ਬਟਾਲਾ (ਸਾਹਿਲ) : ਬੀਤੀ ਰਾਤ ਬਟਾਲਾ-ਕਲਾਨੋਰ ਰੋਡ 'ਤੇ ਇਕ ਕਾਰ ਦਰਖੱਤ ਨਾਲ ਟਕਰਾਉਣ ਨਾਲ ਜੀਜੇ ਤੇ ਸਾਲੇ ਦੀ ਮੌਤ ਹੋਣ ਜਾ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਵਡਾਲਾ ਬਾਂਗਰ ਆਪਣੇ ਜੀਜੇ ਸਰਵਨ ਪੁੱਤਰ ਕਿਸ਼ਨ ਲਾਲ ਵਾਸੀ ਕੋਟਲੀ ਖਹਿਰਾ ਨਾਲ ਕਾਰ 'ਚ ਸਵਾਰ ਹੋ ਕੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਭਾਗੋਵਾਲ ਮਿਲਣ ਆਏ ਸੀ, ਜਦੋਂ ਉਹ ਵਾਪਸ ਆਪਣੇ ਪਿੰਡ ਜਾ ਰਹੇ ਸੀ ਤਾਂ ਅੱਡਾ ਖਾਨੋਵਾਲ ਨੇੜੇ ਅਚਾਨਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਹਾਦਸਾ ਇੰਨਾਂ ਜ਼ਬਰਦਸਤ ਕਿ ਕਾਰ ਦਾ ਇੰਜਣ ਟੁੱਟ ਕੇ ਕਾਫੀ ਦੂਰ ਜਾ ਡਿੱਗਾ ਅਤੇ ਕਾਰ ਬੁਰੀ ਤਰਾਂ ਟੁੱਟ ਗਈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਰਤਾਰਪੁਰ ਲਾਂਘੇ 'ਤੇ ਪਾਕਿ ਦੇ ਬਿਆਨ ਤੋਂ ਭੜਕੇ ਕੈਪਟਨ, ਇੰਝ ਕੱਢੀ ਭੜਾਸ
NEXT STORY