ਬੱਸੀ ਪਠਾਣਾਂ (ਰਾਜਕਮਲ,ਵਿਪਨ) : ਇਨਸਾਨ ਅੱਜ ਇਸ ਹੱਦ ਤੱਕ ਆਪਣੇ ਜ਼ਮੀਰ ਤੋਂ ਡਿੱਗ ਚੁੱਕਾ ਹੈ ਕਿ ਉਹ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਲੱਗ ਪਿਆ ਹੈ, ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਅਜਿਹੀ ਹੀ ਇਕ ਘਟਨਾ ਨਜ਼ਦੀਕੀ ਪਿੰਡ ਮਹਿਮਦਪੁਰ ਵਿਖੇ ਦੇਖਣ ਨੂੰ ਮਿਲੀ ਜਿੱਥੇ ਸੂਏ ਦੇ ਕੰਢੇ ਇਕ ਬੱਚੇ ਦਾ ਮ੍ਰਿਤਕ ਭਰੂਣ ਮਿਲਿਆ। ਇਸ ਘਟਨਾ ਨੇ ਇਕ ਵਾਰ ਫਿਰ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਥਾਣਾ ਬੱਸੀ ਪਠਾਣਾਂ ਦੇ ਇੰਚਾਰਜ ਮਨਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਿ ਥਾਣੇ 'ਚ ਉਕਤ ਪਿੰਡ ਨੇੜਿਓਂ ਲੰਘ ਰਹੇ ਸੂਏ ਦੇ ਕੰਢੇ ਇਕ ਬੱਚੇ ਦਾ ਮ੍ਰਿਤਕ ਭਰੂਣ ਮਿਲਣ ਦੀ ਸੂਚਨਾ ਮਿਲੀ, ਜਿਸ 'ਤੇ ਉਨ੍ਹਾਂ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ 'ਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਭਰੂਣ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਇਹ ਤਕਰੀਬਨ 6 ਮਹੀਨੇ ਦੇ ਲੜਕੇ ਦਾ ਭਰੂਣ ਜਾਪਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਨਰਕ 'ਚ ਰਹਿਣ ਰਹਿ ਰਹੇ ਹਨ ਗਿੱਦੜਬਾਹਾ ਦੇ ਲੋਕ, ਘੇਰਿਆ SDM ਦਫਤਰ
NEXT STORY