ਜਲੰਧਰ (ਬਿਊਰੋ) - ਹਿੰਦੂਆਂ ਦੇ ਮੁੱਖ ਤਿਉਹਾਰਾਂ 'ਚੋਂ ਇਕ ਹੈ 'ਬਸੰਤ ਪੰਚਮੀ', ਜੋ ਕਿ ਸ਼ਨੀਵਾਰ ਨੂੰ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਸਾਲ ਬਸੰਤ ਪੰਚਮੀ ਦਾ ਤਿਉਹਾਰ 5 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। 'ਬਸੰਤ ਪੰਚਮੀ' ਦੇ ਤਿਉਹਾਰ 'ਤੇ ਲੋਕ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਕਰਦੇ ਹਨ। ਤਿਉਹਾਰ ਵਾਲੇ ਦਿਨ ਪੀਲੇ ਕੱਪੜੇ ਪਾ ਕੇ ਇਸ ਦਿਨ ਦੇਵੀ ਸਰਸਵਤੀ ਨੂੰ ਪੀਲੀਆਂ ਚੀਜ਼ਾਂ ਚੜ੍ਹਾਈਆਂ ਜਾਂਦੀਆਂ ਹਨ। ਬਿਹਾਰ, ਯੂਪੀ ਸਮੇਤ ਉੱਤਰੀ ਭਾਰਤ 'ਚ ਮਨਾਇਆ ਜਾਂਦਾ ਹੈ, ਖਾਸ ਕਰਕੇ ਬੱਚੇ ਅਤੇ ਵਿਦਿਆਰਥੀ ਇਸ ਤਿਉਹਾਰ 'ਤੇ ਦੇਵੀ ਸਰਸਵਤੀ ਦੀ ਪੂਜਾ ਦਾ ਆਯੋਜਨ ਕਰਦੇ ਹਨ। 'ਬਸੰਤ ਪੰਚਮੀ' 'ਤੇ ਪੀਲੇ ਰੰਗ ਦੇ ਕੱਪੜੇ ਪਾਉਣ ਦੀ ਵੀ ਪਰੰਪਰਾ ਹੈ। ਇਸ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਸੂਰਜ ਆਪਣੇ ਪੁਰਾਣੇ ਰਵੱਈਏ 'ਤੇ ਪਰਤਣਾ ਸ਼ੁਰੂ ਕਰ ਦਿੰਦਾ ਹੈ। ਸਾਰੀਆਂ ਰੁੱਤਾਂ 'ਚੋਂ ਬਸੰਤ ਰੁੱਤ ਨੂੰ ਸਭ ਤੋਂ ਖ਼ੂਬਸੂਰਤ ਮੌਸਮ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ, 'ਬਸੰਤ ਪੰਚਮੀ' ਵਾਲੇ ਦਿਨ ਕੁਝ ਗੱਲਾਂ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ।
1. ਬਿਨਾਂ ਇਸ਼ਨਾਨ ਕੀਤੇ ਭੋਜਨ ਨਹੀਂ ਖਾਣਾ ਚਾਹੀਦਾ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 'ਬੰਸਤ ਪੰਚਮੀ' ਵਿੱਦਿਆ ਦੀ ਦੇਵੀ ਸਰਸਵਤੀ ਦਾ ਦਿਨ ਹੈ। ਅਜਿਹੇ 'ਚ ਇਸ ਦਿਨ ਬਿਨਾਂ ਇਸ਼ਨਾਨ ਕੀਤੇ ਭੋਜਨ ਨਹੀਂ ਖਾਣਾ ਚਾਹੀਦਾ। ਇਸ ਦਿਨ ਸਰਸਵਤੀ ਮਾਤਾ ਦਾ ਵਰਤ ਰੱਖਣਾ ਚਾਹੀਦਾ ਹੈ।
2. ਪੀਲੇ ਰੰਗ ਦੇ ਕੱਪੜੇ ਪਾਉਣਾ ਹੁੰਦੇ ਨੇ ਬੇਹੱਦ ਸ਼ੁੱਭ
ਇਸ ਦਿਨ ਪੀਲੇ ਰੰਗ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ। ਇਹ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ। ਇਹ ਰੰਗ ਮਾਂ ਸਰਸਵਤੀ ਨੂੰ ਬਹੁਤ ਪਸੰਦ ਹੈ। ਅਜਿਹੇ 'ਚ ਇਸ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਬੇਹੱਦ ਸ਼ੁੱਭ ਹੁੰਦੇ ਹਨ। ਤੁਸੀਂ ਚਾਹੋ ਤਾਂ ਮਾਂ ਸਰਸਵਤੀ ਨੂੰ ਪੀਲੇ ਰੰਗ ਦੇ ਕੱਪੜੇ ਭੇਟ ਕਰ ਸਕਦੇ ਹੋ।
3. ਬਸੰਤ ਪੰਚਮੀ ਵਾਲੇ ਦਿਨ ਵਿਆਹ ਦਾ ਮਹੂਰਤ
ਜੇਕਰ ਤੁਸੀਂ ਕੋਈ ਵੀ ਸ਼ੁੱਭ ਕੰਮ ਕਰਨਾ ਹੈ ਤਾਂ ਉਸ ਦੀ ਸ਼ੁਰੂਆਤ ਅੱਜ ਦੇ ਦਿਨ ਕਰੋ। ਜੇਕਰ ਕਿਸੇ ਦੇ ਵਿਆਹ ਦਾ ਮਹੂਰਤ ਨਹੀਂ ਨਿਕਲ ਰਿਹਾ ਤਾਂ ਉਹ ਲੋਕ ਬਸੰਤ ਪੰਚਮੀ ਵਾਲੇ ਦਿਨ ਵਿਆਹ ਕਰਵਾ ਸਕਦੇ ਹਨ।
4. ਪੌਦਿਆਂ ਨੂੰ ਨਹੀਂ ਕੱਟਣਾ ਚਾਹੀਦੈ
ਕਿਹਾ ਜਾਂਦਾ ਹੈ ਕਿ ਇਸ ਦਿਨ ਪੌਦਿਆਂ ਨੂੰ ਵੀ ਨਹੀਂ ਕੱਟਣਾ ਚਾਹੀਦਾ ਕਿਉਂਕਿ ਇਸ ਦਿਨ ਕੁਦਰਤ 'ਚ ਬਸੰਤ ਰੁੰਤ ਦਾ ਸੁੰਦਰ ਤੇ ਨਵਾਂ ਵਾਤਾਵਰਨ ਛਾ ਜਾਂਦਾ ਹੈ।
5. ਮਨ 'ਚ ਨਹੀਂ ਲਿਆਉਣੇ ਚਾਹੀਦੇ ਬੁਰੇ ਵਿਚਾਰ
ਇਸ ਦਿਨ ਆਪਣੇ ਮਨ 'ਚ ਕਿਸੇ ਵੀ ਤਰ੍ਹਾਂ ਦੇ ਬੁਰੇ ਵਿਚਾਰ ਨਹੀਂ ਲਿਆਉਣੇ ਚਾਹੀਦੇ। ਇਸ ਦਿਨ ਮਾਂ ਸਰਸਵਤੀ ਦਾ ਧਿਆਨ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
6. ਮਾਸ ਦਾ ਸੇਵਨ ਕਰਨ ਤੋਂ ਕਰੋ ਪਰਹੇਜ਼
ਕਿਹਾ ਜਾਂਦਾ ਹੈ ਕਿ ਬਿਨਾਂ ਗਿਆਨ ਤੋਂ ਵਿਅਕਤੀ ਦਾ ਜੀਵਨ ਹਨੇਰਮਈ ਹੋ ਜਾਂਦਾ ਹੈ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹੇ ’ਚ ਇਸ ਦਿਨ ਮਾਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ।
ਭਾਜਪਾ ਗਠਜੋੜ ਨੇ ਜਾਰੀ ਕੀਤਾ ਸੰਕਲਪ ਪੱਤਰ, ਪੰਜਾਬ ਲਈ ਦੱਸਿਆ 11 ਨੁਕਾਤੀ ਵਿਜ਼ਨ
NEXT STORY