ਭਦੌੜ (ਰਾਕੇਸ਼) - ਕਸਬਾ ਭਦੌੜ ਦੇ ਨਾਲ ਲੱਗਦੇ ਪਿੰਡ ਮੱਝੂਕੇ ਵਿਖੇ ਬੀਤੀ ਰਾਤ ਇਕ ਬਜ਼ੁਰਗ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਤੇਜ਼ਾ ਸਿੰਘ ਉਰਫ ਕਾਲਾ ਸਿੰਘ (63) ਪੁੱਤਰ ਸਰਵਣ ਸਿੰਘ ਵਜੋਂ ਹੋਈ ਹੈ, ਜੋ ਪਿੰਡ ਮੱਝੂਕੇ ਵਿਖੇ ਸ਼ਰਾਬ ਦੇ ਠੇਕੇ ਅੱਗੇ ਆਂਡਿਆਂ ਦੀ ਰੇਹੜੀ ਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਥਾਣਾ ਭਦੌੜ ਦੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਰੈਸਟੋਰੈਂਟ ਮਾਲਕ ਨੇ ਜ਼ਹਿਰ ਨਿਗਲ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸੁਸਾਇਡ ਨੋਟ ’ਚ ਹੋਇਆ ਇਹ ਖ਼ੁਲਾਸਾ
ਥਾਣਾ ਭਦੌੜ ਦੇ ਇੰਸਪੈਕਟਰ ਰਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਤੇਜ਼ਾ ਸਿੰਘ ਦੇ ਬੇਟੇ ਰਾਜਵਿੰਦਰ ਸਿੰਘ ਉਰਫ ਗੱਗੂ ਨੇ ਥਾਣਾ ਭਦੌੜ ਵਿਖੇ ਬਿਆਨ ਦਰਜ਼ ਕਰਾਉਂਦੇ ਕਿਹਾ ਕਿ ਮੈਂ ਬਚਪਨ ਤੋਂ ਆਪਣੀ ਭੂਆ ਗੁਰਮੇਲ ਕੌਰ ਪਤਨੀ ਜੰਗੀਰ ਸਿੰਘ ਵਾਸੀ ਪਿੰਡ ਜੀਤਾ ਸਿੰਘ ਵਾਲਾ (ਮੋਗਾ) ਵਿਖੇ ਰਹਿੰਦਾ ਹਾਂ। ਮੈਂ ਮਿਹਨਤ ਮਜ਼ਦੂਰੀ ਕਰਦਾ ਹਾਂ। ਅਸੀ ਦੋ ਭੈਣ-ਭਰਾ ਹਾਂ। ਮੇਰੀ ਭੈਣ ਗੁਰਸੇਵਕ ਸਿੰਘ ਵਾਸੀ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਵਿਖੇ ਵਿਆਹੀ ਹੋਈ ਹੈ। ਮੇਰੇ ਪਿਤਾ ਤੇਜਾ ਸਿੰਘ ਪਿਛਲੇ ਕਾਫੀ ਸਾਲਾਂ ਤੋਂ ਪਿੰਡ ਮੱਝੂਕੇ ਵਿਖੇ ਭਦੌੜ ਰੋਡ ’ਤੇ ਬਣੇ ਸ਼ਰਾਬ ਦੇ ਠੇਕੇ ਅੱਗੇ ਆਡਿਆਂ ਦੀ ਰੇਹੜੀ ਲਗਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼
ਉਸ ਨੇ ਦੱਸਿਆ ਕਿ ਅੱਜ ਸਵੇਰੇ ਮੈਨੂੰ ਮੇਰੀ ਭੈਣ ਪ੍ਰਦੀਪ ਦਾ ਫੋਨ ਆਇਆ। ਉਸ ਨੇ ਦੱਸਿਆਂ ਕਿ ਮੈਨੂੰ ਆਪਣੇ ਤਾਏ ਦੇ ਮੁੰਡੇ ਚਮਕੌਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੇਜਾ ਸਿੰਘ ਰੇਹੜੀ ਲਗਾ ਕੇ ਘਰ ਵਾਪਿਸ ਆ ਗਿਆ ਸੀ। ਸਵੇਰੇ ਵਕਤ 7:00 ਵਜ਼ੇ ਦੇ ਕਰੀਬ ਤਾਏ ਦੇ ਮੁੰਡੇ ਚਮਕੌਰ ਸਿੰਘ ਨੇ ਆਪਣੇ ਘਰ ਜਾ ਕੇ ਦੇਖਿਆਂ ਤਾਂ ਆਪਣੇ ਪਿਤਾ ਤੇਜ਼ਾ ਸਿੰਘ ਦੇ ਸਿਰ ਵਿੱਚੋ ਖੂਨ ਨਿਕਲ ਰਿਹਾ ਸੀ, ਜਿਸਦੀ ਮੌਤ ਹੋ ਚੁੱਕੀ ਸੀ। ਇਹ ਗੱਲ ਪਤਾ ਲੱਗਣ ’ਤੇ ਮੈਂ ਆਪਣੀ ਭੂਆ ਦੇ ਮੁੰਡੇ ਸੁਖਮੰਦਰ ਸਿੰਘ ਨਾਲ ਪਿੰਡ ਮੱਝੂਕੇ ਆਪਣੇ ਘਰ ਆ ਗਿਆ। ਮੈਂ ਵੇਖਿਆਂ ਕਿ ਘਰ ਦੇ ਕਮਰੇ ਵਿੱਚ ਮੇਰੇ ਪਿਤਾ ਦੇ ਸਿਰ ਵਿੱਚੋ ਸੱਟਾਂ ਮਾਰਨ ਕਾਰਨ ਜ਼ਿਆਦਾ ਖੂਨ ਨਿਕਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਪੜ੍ਹੋ ਇਹ ਵੀ ਖ਼ਬਰ - ਕੇਜਰੀਵਾਲ ਦੀਆਂ ਮੁਸ਼ਕਲਾਂ ਵਧੀਆਂ, ਬਠਿੰਡਾ 'ਚ ਦਰਜ ਹੋਇਆ ਮਾਣਹਾਨੀ ਦਾ ਮਾਮਲਾ
ਮੇਰੇ ਜੀਜਾ ਗੁਰਸੇਵਕ ਸਿੰਘ ਨੇ ਦੱਸਿਆਂ ਕਿ ਉਸ ਦੀ ਕੱਲ ਰਾਤ ਉਸਦੇ ਸਹੁਰਾ ਤੇਜਾ ਸਿੰਘ ਨਾਲ ਗੱਲ ਬਾਤ ਹੋਈ ਸੀ, ਜਿਸ ਦੌਰਾਨ ਤੇਜਾ ਸਿੰਘ ਨੇ ਕਿਹਾ ਕਿ ਮੈਂ ਆਪਣੇ ਪਿੰਡ ਦੇ ਭਾਣਜੇ, ਜੋ ਪਿੰਡ ਦਿਆਲਪੁਰਾ ਦਾ ਹੈ, ਉਸ ਨਾਲ ਆਪਣੇ ਘਰ ਵਿੱਚ ਪਾਰਟੀ ਕਰ ਰਿਹਾ ਹਾਂ। ਮੇਰੇ ਪਿਤਾ ਦੇ ਕਿਸੇ ਨਾ ਮਾਲੂਮ ਵਿਅਕਤੀਆਂ ਨੇ ਸਿਰ ਵਿੱਚ ਸੱਟਾਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਦੋਸ਼ੀਆਂ ’ਤੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਥਾਣਾ ਭਦੌੜ ਦੇ ਇੰਸਪੈਕਟਰ ਰਮਨਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਤੇਜ਼ਾ ਸਿੰਘ ਦੇ ਪੁੱਤਰ ਦੇ ਬਿਆਨਾ ਦੇ ਅਧਾਰ ’ਤੇ ਧਾਰਾ 302 ਆਈ.ਪੀ.ਸੀ. ਦੇ ਤਹਿਤ ਮਾਲੂਮ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਪੈੜ ਚਾਲ ਲੱਭਣ ਲਈ ਪਿੰਡ ਦੇ ਸੀ.ਸੀ.ਟੀ.ਵੀ ਦੀਆਂ ਫੋਟੋਜ਼ ਲਈ ਜਾ ਰਹੀ ਹੈ। ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਏ.ਐੱਸ.ਆਈ. ਬਲਜੀਤ ਸਿੰਘ ਢਿੱਲੋਂ, ਹੌਲਦਾਰ ਰਾਜਵਿੰਦਰ ਸਿੰਘ ਤੋ ਇਲਾਵਾ ਵੱਡੀ ਪੱਧਰ ’ਤੇ ਪੁਲਸ ਪ੍ਰਸ਼ਾਸਨ ਹਾਜ਼ਰ ਸਨ।
CM ਚੰਨੀ ਵੱਲੋਂ ਸਸਤੀ ਬਿਜਲੀ ਦੇ ਐਲਾਨ ’ਤੇ ਅਕਾਲੀ ਦਲ ਦਾ ਵੱਡਾ ਹਮਲਾ, ਕਿਹਾ-ਜਨਤਾ ਨਾਲ ਕੀਤਾ ਜਾ ਰਿਹੈ ਧੋਖਾ
NEXT STORY