ਬਟਾਲਾ (ਜ. ਬ.) : ਵੀਰਵਾਰ ਦੁਪਹਿਰ ਮੁਹੱਲਾ ਕ੍ਰਿਸ਼ਨਾ ਨਗਰ ਬੁੱਟਰ ਰੋਡ ਕਾਦੀਆਂ ਦੇ ਨਜ਼ਦੀਕ ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਮਾਣਾ ਪੁੱਤਰ ਬਿਸ਼ੰਬਰ ਦਾਸ ਵਾਸੀ ਕਾਦੀਆਂ ਜੋ ਕਿ ਬਿਜਲੀ ਦਾ ਕੰਮ ਕਰਦਾ ਸੀ ਅਤੇ ਉਹ ਵੀਰਵਾਰ ਆਪਣੀ ਦੁਕਾਨ ਉਪਰ ਪੱਖਾ ਠੀਕ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਬਿਜਲੀ ਦਾ ਜ਼ੋਰਦਾਰ ਕਰੰਟ ਲੱਗ ਗਿਆ। ਜਿਸ ਨਾਲ ਉਸ ਦੀ ਹਾਲਤ ਖ਼ਰਾਬ ਹੋਣ ਲੱਗੀ, ਮੌਕੇ 'ਤੇ ਪਹੁੰਚੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਬਟਾਲਾ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ। ਜਿਥੇ ਉਸ ਦੀ ਮੌਤ ਹੋ ਗਈ।
ਜ਼ਮੀਨ ਵੰਡਣ ਵੇਲੇ ਪੁੱਤਰਾਂ ਨੇ ਵੰਡ ਲਿਆ ਪਿਉ, ਹੁਣ ਉਸ ਤੋਂ ਵੀ ਮੁਕਰੇ (ਵੀਡੀਓ)
NEXT STORY