ਬਟਾਲਾ (ਬੇਰੀ) : ਬਟਾਲਾ ਦੇ ਪਿੰਡ ਹਰਪੁਰਾ 'ਚ ਰੰਜਿਸ਼ ਦੇ ਚੱਲਦਿਆਂ ਕਾਂਗਰਸੀ ਸਰਪੰਚ ਦੇ ਪੁੱਤ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਜਸਬੀਰ ਸਿੰਘ (35) ਵਾਸੀ ਹਰਪੁਰਾ ਦੇ ਰੂਪ 'ਚ ਹੋਈ, ਜੋ ਮੌਜੂਦਾ ਕਾਂਗਰਸੀ ਸਰਪੰਚ ਸੁਖਜਿੰਦਰ ਕੌਰ ਦਾ ਇਕਲੌਤਾ ਪੁੱਤ ਸੀ। ਜਸਵੀਰ ਅੱਜ ਸਵੇਰੇ ਕਰੀਬ 10 ਵਜੇ ਕਰੀਬ ਘਰੋਂ ਬਾਹਰ ਪੈਦਲ ਜਾ ਰਿਹਾ ਸੀ ਕਿ ਰਾਸਤੇ 'ਚ ਹੀ ਪਿੰਡ ਦੇ ਹੀ ਰਾਜਾ ਨਾਮ ਦੇ ਵਿਅਕਤੀ ਜੋ ਪਹਿਲਾਂ ਹੀ ਕਤਲ ਦੇ ਕੇਸ 'ਚ ਜੇਲ 'ਚੋਂ ਜ਼ਮਾਨਤ 'ਤੇ ਆਇਆ ਸੀ, ਨੇ ਜਸਬੀਰ ਸਿੰਘ ਗੋਲੂ 'ਤੇ ਰੰਜਿਸ਼ ਦੇ ਚੱਲਦਿਆਂ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਜਸਬੀਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ ਹੈੱਡਕੁਆਰਟਰ ਜਸਵੀਰ ਸਿੰਘ ਰਾਏ ਅਤੇ ਐੱਸ.ਐੱਚ.ਓ ਸਿਟੀ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਸਿਵਲ ਹਸਪਤਾਲ ਵਿਖੇ ਪਹੁੰਚ ਗਏ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਸਿਵਲ ਹਸਪਤਾਲ ਬਟਾਲਾ ਵਿਖੇ ਪਹੁੰਚ ਗਏ ਜਿੰਨ੍ਹਾਂ ਨੇ ਮ੍ਰਿਤਕ ਗੋਲੂ ਹਰਪੁਰਾ ਦੇ ਪਰਿਵਾਰਕ ਮੈਂਬਰਾਨ ਨੂੰ ਦਿਲਾਸਾ ਦਿੰਦਿਆਂ ਦੁੱਖ ਸਾਂਝਾ ਕੀਤਾ ਅਤੇ ਨਾਲ ਹੀ ਬਣਦਾ ਇਨਸਾਫ ਦਿਵਾਉਣ ਦਾ ਵਿਸ਼ਵਾਸ ਦਿਵਾਇਆ।
26 ਜਨਵਰੀ ਵਾਲੇ ਦਿਨ ਹੁਸੈਨੀਵਾਲਾ ਸਰਹੱਦ 'ਤੇ ਦਿਖਿਆ ਭਾਰਤੀਆਂ ਦਾ ਜੋਸ਼
NEXT STORY