ਜਲੰਧਰ- ਕੈਨੇਡਾ ਵਿਚ ਬਿਊਟੀ ਸੈਲੂਨ 'ਤੇ ਨੌਕਰੀ ਦੀ ਐਡ ਇੰਸਟਾਗ੍ਰਾਮ 'ਤੇ ਵੇਖੀ ਤਾਂ ਇਕ ਕੁੜੀ ਝਾਂਸੇ ਵਿਚ ਆ ਗਈ। ਠੱਗਾਂ ਨੇ ਵਰਕ ਪਰਮਿਟ ਦੇ ਨਾਂ 'ਤੇ 2250 ਡਾਲਰ ਮੰਗੇ ਦਸਤਾਵੇਜ਼ ਤਿਆਰ ਕਰਨ ਦੀ ਗੱਲ ਕਹੀ। ਲੜਕੀ ਝਾਂਸੇ ਵਿਚ ਆ ਗਈ ਅਤੇ ਠੱਗਾਂ ਦੇ ਕਹਿਣ ਮੁਤਾਬਕ ਪੈਸੇ ਟਰਾਂਸਫਰ ਕਰਦੀ ਰਹੀ। ਆਖਿਰ ਜਦੋਂ ਨਾ ਵੀਜ਼ਾ ਆਇਆ ਅਤੇ ਨਾ ਪੈਸੇ ਮਿਲੇ ਤਾਂ ਲੜਕੀ ਨੇ ਸਾਈਬਰ ਕ੍ਰਾਈਮ ਵਿਚ ਇਸ ਦੀ ਸ਼ਿਕਾਇਤ ਦਰਜ ਕਰਵਾਈ। ਉਦੋਂ ਤੱਕ ਲੜਕੀ 5 ਲੱਖ ਰੁਪਏ ਟਰਾਂਸਫਰ ਕਰ ਚੁੱਕੀ ਸੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ ਭਾਜਪਾ
ਸਾਈਬਰ ਪੁਲਸ ਸਟੇਸ਼ਨ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਕੁੜੀ ਨੇ ਦੱਸਿਆ ਕਿ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ 2250 ਡਾਲਰ ਵਿੱਚ ਮਿਲ ਰਿਹਾ ਸੀ।। ਉਸ ਨੇ ਆਪਣਾ ਪੈਨ ਕਾਰਡ, ਆਧਾਰ ਕਾਰਡ ਅਤੇ ਪਾਸਪੋਰਟ ਵੀ ਦੇ ਦਿੱਤਾ। ਧੋਖੇਬਾਜ਼ਾਂ ਨੇ 20,700 ਰੁਪਏ, 41,600 ਰੁਪਏ, 41,600 ਰੁਪਏ, 45,500 ਰੁਪਏ, 45,000 ਰੁਪਏ, 32,000 ਰੁਪਏ ਅਤੇ 24,9100 ਨੂੰ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ ਜਿਸ ਨਾਲ ਕੁੱਲ੍ਹ 5,00,000 ਰੁਪਏ ਲੈ ਲਏ। ਜਦੋਂ ਧੋਖੇਬਾਜ਼ਾਂ ਨੇ ਮਾਮਲੇ ਵਿੱਚ ਦੇਰੀ ਕਰਨੀ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਇੱਕ ਨਵਾਂ ਵੀਜ਼ਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ। ਬਦਲੇ ਵਿੱਚ, ਉਨ੍ਹਾਂ ਨੇ ਕੈਨੇਡਾ ਵਿੱਚ ਰਿਹਾਇਸ਼ ਲਈ ਹੋਰ ₹850 ਦੀ ਮੰਗ ਕੀਤੀ। ਅੰਤ ਵਿੱਚ, ਔਰਤ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਉਸਨੇ ਵਾਰ-ਵਾਰ ਆਪਣੇ ਪੈਸੇ ਵਾਪਸ ਮੰਗੇ, ਪਰ ਉਸਦਾ ਫ਼ੋਨ ਬੰਦ ਸੀ।
ਇਹ ਵੀ ਪੜ੍ਹੋ: ਹਾਏ ਗ਼ਰੀਬੀ! ਜਲੰਧਰ 'ਚ 5ਵੀਂ ਮੰਜ਼ਿਲ 'ਤੇ ਚੜ੍ਹ ਮਿਹਨਤ ਕਰਦੇ ਦੋ ਮਜ਼ਦੂਰ ਅਚਾਨਕ ਡਿੱਗੇ ਹੇਠਾਂ, ਤੇ ਫਿਰ...
ਜਦੋਂ ਧੋਖੇਬਾਜ਼ਾਂ ਨੇ ਟਾਲਣਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੇ ਦੋਬਾਰਾ ਵੀਜ਼ਾ ਲਗਵਾਉਣ ਦੀ ਗੱਲ ਕੀਤੀ। ਬਦਲੇ ਵਿੱਚ ਉਸ ਤੋਂ ਕੈਨੇਡਾ ਵਿੱਚ ਰਹਿਣ ਲਈ ਹੋਰ 850 ਡਾਲਰ ਮੰਗੇ। ਅੰਤ ਵਿੱਚ ਕੁੜੀ ਨੂੰ ਸਮਝ ਆ ਗਈ ਕਿ ਉਸ ਨਾਲ ਧੋਖਾ ਹੋਇਆ ਹੈ। ਉਸ ਨੇ ਲਗਾਤਾਰ ਆਪਣੇ ਪੈਸੇ ਵਾਪਸ ਮੰਗੇ ਪਰ ਫ਼ੋਨ ਬੰਦ ਆਉਣ ਲੱਗਾ ਸੀ। ਸਾਈਬਰ ਮਾਹਿਰ ਪਲਵਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ ਯਾਤਰਾ ਕਰਨ ਲਈ ਵੈੱਬਸਾਈਟਾਂ ਰਾਹੀਂ ਪੈਸੇ ਟਰਾਂਸਫਰ ਨਾ ਕਰੋ। ਜੇਕਰ ਤੁਹਾਨੂੰ ਕਿਸੇ ਕੰਪਨੀ ਬਾਰੇ ਜਾਣਕਾਰੀ ਦੀ ਲੋੜ ਹੈ ਤਾਂ ਵਿਦੇਸ਼ ਵਿੱਚ ਰਹਿਣ ਵਾਲੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਗੱਲ ਕਰੋ। ਬਹੁਤ ਘੱਟ ਪੈਸਿਆਂ ਵਿਚ ਵਿਦੇਸ਼ ਭੇਜਣ ਦੀ ਗੱਲ ਹੋਵੇ ਤਾਂ ਥੋੜ੍ਹਾ ਅਲਰਟ ਹੋ ਜਾਓ।
ਇਹ ਵੀ ਪੜ੍ਹੋ: ਹਵਾਈ ਸਫ਼ਰ ਕਰਨ ਵਾਲਿਆਂ ਲਈ Good News! ਆਦਮਪੁਰ ਏਅਰਪੋਰਟ ’ਤੇ ਯਾਤਰੀਆਂ ਨੂੰ ਮਿਲੀ ਖ਼ਾਸ ਸਹੂਲਤ
ਪੰਜਾਬ 'ਚ ਧੁੰਦ ਨੇ ਢਾਹਿਆ ਕਹਿਰ! ਪਿਪਲੀ ਪਿੰਡ ਨੇੜੇ ਵਾਪਰ ਗਿਆ ਭਿਆਨਕ ਹਾਦਸਾ
NEXT STORY