ਫਤਿਹਗੜ੍ਹ ਸਾਹਿਬ (ਬਿਪਨ) : ਲੋਕ ਸਭਾ ਚੋਣਾਂ ਲਈ ਫਤਿਹਗੜ੍ਹ ਸਾਹਿਬ ਹਲਕੇ ਤੋਂ ਉਮੀਦਵਾਰ ਦੀ ਚੋਣ ਕਰਨ ਸਬੰਧੀ ਆਮ ਆਦਮੀ ਪਾਰਟੀ ਦਾ ਭੰਬਲਭੂਸਾ ਖਤਮ ਹੋ ਗਿਆ ਹੈ। ਪਾਰਟੀ ਨੇ ਇਸ ਹਲਕੇ ਤੋਂ ਆਪਣਾ ਤੀਜਾ ਉਮੀਦਵਾਰ ਬਦਲਦੇ ਹੋਏ ਅਖੀਰ 'ਚ ਸ਼ਮਸ਼ੇਰ ਸਿੰਘ ਦੂਲੋ ਦੇ ਪੁੱਤਰ ਬਨਦੀਪ ਦੂਲੋ ਤੋਂ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਹਨ। ਦੱਸ ਦੇਈਏ ਕਿ ਸਭ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਤੋਂ 'ਆਪ' ਵਲੋਂ ਬਲਜਿੰਦਰ ਸਿੰਘ ਚੌਂਦਾ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਅਤੇ ਚੌਂਦਾ ਨੇ ਜੰਗੀ ਪੱਧਰ 'ਤੇ ਚੋਣ ਸਰਗਰਮੀਆਂ ਵੀ ਵਿੱਢੀਆਂ ਹੋਈਆਂ ਸਨ ਪਰ ਫਿਰ ਪਾਰਟੀ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਅਤੇ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਚੌਂਦਾ ਦੀ ਥਾਂ ਉਮੀਦਵਾਰ ਐਲਾਨ ਦਿੱਤਾ। ਹੁਣ ਤੀਜੀ ਵਾਰ ਫਿਰ ਹਰਬੰਸ ਕੌਰ ਦੂਲੋ ਦਾ ਨੰਬਰ ਕੱਟ ਕੇ ਬਨਦੀਪ ਸਿੰਘ ਦੂਲੋ ਨੂੰ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ, ਜਿਸ ਤੋਂ ਬਾਅਦ ਬਨਦੀਪ ਸਿੰਘ ਦੂਲੋ ਵਲੋਂ ਅੱਜ ਇਸ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਹਨ। ਇਹ ਵੀ ਦੱਸ ਦੇਈਏ ਕਿ ਪਤਨੀ ਅਤੇ ਬੇਟੇ ਦੇ 'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਨੇ ਵੀ ਸ਼ਮਸ਼ੇਰ ਸਿੰਘ ਦੂਲੋ 'ਤੇ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਤੋਂ ਅਸਤੀਫਾ ਮੰਗ ਲਿਆ ਹੈ।
ਜੱਸੀ ਜਸਰਾਜ ਮੋਢੇ 'ਤੇ ਪਾਵਾ ਰੱਖ ਕੇ ਨਾਮਜ਼ਦਗੀ ਦਾਖਲ ਕਰਨ ਪਹੁੰਚੇ (ਵੀਡੀਓ)
NEXT STORY