ਬਟਾਲਾ, (ਬੇਰੀ)- ਅੱਜ ਸਥਾਨਕ ਰੇਲਵੇ ਜੰਕਸ਼ਨ 'ਤੇ ਇਕ ਬਜ਼ੁਰਗ ਵਿਅਕਤੀ ਆਪਣਾ ਥੈਲਾ ਬਿਨਾਂ ਕਿਸੇ ਹੋਰ ਯਾਤਰੀ ਨੂੰ ਧਿਆਨ ਰੱਖਣ ਲਈ ਦੱਸੇ ਛੱਡ ਕੇ ਚਲਾ ਗਿਆ, ਜਿਸ ਨਾਲ ਯਾਤਰੀਆਂ 'ਚ ਹੜਕੰਪ ਮਚ ਗਿਆ।ਰੇਲਵੇ ਪੁਲਸ ਚੌਕੀ ਬਟਾਲਾ ਦੇ ਇੰਚਾਰਜ ਏ. ਐੱਸ. ਆਈ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ 9 ਵਜੇ ਇਕ ਬਜ਼ੁਰਗ ਵਿਅਕਤੀ ਬਟਾਲਾ ਰੇਲਵੇ ਸਟੇਸ਼ਨ 'ਤੇ ਬੈਗ ਨੂੰ ਲਾਵਾਰਸ ਛੱਡ ਕੇ ਚਲਾ ਗਿਆ ਅਤੇ ਜਦੋਂ ਰੇਲਵੇ ਸਟੇਸ਼ਨ 'ਤੇ ਰੇਲਗੱਡੀ ਵਿਚ ਸਵਾਰ ਹੋ ਕੇ ਪਹੁੰਚੇ ਯਾਤਰੀਆਂ ਨੇ ਬੈਗ ਨੂੰ ਲਾਵਾਰਸ ਹਾਲਤ ਵਿਚ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ, ਜਿਸ ਬਾਰੇ ਪਤਾ ਲਗਣ ਤੋਂ ਬਾਅਦ ਉਨ੍ਹਾਂ ਰੇਲਵੇ ਸਟੇਸ਼ਨ 'ਤੇ ਜਾ ਕੇ ਥੈਲੇ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਕੋਈ ਵੀ ਜ਼ਰੂਰੀ ਵਸਤੂ ਨਹੀਂ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਥੈਲੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਇਹ ਵੀ ਪਤਾ ਲੱਗਾ ਹੈ ਕਿ ਕੁਝ ਮਿੰਟਾਂ ਬਾਅਦ ਥੈਲੇ ਦਾ ਮਾਲਕ ਰਾਜ ਕੁਮਾਰ ਪੁੱਤਰ ਸ਼ਿਵ ਰਾਮ ਵਾਸੀ ਕਾਦੀ ਹੱਟੀ ਬਟਾਲਾ ਮੌਕੇ 'ਤੇ ਆ ਗਿਆ, ਜਿਸ ਨੂੰ ਚੌਕੀ ਇੰਚਾਰਜ ਨੇ ਫਟਕਾਰ ਲਾਈ ਅਤੇ ਬਾਅਦ ਵਿਚ ਥੈਲਾ ਉਸ ਨੂੰ ਸੌਂਪ ਦਿੱਤਾ। ਇਸ ਦੌਰਾਨ ਏ. ਐੱਸ. ਆਈ. ਨੂੰ ਰਾਜ ਕੁਮਾਰ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ ਅਤੇ ਇਥੋਂ ਲੰਘ ਰਿਹਾ ਸੀ ਕਿ ਅਚਾਨਕ ਉਸ ਨੂੰ ਸ਼ੌਚ ਲਈ ਜਾਣਾ ਪੈ ਗਿਆ ਅਤੇ ਉਹ ਆਪਣਾ ਥੈਲਾ ਬਿਨਾਂ ਕਿਸੇ ਨੂੰ ਦੱਸੇ ਰੇਲਵੇ ਸਟੇਸ਼ਨ 'ਤੇ ਛੱਡ ਕੇ ਚਲਾ ਗਿਆ।
ਪ੍ਰਵਾਸੀ ਮਜ਼ਦੂਰਾਂ ਦੇ ਝਗੜੇ 'ਚ 1 ਦੀ ਮੌਤ
NEXT STORY