦਾਕਾਰ ਨੇ ਰੋਂਦੇ-ਰੋਂਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • terror gangster
      ਪੰਜਾਬ 'ਚ ਅੰਤਰਰਾਸ਼ਟਰੀ ਅੱਤਵਾਦੀ-ਗੈਂਗਸਟਰ ਗਠਜੋੜ ਦਾ ਪਰਦਾਫ਼ਾਸ਼, 2 ਕਾਰਕੁਨ...
    • notice issued to officers and employees
      ਪਹਿਲੀ ਰਿਹਰਸਲ ਦੌਰਾਨ ਗੈਰ-ਹਾਜ਼ਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੋਟਿਸ ਜਾਰੀ
    • dead body found
      ਅਣਪਛਾਤੇ ਵਿਅਕਤੀ ਦੀ ਲਾਸ਼ ਨਾਲੇ 'ਚੋਂ ਮਿਲੀ
    • army jawan  s body found in train bathroom
      ਫੌਜੀ ਜਵਾਨ ਦੀ ਟ੍ਰੇਨ ਦੇ ਬਾਥਰੂਮ 'ਚੋਂ ਮਿਲੀ ਲਾਸ਼, ਫੈਲੀ ਸਨਸਨੀ
    • electricity consumers beware big news regarding pspcl meters
      ਬਿਜਲੀ ਖ਼ਪਤਕਾਰ ਸਾਵਧਾਨ! PSPCL ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ...
    • big on limit on filling petrol in bikes and cars
      ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ...
    • fraud case
      ਮਰੀ ਪਤਨੀ ਨੂੰ ਜ਼ਿੰਦਾ ਦੱਸ ਕੇ ਧੋਖਾਧੜੀ ਤਹਿਤ ਬੈਂਕ ਤੋਂ ਲਿਆ ਲੋਨ
    • punjab bandh announced on may 20th
      20 ਮਈ ਨੂੰ ਪੰਜਾਬ ਬੰਦ ਦਾ ਐਲਾਨ, ਕੈਮਿਸਟਾਂ ਦੇ ਹੱਕ ’ਚ IMA ਤੇ ਅਪੋਲੋ ਫਾਰਮੇਸੀ...
    • enforcement directorate raids in punjab
      ਈ. ਡੀ. ਵੱਲੋਂ ਪੰਜਾਬ ਵਿਚ ਫਿਰ ਵੱਡੀ ਰੇਡ, ਵੱਡੇ ਵਪਾਰੀਆਂ ਤੇ ਸਿਆਸੀ ਆਗੂਆਂ ਨੂੰ...
    • powercom department punjab employees
      ਪਾਵਰਕਾਮ ਵਿਭਾਗ 'ਚ ਫਿਰ ਪੈ ਗਿਆ ਵੱਡਾ ਪੰਗਾ, ਮੁਲਾਜ਼ਮਾਂ ਵਿਚ ਮਚੀ ਹਾਹਾਕਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +