ਮੁੱਲਾਂਪੁਰ ਦਾਖਾ (ਕਾਲੀਆ)- ਇੰਡੀਅਨ ਓਵਰਸੀਜ਼ ਬੈਂਕ ਬਰਾਂਚ ਬੱਦੋਵਾਲ ਦੇ ਮੈਨੇਜਰ 'ਤੇ 22 ਜਾਅਲੀ ਲੋਨ ਕਰ ਬੈਂਕ ਨਾਲ 3 ਕਰੋੜ 90 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲੱਗਿਆ ਹੈ। ਇਸ ਸਬੰਧੀ ਥਾਣਾ ਦਾਖਾ ਵਿਚ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੀਨੀਅਰ ਮੈਨੇਜਰ ਇੰਡੀਅਨ ਓਵਰਸੀਜ਼ ਬੈਂਕ ਸਿਵਲ ਲਾਈਨਜ਼ ਲੁਧਿਆਣਾ ਨੇ ਥਾਣਾ ਦਾਖਾ ਨੂੰ ਦਿੱਤੀ ਦਰਖਾਸਤ ਵਿਚ ਦੋਸ਼ ਲਗਾਇਆ ਕਿ 13 ਮਾਰਚ 2026 ਨੂੰ ਕੀਤੀ ਜਾਂਚ ਵਿਚ ਪਾਇਆ ਕਿ ਇੰਡੀਅਨ ਓਵਰਸੀਜ਼ ਬੈਂਕ ਬਰਾਂਚ ਬੱਦੋਵਾਲ ਵਿਖੇ ਬਤੌਰ ਮੈਨੇਜਰ ਪੰਕਜ ਪੁੱਤਰ ਗੁਲਸ਼ਨ ਵਾਸੀ ਜੀਂਦ ਨੇ ਆਪਣੀ ਬੈਂਕ ਵਿਚ ਹੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਖੇਤੀਬਾੜੀ ਅਤੇ ਪ੍ਰਧਾਨ ਮੰਤਰੀ ਯੋਜਨਾ ਦੇ 22 ਜਾਅਲੀ ਫਰਜੀ ਲੋਨ ਕਰਵਾਏ ਹਨ। ਅਜਿਹਾ ਕਰ ਕੇ ਉਸ ਨੇ 3 ਕਰੋੜ 90 ਲੱਖ ਰੁਪਏ ਖੁਦ ਨੂੰ ਹੀ ਟ੍ਰਾਂਸਫਰ ਕਰ ਲਏ ਹਨ। ਉਸ ਨੇ ਇਹ ਸਭ ਆਪਣੇ ਨਾਲ ਤਾਇਨਾਤ ਸਾਥੀ ਕਰਮਚਾਰੀ ਅਰਚਨਾ ਗੁਪਤਾ (ਸਹਾਇਕ ਮੈਨੇਜਰ) ਅਤੇ ਕਰਮਜੀਤ ਸਿੰਘ (ਕਲਰਕ) ਦੇ ਲੌਗਿਨ ਆਈ.ਡੀ ਵਰਤਦੇ ਹੋਏ ਬਿਨਾਂ ਉਨ੍ਹਾਂ ਦੀ ਜਾਣਕਾਰੀ ਦੇ ਕੀਤਾ ਹੈ। ਮੁਲਜ਼ਮ ਨੇ ਲੋਨ ਲਈ ਲੋੜਿੰਦੇ ਦਸਤਾਵੇਜ਼ ਵੀ ਨਹੀਂ ਦਿਖਾਏ। ਇਸ ਤਰ੍ਹਾਂ ਉਸ ਨੇ ਬੈਂਕ ਨਾਲ ਠੱਗੀ ਮਾਰੀ ਹੈ।
ਥਾਣਾ ਦਾਖਾ ਦੇ ਜਾਂਚ ਅਧਿਕਾਰੀ ਏ.ਐੱਸ.ਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਕਜ ਕੁਮਾਰ ਵਿਰੁੱਧ ਓਮਾਂ ਕਾਂਤਾ ਦੇ ਬਿਆਨਾਂ 'ਤੇ ਧਾਰਾ 318 (4), 316 (5) ਬੀ.ਐਨ.ਐੱਸ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੰਕਜ ਅਜੇ ਫ਼ਰਾਰ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਕਾਰੋਬਾਰੀਆਂ ਦੇ ਖਿੜ੍ਹੇ ਚਿਹਰੇ! ਬਾਸਮਤੀ ਚੌਲਾਂ ਦੀਆਂ ਕੀਮਤਾਂ 'ਚ ਹੋ ਗਿਆ ਭਾਰੀ ਵਾਧਾ
NEXT STORY