ਫਤਿਹਗੜ੍ਹ ਸਾਹਿਬ (ਵਿਪਨ ਬੀਜਾ) : ਫਤਿਹਗੜ੍ਹ ਸਾਹਿਬ ਦੇ ਪਿੰਡ ਨਰੈਣਗੜ੍ਹ ਛੰਨਾ ਵਿਖੇ ਵਿਸਾਖੀ ਮੌਕੇ ਇਕ ਕਿਸਾਨਾਂ ਦੀਆਂ ਖੁਸ਼ੀਆਂ ਉਸ ਵੇਲੇ ਫਿੱਕੀਆਂ ਪੈ ਗਈਆਂ ਜਦੋਂ ਖੇਤਾਂ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ 'ਚੋਂ ਡਿੱਗੀ ਇਕ ਚੰਗਿਆੜੀ ਨੇ 25 ਏਕੜ ਕਣਕ ਦੀ ਫਸਲ ਨੂੰ ਸੜ ਕੇ ਸਵਾਹ ਕਰ ਦਿੱਤਾ। ਕਿਸਾਨਾਂ ਦਾ ਦੋਸ਼ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਫਾਇਰ ਬ੍ਰਿਗੇਡ ਡੇਢ-ਦੋ ਘੰਟੇ ਲੇਟ ਪਹੁੰਚੀ ਅਤੇ ਆਖਿਰਕਾਰ ਉਨ੍ਹਾਂ ਖੁਦ ਟਰੈਕਟਰਾਂ ਨਾਲ ਖੇਤਾਂ ਨੂੰ ਵਾਹ ਕੇ ਅੱਗ ਫੈਲਣ ਤੋਂ ਰੋਕੀ। ਕਿਸਾਨਾਂ ਨੇ ਇਸ ਨੁਕਸਾਨ ਲਈ ਬਿਜਲੀ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਧਰ ਪਟਵਾਰੀ ਦਾ ਕਹਿਣਾ ਹੈ ਕਿ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਕਿਸਾਨਾਂ ਨੇ ਸਰਕਾਰ ਤੋਂ ਫਸਲਾਂ ਦੇ ਹੋਏ ਇਸ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਪਿਓ ਦਾ ਦਰਿੰਦਗੀ ਭਰਿਆ ਚਿਹਰਾ ਆਇਆ ਸਾਹਮਣੇ
NEXT STORY