ਲੁਧਿਆਣਾ (ਨਰਿੰਦਰ ਮਹਿੰਦਰੂ)-ਅੱਜ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਇਕ ਰੋਸ ਮਾਰਚ ਲੁਧਿਆਣਾ ’ਚ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਕ ਔਰਤ, ਜਿਸ ਨੇ ਸਿਮਰਜੀਤ ਬੈਂਸ ’ਤੇ ਬਲਾਤਕਾਰ ਦੇ ਇਲਜ਼ਾਮ ਲਾਏ ਸਨ, ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ। ਇਸੇ ਨੂੰ ਲੈ ਕੇ ਗੁੱਸੇ ’ਚ ਆਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਬੈਂਸ ਦੇ ਸਮਰਥਕਾਂ ਨੇ ਅਕਾਲੀ ਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਕ ਮਾਰਚ ਕੱਢਿਆ। ਇਸ ਦੌਰਾਨ ਹਰੀਸ਼ ਰਾਏ ਢਾਂਡਾ ਦਾ ਪੁਤਲਾ ਫੂਕਿਆ ਗਿਆ। ਸਮਰਥਕਾਂ ਨੇ ਕਿਹਾ ਕਿ ਅਕਾਲੀ ਦਲ ਗੰਦੀ ਸਿਆਸਤ ਕਰ ਰਿਹਾ ਹੈ। ਸੁਖਬੀਰ ਬਾਦਲ ਵੀ ਅੱਜ ਲੁਧਿਆਣਾ ’ਚ ਹੀ ਸਨ ਅਤੇ ਉਨ੍ਹਾਂ ਨੂੰ ਚੂੜੀਆਂ ਦਿਖਾਉਣ ਲਈ ਜਦੋਂ ਲੋਕ ਇਨਸਾਫ ਪਾਰਟੀ ਦੇ ਆਗੂ ਅੱਗੇ ਵਧੇ ਤਾਂ ਉਨ੍ਹਾਂ ਨੂੰ ਮੌਕੇ ’ਤੇ ਹੀ ਰੋਕ ਲਿਆ ਗਿਆ। ਪ੍ਰਦਰਸ਼ਨ ਦੇ ਦੌਰਾਨ ਬੈਂਸ ’ਤੇ ਇਲਜ਼ਾਮ ਲਗਾਉਣ ਵਾਲੀ ਦੂਸਰੀ ਔਰਤ ਵੀ ਮੌਕੇ ’ਤੇ ਪਹੁੰਚ ਗਈ, ਜਿਸ ਨੇ ਬੈਂਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਅਕਾਲੀ ਦਲ ਦੇ ਵੀ ਕੁਝ ਵਰਕਰ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਪਰ ਪੁਲਸ ਨੇ ਮਾਹੌਲ ਸ਼ਾਂਤ ਕਰਵਾਇਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਲੋਕਾਂ ਨੂੰ ਨਹੀਂ ਦੇਣੇ ਪੈਣਗੇ ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲ, ਨੋਟੀਫਿਕੇਸ਼ਨ ਜਾਰੀ
ਇਸ ਦੌਰਾਨ ਪੀੜਤਾ ਦੇ ਹੱਥਾਂ ’ਚੋਂ ਲੋਕ ਇਨਸਾਫ਼ ਪਾਰਟੀ ਦੇ ਆਗੂ ਪੋਸਟਰ ਖੋਂਹਦੇ ਵੀ ਵਿਖਾਈ ਦਿੱਤੇ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਆਗੂ ਸੰਨੀ ਕੈਂਥ ਨੇ ਕਿਹਾ ਕਿ ਅਕਾਲੀ ਦਲ ਗੰਦੀ ਸਿਆਸਤ ਕਰ ਰਿਹਾ ਹੈ ਅਤੇ ਹਰੀਸ਼ ਰਾਏ ਢਾਂਡਾ ਨੇ ਔਰਤਾਂ ਨੂੰ ਇਹ ਸਭ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬਾਰ ਕੌਂਸਲ ਨੂੰ ਉਸ ਦਾ ਲਾਇਸੈਂਸ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਚੂੜੀਆਂ ਹਰੀਸ਼ ਰਾਏ ਢਾਂਡਾ ਨੂੰ ਦੇਣ ਜਾ ਰਹੇ ਸਨ।
ਉਧਰ ਦੂਜੇ ਪਾਸੇ ਜਬਰ-ਜ਼ਿਨਾਹ ਦੇ ਸਭ ਤੋਂ ਪਹਿਲਾਂ ਇਲਜ਼ਾਮ ਲਗਾਉਣ ਵਾਲੀ ਔਰਤ ਵੀ ਮੌਕੇ ’ਤੇ ਪਹੁੰਚ ਗਈ, ਜਿਸ ਨੇ ਕਿਹਾ ਕਿ ਭਾਵੇਂ ਦੂਸਰੀ ਔਰਤ ਨੇ ਦਬਾਅ ’ਚ ਆ ਕੇ ਆਪਣੇ ਇਲਜ਼ਾਮ ਵਾਪਸ ਲੈ ਲਏ ਹਨ ਅਤੇ ਉਹ ਪਿੱਛੇ ਹਟ ਗਈ ਹੈ ਪਰ ਉਹ ਇਨਸਾਫ ਲਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਬੈਂਸ ਦੇ ਸਮਰਥਕਾਂ ਵੱਲੋਂ ਉਸ ਨਾਲ ਧੱਕਾ-ਮੁੱਕੀ ਵੀ ਕੀਤੀ ਗਈ ਹੈ। ਇਸ ਦੌਰਾਨ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਇਹ ਸਭ ਗੁੰਡਾਤੰਤਰ ਹੈ। ਉਨ੍ਹਾਂ ਕਿਹਾ ਕਿ ਬੈਂਸ ਦੇ ਸਮਰਥਕ ਗੁੰਡਾਗਰਦੀ ਕਰ ਰਹੇ ਹਨ। ਹਾਈਕੋਰਟ ਵੱਲੋਂ ਹੁਕਮ ਜਾਰੀ ਕਰਨ ਦੇ ਬਾਵਜੂਦ ਉਸ ਦੇ ਖ਼ਿਲਾਫ਼ ਪੁਲਸ ਐਕਸ਼ਨ ਨਹੀਂ ਲੈ ਰਹੀ।
ਦਵਾਈਆਂ ਦੀ ਵਿਕਰੀ/ਖਰੀਦਦਾਰੀ ਸਬੰਧੀ ਸਹੀ ਰਿਕਾਰਡ ਨਾ ਰੱਖਣ ਵਾਲੀਆਂ ਫਰਮਾਂ ’ਤੇ ਕਾਰਵਾਈ ਕੀਤੀ ਜਾਵੇ : ਸੋਨੀ
NEXT STORY