ਕਪੂਰਥਲਾ (ਗੁਰਪ੍ਰੀਤ)- ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰੂਸ ਦੀ ਫ਼ੌਜ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਗਿਆ ਹੈ। ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੁਣ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੇ ਦੌਰੇ ‘ਤੇ ਹਨ ਤਾਂ ਇਸ ਸੰਵੇਦਨਸ਼ੀਲ ਮਸਲੇ ਨੂੰ ਉਨ੍ਹਾਂ ਦੇ ਸਾਹਮਣੇ ਤਰਜੀਹੀ ਆਧਾਰ 'ਤੇ ਉਠਾਇਆ ਜਾਵੇ।

ਇਹ ਵੀ ਪੜ੍ਹੋ: Instagram ਦੀ ਐਡ ਨੇ ਕੁੜੀ ਨੂੰ ਪਾਇਆ ਭੜਥੂ! ਵੇਖਣ ਲੱਗੀ ਕੈਨੇਡਾ ਦੇ ਸੁਫ਼ਨੇ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਕਈ ਭਾਰਤੀ ਨੌਜਵਾਨ ਰੂਸ ਕਿਸੇ ਹੋਰ ਕੰਮ ਦੇ ਮੰਤਵ ਨਾਲ ਗਏ ਸਨ ਪਰ ਕੁਝ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਝਾਂਸਾ ਦੇ ਕੇ ਰੂਸੀ ਫ਼ੌਜ ਵਿੱਚ ਜ਼ਬਰਦਸਤੀ ਭਰਤੀ ਕਰਵਾ ਦਿੱਤਾ। ਬਿਨਾਂ ਪੂਰੀ ਫ਼ੌਜੀ ਸਿਖਲਾਈ ਦੇ ਇਨ੍ਹਾਂ ਨੌਜਵਾਨਾਂ ਨੂੰ ਅਧੁਨਿਕ ਹਥਿਆਰ ਫੜਾ ਕੇ ਸਿੱਧਾ ਯੂਕਰੇਨ ਸਰਹੱਦ ‘ਤੇ ਜੰਗ ਲਈ ਭੇਜਿਆ ਗਿਆ, ਜੋਕਿ ਬਹੁਤ ਹੀ ਗੰਭੀਰ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਸਭਾ ਦੇ ਮਾਨਸੂਨ ਇਜਲਾਸ ਦੌਰਾਨ 24 ਜੁਲਾਈ 2025 ਨੂੰ ਇਸ ਮਸਲੇ ਬਾਰੇ ਸਰਕਾਰ ਤੋਂ ਸਵਾਲ ਕੀਤਾ ਗਿਆ ਸੀ, ਜਿਸ ਦੇ ਜਵਾਬ ਵਿੱਚ ਦੱਸਿਆ ਗਿਆ ਸੀ ਕਿ ਕੁੱਲ੍ਹ 127 ਭਾਰਤੀ ਨੌਜਵਾਨ ਰੂਸ ਦੀ ਫ਼ੌਜ ਵਿੱਚ ਭਰਤੀ ਹੋਏ ਸਨ। ਇਨ੍ਹਾਂ ਵਿੱਚੋਂ 98 ਨੌਜਵਾਨ ਭਾਰਤ ਵਾਪਸ ਲਿਆਏ ਜਾ ਚੁੱਕੇ ਹਨ, ਜਦਕਿ 13 ਨੌਜਵਾਨ ਅਜੇ ਵੀ ਰੂਸੀ ਫੌਜ ਵਿੱਚ ਹਨ, ਜਿਨ੍ਹਾਂ ਵਿੱਚੋਂ 12 ਨੌਜਵਾਨ ਅਜੇ ਤੱਕ ਲਾਪਤਾ ਹਨ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ ਭਾਜਪਾ
ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਕੋਲ ਮੰਗ ਕੀਤੀ ਕਿ ਰੂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਦੋਵੇਂ ਦੇਸ਼ਾਂ ਦੇ ਨੇਤ੍ਰਿਤਵ ਪੱਧਰ ‘ਤੇ ਇਹ ਮਸਲਾ ਉਠਾ ਕੇ ਬਾਕੀ ਫਸੇ ਹੋਏ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਅਤੇ ਤੁਰੰਤ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਕੂਟਨੀਤਕ ਮਸਲਾ ਨਹੀਂ, ਸਗੋਂ ਬੇਕਸੂਰ ਪਰਿਵਾਰਾਂ ਦੇ ਦੁੱਖ ਨਾਲ ਜੁੜਿਆ ਮਨੁੱਖੀ ਸੰਵੇਦਨਾ ਦਾ ਮਸਲਾ ਹੈ। ਅੱਜ ਵੀ ਕਈ ਮਾਪੇ ਆਪਣੇ ਬੱਚਿਆਂ ਦੀ ਉਡੀਕ ਵਿੱਚ ਹਰ ਦਿਨ ਪ੍ਰਭੂ ਅੱਗੇ ਅਰਦਾਸ ਕਰ ਰਹੇ ਹਨ।
ਇਹ ਵੀ ਪੜ੍ਹੋ: ਹਵਾਈ ਸਫ਼ਰ ਕਰਨ ਵਾਲਿਆਂ ਲਈ Good News! ਆਦਮਪੁਰ ਏਅਰਪੋਰਟ ’ਤੇ ਯਾਤਰੀਆਂ ਨੂੰ ਮਿਲੀ ਖ਼ਾਸ ਸਹੂਲਤ
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ
NEXT STORY