ਗਿੱਦੜਬਾਹਾ (ਸੰਧਿਆ) - ਗਿੱਦੜਬਾਹਾ ਦੇ ਲੋਕ ਸੀਵਰੇਜ ਦੇ ਖੜ੍ਹੇ ਗੰਦੇ ਪਾਣੀ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ। ਗੰਦੇ ਪਾਣੀ ਦੀਆਂ ਬੋਤਲਾਂ ਭਰਕੇ ਉਕਤ ਇਲਾਕੇ ਦੇ ਲੋਕ ਐੱਸ.ਡੀ.ਐੱਮ. ਦਫ਼ਤਰ ਦੇ ਬਾਹਰ ਵੱਡੀ ਗਿਣਤੀ 'ਚ ਪਹੁੰਚ ਗਏ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਪੀਣ ਦੇ ਲਈ ਸੀਵਰੇਜ ਦਾ ਗੰਦਾ ਪਾਣੀ ਮਿਲ ਰਿਹਾ ਹੈ ਅਤੇ ਉਨ੍ਹਾਂ ਕੋਲ ਸਾਫ ਪਾਣੀ ਦੀ ਕੋਈ ਸਹੁਲਤ ਨਹੀਂ ਹੈ। ਪੀਣ ਯੋਗ ਸਾਫ ਪਾਣੀ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੇ ਕਾਰਨ ਇਲਾਕੇ 'ਚ ਭਿਆਨਕ ਬਿਮਾਰੀਆ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਵਲੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ। ਦੱਸ ਦੇਈਏ ਕਿ ਐਸ.ਡੀ.ਐਮ. ਦੇ ਕਿਸੇ ਸਰਕਾਰੀ ਕੰਮ ਲਈ ਬਾਹਰ ਹੋਣ ਕਾਰਨ ਗਿੱਦੜਬਾਹਾ ਦੇ ਨੈਬ ਤਹਿਸੀਲਦਾਰ ਚਰਨਜੀਤ ਕੌਰ ਨੇ ਲੋਕਾਂ ਦਾ ਮੰਗ-ਪੱਤਰ ਲਿਆ ਅਤੇ ਉਨ੍ਹਾਂ ਨੂੰ ਜਲਦ ਇਸ ਸਮੱਸਿਆ ਦਾ ਹੱਲ ਕਰਵਾਉਣ ਦੀ ਗੱਲ ਆਖੀ।
'ਸ੍ਰੀ ਦਰਬਾਰ ਸਾਹਿਬ' (ਮੁਕਤਸਰ) 'ਚ ਵਿਛੇਗੀ ਨਵੀਂ ਵਾਟਰ ਪਾਈਪਲਾਈਨ, 85 ਲੱਖ ਮਨਜ਼ੂਰ
NEXT STORY