ਬਮਿਆਲ/ਪਠਾਨਕੋਟ (ਮੁਨੀਸ਼, ਆਦਿੱਤਿਆ, ਸ਼ਾਰਦਾ) - ਭਾਰਤ-ਪਾਕਿ ਦੀ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲਗਦੇ ਮਹੱਤਵਪੂਰਨ ਕਸਬੇ ਬਮਿਆਲ ’ਚ ਬਾਰਡਰ ਲਾਈਨ ’ਤੇ ਗੁਬਾਰੇ ਅਤੇ ਡਰੋਨ ਵੇਖੇ ਜਾਣਾ ਗੁਆਂਢੀ ਦੇਸ਼ ਪਾਕਿ ਦੀਆਂ ਨਾਪਾਕ ਹਰਕਤਾਂ ਨੂੰ ਸਾਫ਼ ਕਰਦਾ ਹੈ। ਅਜਿਹਾ ਹੀ ਮਾਮਲਾ ਬਮਿਆਲ ਸੈਕਟਰ ਦੀ ਡੀਂਡਾ ਪੋਸਟ ’ਤੇ ਘੋੜੇ ਦੇ ਆਕਾਰ ਵਾਲੇ ਮਿਲੇ ਪਾਕਿਸਤਾਨੀ ਗੁਬਾਰੇ ਨੂੰ ਵੇਖਣ ਤੋਂ ਮਿਲਦਾ। ਬੀ. ਐੱਸ. ਐੱਫ. ਦੇ ਜਵਾਨ ਰੋਜ਼ਾਨਾ ਦੀ ਤਰ੍ਹਾਂ ਜਦ ਬਮਿਆਲ ਸੈਕਟਰ ਦੀ ਡੀਂਡਾ ਪੋਸਟ ’ਤੇ ਗਸ਼ਤ ਕਰ ਰਹੇ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ
ਗਸ਼ਤ ਦੌਰਾਨ ਉਨ੍ਹਾਂ ਅੰਤਰਰਾਸ਼ਟਰੀ ਸਰਹੱਦ ਉਪਰ ਇਕ ਵਸਤੂ ਭਾਰਤੀ ਸਰਹੱਦ ਵੱਲ ਉਡਦੀ ਹੋਈ ਵਿਖਾਈ ਦਿੱਤੀ, ਜਿਸਨੂੰ ਉਨ੍ਹਾਂ ਨੇ ਤੁਰੰਤ ਹਰਕਤ ’ਚ ਆਉਂਦਿਆਂ ਹੇਠਾਂ ਉਤਾਰ ਲਿਆ। ਜਾਂਚ ਕਰਨ ’ਤੇ ਉਕਤ ਵਸਤੂ ਘੋੜੇ ਦੇ ਆਕਾਰ ਵਰਗਾ ਪਾਕਿ ਗੁਬਾਰਾ ਨਿਕਲਿਆ। ਉਨ੍ਹਾਂ ਨੇ ਤੁਰੰਤ ਉਸਦੀ ਸੂਚਨਾ ਆਪਣੇ ਅਧਿਕਾਰੀਆਂ ਅਤੇ ਪੁਲਸ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਗੁਬਾਰੇ ਨੂੰ ਕਬਜ਼ੇ ’ਚ ਲੈ ਲਿਆ ਅਤੇ ਜਾਂਚ ਕਰਨ ’ਤੇ ਗੁਬਾਰੇ ’ਚੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਨਾ ਹੀ ਉਸ ’ਤੇ ਕੁਝ ਲਿਖਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਪੁਲਸ ਨੇ ਬੀ. ਐੱਸ. ਐੱਫ. ਦੇ ਜਵਾਨਾਂ ਨਾਲ ਸਾਂਝੇ ਤੌਰ ’ਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਆਸ-ਪਾਸ ਦੇ ਇਲਾਕੇ ’ਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ।
ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਸ਼ਰਮਨਾਕ ਘਟਨਾ : 11 ਸਾਲਾਂ ਬੱਚੇ ਨਾਲ ਸਮੂਹਿਕ ਬਦਫੈਲੀ ਕਰ ਬਣਾਈ ਵੀਡੀਓ, 20 ਲੱਖ ਲੈ ਕਰ ਦਿੱਤਾ ਕਤਲ
ਇਸ ਸਰਚ ਆਪ੍ਰੇਸ਼ਨ ’ਚ ਕੋਈ ਵੀ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਵਸਤੂ ਦਿਖਾਈ ਨਹੀਂ ਦਿੱਤੀ। ਪੁਲਸ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਕਤ ਗੁਬਾਰਾ ਕਿਥੋਂ ਆਇਆ ਹੈ। ਉਥੇ ਬਮਿਆਲ ਸੈਕਟਰ ਦੀ ਡੀਂਡਾ ਪੋਸਟ ’ਤੇ ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਖੂਫੀਆਂ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ। ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਗੋਲੀਕਾਂਡ ਮਾਮਲਾ : ਜਾਣੋਂ ਕਿਉਂ ਕਾਂਗਰਸੀ ਆਗੂ ਨੇ ਇਕੋ ਪਰਿਵਾਰ ਦੇ 4 ਜੀਆਂ ਦਾ ਕੀਤਾ ਕਤਲ
ਪਟਿਆਲਾ ਦੇ ਇਸ ਇਲਾਕੇ 'ਚ ਕਾਂਗਰਸ ਦੀ ਧੜ੍ਹੇਬੰਦੀ ਹੋਈ ਜੱਗ-ਜ਼ਾਹਰ, ਆਹਮੋ-ਸਾਹਮਣੇ ਹੋਏ ਆਗੂ
NEXT STORY