ਬਟਾਲਾ (ਖੋਖਰ) : ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁਸਲ ਵਲੋਂ ਲਿਖਤੀ ਰੂਪ 'ਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇਕ ਗ੍ਰੰਥੀ ਸਿੰਘ ਲੰਮੇ ਸਮੇਂ ਤੋਂ ਡਿਊਟੀ ਕਰਦਾ ਆ ਰਿਹਾ ਹੈ, ਜਿਸ ਨੇ ਬਟਾਲਾ ਸ਼ਹਿਰ ਵਿਖੇ ਕਿਸੇ ਨਾਲ ਭਾਈਵਾਲੀ ਕਰ ਕੇ ਰੈਸਟੋਰੈਂਟ ਖੋਲ੍ਹਿਆ ਹੋਇਆ ਹੈ। ਜਿਥੇ ਮੀਟ, ਸ਼ਰਾਬ, ਆਂਡੇ ਚਲਦੇ ਹਨ ਜੋ ਕਿ ਗਲਤ ਹੈ ਕਿ ਇਕ ਪਵਿੱਤਰ ਅਸਥਾਨ ਡਿਊਟੀ ਕਰਦਾ ਸਿੰਘ ਪ੍ਰਚਾਰਕ ਕਈ ਪਿੰਡਾਂ 'ਚ ਵਿਚਰਦਾ ਹੈ। ਇਸ ਇਲਾਕੇ ਦੀਆਂ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ, ਇਹ ਗ੍ਰੰਥੀ ਸਿੰਘ ਦੇ ਕਾਬਲ ਨਹੀਂ ਹੈ।
ਇਸ ਗ੍ਰੰਥੀ ਵਿਰੁੱਧ ਗੁਰਮਤਿ ਅਨੁਸਾਰ ਅਤੇ ਕਾਨੂੰਨੀ ਕਾਰਵਾਈ ਲਈ ਜਥੇਦਾਰ ਸ੍ਰੀ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵੀ ਲਿਖਤੀ ਰੂਪ 'ਚ ਭੇਜਿਆ ਗਿਆ ਹੈ, ਜਿਸ 'ਚ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਨੂੰ ਗੁਰਦੁਆਰਾ ਸਾਹਿਬ 'ਚੋਂ ਬਾਹਰ ਕੱਢਿਆ ਜਾਵੇ। ਇਸ ਨੂੰ ਦੁਬਾਰਾ ਕਿਤੇ ਵੀ ਗ੍ਰੰਥੀ ਸਿੰਘ ਵਜੋਂ ਡਿਊਟੀ ਨਾ ਦਿੱਤੀ ਜਾਵੇ ਨਹੀਂ ਤਾਂ ਸਿੱਖ ਸੰਗਤਾਂ ਆਪਣੇ ਤੌਰ 'ਤੇ ਸੰਘਰਸ਼ ਕਰਨਗੀਆਂ। ਇਸ ਸਬੰਧੀ ਜਦੋਂ ਗ੍ਰੰਥੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ। ਇਸ ਦੌਰਾਨ ਸਤਨਾਮ ਸਿੰਘ, ਬਲਬੀਰ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਸਿੰਘ, ਨਿਸ਼ਾਨ ਸਿੰਘ, ਹਰਜਿੰਦਰ ਸਿੰਘ, ਰਾਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਬਲਵਿੰਦਰ ਸਿੰਘ, ਗੁਰਮੁੱਖ ਸਿੰਘ, ਗੁਰਨਾਮ ਸਿੰਘ, ਸੁਖਪਾਲ ਸਿੰਘ, ਸੁਖਬੀਰ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।
ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਲਈ ਆਈ ਕਰੋੜਾਂ ਦੀ ਰਾਸ਼ੀ, ਬੇ-ਜ਼ਮੀਨੇ ਲੋਕਾਂ ਦੀ ਹੋਈ ਚਾਂਦੀ
NEXT STORY