ਬਟਾਲਾ (ਬੇਰੀ) : ਬਟਾਲਾ ਵਿਖੇ ਕਾਰ ਤੇ ਸਕੂਟਰ ਦੀ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਰਿੰਦਰ ਸਿੰਘ ਦੇ ਲੜਕੇ ਧਰਮਪਾਲ ਸਿੰਘ ਵਾਸੀ ਬਟਾਲਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਸੁਰਿੰਦਰ ਸਿੰਘ ਬੀਤੇ ਦਿਨ ਆਪਣੇ ਸਕੂਟਰ 'ਤੇ ਬਹਾਦੁਰ ਸਹੈਨ ਠੇਕੇ ਦੀ ਚੈਕਿੰਗ ਕਰ ਵਾਪਸ ਆ ਰਿਹਾ ਸੀ ਕਿ ਇਕ ਸਕੋੜਾ ਕਾਰ ਨੇ ਉਸ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਪਹਿਲੇ ਬਟਾਲਾ ਹਸਪਤਾਲ ਲਿਆਂਦਾ ਗਿਆ ਅਤੇ ਹਾਲਤ ਨਾਜ਼ੁਕ ਹੋਣ ਤੇ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਚੀਫ ਖਾਲਸਾ ਦੀਵਾਨ ਚੋਣਾਂ : ਦਿੱਲੀ ਦੇ ਮੈਂਬਰ ਵੀ ਨਿਰਮਲ ਸਿੰਘ ਦੀ ਹਮਾਇਤ 'ਚ ਉਤਰੇ
NEXT STORY