ਬਟਾਲਾ (ਬੇਰੀ) : ਪਿੰਡ ਦਾਖਲਾ 'ਚ ਨਸ਼ਾ ਕਰਨ ਦੇ ਆਦੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਹੈਪੀ (27) ਦੀਆਂ ਭੈਣਾਂ ਭੋਲੀ, ਰੀਟਾ, ਨੀਤੂ ਪੁਤਰੀਆਂ ਪ੍ਰੇਮ ਮਸੀਹ ਵਾਸੀ ਪਿੰਡ ਦਾਖਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੈਪੀ ਦੇ ਤਿੰਨ ਸਾਥੀ ਉਸ ਨੂੰ ਆਪਣੇ ਨਾਲ ਲੈ ਕੇ ਗਏ ਸਨ ਤੇ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੇ ਕਾਫੀ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਤੇ ਉਸ ਨੂੰ ਹੋਸ਼ ਨਹੀਂ ਸੀ। ਇਸ ਉਪਰੰਤ ਅਸੀਂ ਉਸ ਨੂੰ ਪਟਾਨਕੋਟ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਨੇ ਉਸਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕ ਹੈਪੀ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸ ਦੀ ਮਾਂ ਭਜਨੀ ਲੋਕਾਂ ਦੇ ਘਰ 'ਚ ਕੰਮਕਾਜ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ।
ਉਕਤ ਮਾਮਲੇ ਸੰਬੰਧੀ ਐੱਸ.ਐੱਚ.ਓ ਸਦਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹੈਪੀ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ 'ਚ ਭੇਜ ਦਿੱਤੀ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
29,119 ਲੋਕਾਂ ਨੂੰ ਮਿਲਿਆ ਸਿਹਤ ਲਾਭ, 75 ਸ਼ਹਿਰਾਂ 'ਚ 77 ਥਾਵਾਂ 'ਤੇ ਲੱਗੇ ਮੈਡੀਕਲ ਕੈਂਪ
NEXT STORY