ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਹੁਸ਼ਿਆਰਪੁਰ ਰੋਡ 'ਤੇ ਪਿੰਡ ਬੈਂਚਾਂ ਨੇੜੇ ਵਾਪਰੇ ਸੜਕ ਹਾਦਸੇ ਵਿਚ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦਕਿ ਔਰਤ ਸਣੇ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਬੀਤੀ ਸ਼ਾਮ ਉਸ ਵੇਲੇ ਵਾਪਰਿਆ ਜਦੋਂ ਹੁਸ਼ਿਆਰਪੁਰ ਵੱਲ ਜਾ ਰਹੇ ਕਾਰ ਸਵਾਰਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖ਼ਤ ਨਾਲ ਜਾ ਟਕਰਾਈ।

ਹਾਦਸੇ ਕਾਰਨ ਗੁਰਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਜਹੂਰਾ ਦੀ ਮੌਤ ਹੋ ਗਈ ਜਦੋਂਕਿ ਕਾਰ ਸਵਾਰ ਪਿੰਡ ਜਹੂਰਾ ਦਾ ਸਰਪੰਚ ਰਾਜੇਸ਼ ਕੁਮਾਰ ਪੁੱਤਰ ਵੀਰ ਚੰਦ, ਅਸ਼ਵਨੀ ਕੁਮਾਰ ਪੁੱਤਰ ਰਾਮ ਪਾਲ ਅਤੇ ਲਕਸ਼ਮੀ ਪਤਨੀ ਰਾਮ ਪਾਲ ਵਾਸੀ ਲੁਧਿਆਣਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਮੁੱਢਲੀ ਮੈਡੀਕਲ ਮਦਦ ਬਾਅਦ ਜ਼ਖ਼ਮੀਆਂ ਨੂੰ ਹੋਰ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ: PM ਮੋਦੀ ਨੇ ਸੰਤ ਨਿਰੰਜਨ ਦਾਸ ਦੇ ਪੈਰੀਂ ਹੱਥ ਲਾ ਲਿਆ ਆਸ਼ੀਰਵਾਦ, ਕਿਹਾ-ਡੇਰੇ ਦੀ ਸੇਵਾ ਸ਼ਲਾਘਾਯੋਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੇਲਵੇ ਸਟੇਸ਼ਨ ਦੇ ਗਾਰਡ ਰੂਮ ’ਚ ਜਾ ਰਹੇ ਲੋਕੋ ਪਾਇਲਟ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
NEXT STORY