ਬਟਾਲਾ(ਬੇਰੀ) : ਸੀ.ਆਈ.ਏ. ਸਟਾਫ਼ ਬਟਾਲਾ ਵੱਲੋਂ ਹਥਿਆਰਾਂ ਦੀ ਨਾਜਾਇਜ਼ ਸਪਲਾਈ ਕਰਨ ਵਾਲੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਬਟਾਲਾ ਦੇ ਇੰਚਾਰਜ ਇੰਸਪੈਕਟਰ ਜੋਗਾ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਅਧਿਕਾਰੀ ਏ.ਐੱਸ.ਆਈ. ਇਕਬਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਨਾਜਾਇਜ਼ ਅਸਲੇ ਦੀ ਸਪਲਾਈ ਕਰਨ ਦੇ ਦੋਸ਼ ਹੇਠ ਗੁਰਉਪਕਾਰ ਸਿੰਘ ਉਰਫ ਗੁਰਵਿੰਦਰ ਸਿੰਘ ਉਰਫ ਘੋਲੂ ਵਿਰਕ ਵਾਸੀ ਨੀਸਿੰਗ ਥਾਣਾ ਨੀਸਿੰਗ ਕਰਨਾਲਾ ਹਰਿਆਣਾ ਨੂੰ ਟੀ-ਪੁਆਇੰਟ ਖ਼ਤੀਬ ਮੋੜ ਤੋਂ ਗ੍ਰਿਫਤਾਰ ਕੀਤਾ ਹੈ। ਘੋਲੂ ਕੋਲੋਂ ਇਕ ਸਕੋਡਾ ਕਾਰ, ਇਕ ਪਿਸਤੌਲ 315 ਬੋਰ, ਇਕ 315 ਬੋਰ ਜ਼ਿੰਦਾ ਰੌਂਦ, ਇਕ ਏਅਰਗਨ ਪਿਸਤੌਲ ਬਰਾਮਦ ਕਰਕੇ ਉਸ ਵਿਰੁੱਧ ਆਰਮਜ਼ ਐਕਟ ਤਹਿਤ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਏ.ਐੱਸ.ਆਈ. ਮਲਕੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਰਵਣ ਸਿੰਘ ਵਾਸੀ ਕੋਹਾੜ, ਜਗਦੀਸ਼ ਸਿੰਘ ਵਾਸੀ ਸੇਖਵਾਂ, ਮਨਪ੍ਰੀਤ ਸਿੰਘ ਵਾਸੀ ਮੁੰਡੀ ਕਰਾਲ ਜੋ ਨਾਜਾਇਜ਼ ਅਸਲੇ ਦੀ ਸਪਲਾਈ ਕਰਦੇ ਹਨ, ਨੂੰ ਕਾਹਨੂੰਵਾਨ ਤੋਂ ਮਾਈਕਰਾ ਕਾਰ, 2 ਪਿਸਤੌਲ, 32 ਬੋਰ ਦੇਸੀ ਸਮੇਤ 9 ਰੌਂਦ ਜ਼ਿੰਦਾ 32 ਬੋਰ, ਇਕ ਮੈਗਜ਼ੀਨ, ਇਕ ਕਿਰਚ, ਇਕ ਤਲਵਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੀ.ਆਈ.ਏ. ਇੰਚਾਰਜ ਜੋਗਾ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸੰਤੋਖ ਚੌਧਰੀ ਦੇ ਸਟਿੰਗ ਆਪਰੇਸ਼ਨ ਦੀ ਜ਼ੋਰਾ ਸਿੰਘ ਨੇ ਮੰਗੀ ਸੀ. ਬੀ. ਆਈ. ਜਾਂਚ
NEXT STORY